ਮਾਮੇ ਨਾਲ ਬਹਿਸ ਕਰ ਰਹੀ ਸੀ ਭਾਣਜੀ ਤਾਂ ਮਾਂ ਨੇ ਜੜ੍ਹ’ਤਾ ਥੱਪੜ, ਸਵੇਰੇ ਰੇਲਵੇ ਟਰੈਕ ਤੋਂ ਮਿਲੀ ਨਾਬਾਲਿਗ ਕੁੜੀ ਦੀ ਲਾ+ਸ਼

ਮਾਮੇ ਨਾਲ ਬਹਿਸ ਕਰ ਰਹੀ ਸੀ ਭਾਣਜੀ ਤਾਂ ਮਾਂ ਨੇ ਜੜ੍ਹ’ਤਾ ਥੱਪੜ, ਸਵੇਰੇ ਰੇਲਵੇ ਟਰੈਕ ਤੋਂ ਮਿਲੀ ਨਾਬਾਲਿਗ ਕੁੜੀ ਦੀ ਲਾ+ਸ਼

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ‘ਚ ਇੱਕ ਨਾਬਾਲਿਗ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਮਾਂ ਵੱਲੋਂ ਝਿੜਕਣ ਤੋਂ ਨਾਰਾਜ਼ ਹੋ ਕੇ ਕੁੜੀ ਘਰ ਤੋਂ ਬਾਹਰ ਚਲੇ ਗਈ ਸੀ ਪਰ ਉਡੀਕ ਕਰ ਰਹੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਇਸ ਵਾਰ ਉਨ੍ਹਾਂ ਦੀ ਕੁੜੀ ਨਹੀਂ ਸਗੋਂ ਉਨ੍ਹਾਂ ਦੀ ਕੁੜੀ ਦੀ ਲਾਸ਼ ਵਾਪਸ ਆਵੇਗਾ। ਫਿਲਹਾਲ ਦੀ ਘੜੀ ਮਾਮਲਾ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ। ਲੁਧਿਆਣਾ ਦੀ ਸਥਾਨਕ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਮੌਤ ਦੀ ਅਸਲ ਵਜ੍ਹਾ ਇਕ ਦੁਰਘਟਨਾ ਹੈ ਜਾਂ ਆਤਮਹੱਤਿਆ ਹੈ। ਫਿਲਹਾਲ ਜੋ ਵੀ ਹੈ ਇਨ੍ਹਾਂ ਤੱਥਾਂ ਤੋਂ ਪਰਦਾ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ।


ਤੁਹਾਨੂੰ ਦੱਸ ਦੇਈਏ ਕਿ 12ਵੀਂ ਜਮਾਤ ਦੀ ਵਿਦਿਆਰਥਣ 17 ਸਾਲਾਂ ਰਿਮਝਿੰਮ ਆਪਣੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਦਾ ਤਾਰਾਂ ਸੀ। ਆਪਣੇ ਮਾਪਿਆਂ ਦੀਆਂ ਤਿੰਨ ਔਲਾਦਾਂ ਵਿੱਚੋਂ ਰਿਮਝਿੰਮ ਸਭ ਤੋਂ ਛੋਟੀ ਸੀ ਅਤੇ ਸਭ ਤੋਂ ਛੋਟੀ ਹੋਣ ਦੇ ਕਾਰਨ ਹੀ ਹਰ ਕੋਈ ਉਸ ਨੂੰ ਪਿਆਰ ਨਾਲ ਵੀ ਰੱਖਦਾ ਸੀ। ਇੱਕ ਦਿਨ ਰਿਮਝਿੰਮ ਦਾ ਮਾਮਾ ਆਪਣੀ ਭੈਣ ਤੇ ਸਾਰੇ ਪਰਿਵਾਰ ਨੂੰ ਮਿਲਣ ਲਈ ਆਇਆ ਹੋਇਆ ਸੀ। ਇਸ ਦੌਰਾਨ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਗੱਲਬਾਤ ਵਿੱਚ ਹੀ ਮਾਮੇ-ਭਾਣਜੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਨ੍ਹਾਂ ਦੋਵਾਂ ਦੀ ਬਹਿਸ ਕਿਸ ਗੱਲ ਨੂੰ ਲੈ ਕੇ ਹੋਈ ਅਤੇ ਬਹਿਸ ਕਿਉਂ ਹੋਈ ਇਹ ਵੀ ਪੁਲਿਸ ਜਾਂਚ ਦਾ ਵਿਸ਼ਾ ਹੈ।

ਜਦ ਰਿਮਝਿੰਮ ਆਪਣੇ ਮਾਮੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਕਰ ਰਹੀ ਸੀ ਤਾਂ ਰਿਮਝਿੰਮ ਦੀ ਮਾਂ ਨੇ ਕਈ ਵਾਰ ਉਸ ਨੂੰ ਚੁੱਪ ਕਰਨ ਲਈ ਕਿਹਾ ਪਰ ਗੱਲਬਾਤ ਵਿੱਚ ਹੀ ਗੁੱਸਾ ਇੰਨਾ ਵੱਧ ਗਿਆ ਸੀ ਕਿ ਰਿਮਝਿੰਮ ਆਪਣੇ ਮਾਮੇ ਦੇ ਨਾਲ ਬਹਿਸ ਤੇਜ਼ ਕਰ ਰਹੀ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਰਿਮਝਿੰਮ ਦੀ ਮਾਂ ਨੇ ਆਪਣੇ ਭਰਾ ਨੂੰ ਕੁੱਝ ਕਿਹਾ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਆਪਣੀ ਧੀ ਦੇ ਥੱਪੜ ਮਾਰ ਦਿੱਤਾ। ਇਸ ਸਾਰੇ ਘਟਨਾਕ੍ਰਮ ਦੌਰਾਨ ਜਦ ਮਾਂ ਨੇ ਰਿਮਝਿੰਮ ਦੇ ਥੱਪੜ ਮਾਰਿਆ ਤਾਂ ਉਸ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਇੱਕ ਤਾਂ ਪਹਿਲਾਂ ਹੀ ਉਸ ਦੀ ਆਪਣੇ ਮਾਮੇ ਦੇ ਨਾਲ ਬਹਿਸ ਹੋ ਰਹੀ ਸੀ ਅਤੇ ਉੱਪਰੋਂ ਉਸ ਦੇ ਮਾਮੇ ਦੇ ਸਾਹਮਣੇ ਹੀ ਜਦ ਮਾਂ ਨੇ ਰਿਮਝਿੰਮ ਨੂੰ ਥੱਪੜ ਮਾਰ ਦਿੱਤਾ, ਤਾਂ ਉਹ ਇਸ ਗੱਲ ਨੂੰ ਆਪਣੀ ਬੇਇੱਜ਼ਤੀ ਮੰਨਦੀ ਹੋਈ ਨਿਰਾਸ਼ ਹੋ ਗਈ।

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਰਿਮਝਿੰਮ ਨਿਰਾਸ਼ ਹੋ ਕੇ ਘਰ ਤੋਂ ਬਾਹਰ ਚਲੇ ਗਈ। ਘਰ ਤੋਂ ਬਾਹਰ ਆ ਕੇ ਰਿਮਝਿੰਮ ਸਿੱਧਾ ਰੇਲਵੇ ਟਰੈਕ ਵੱਲ ਚਲੀ ਗਈ। ਇਸ ਦੌਰਾਨ ਜਦ ਦੇਰ ਰਾਤ ਤੱਕ ਕੁੜੀ ਘਰ ਵਾਪਸ ਨਾ ਆਈ ਤਾਂ ਪੂਰੇ ਪਰਿਵਾਰ ਅਤੇ ਇਲਾਕਾ ਵਾਸੀਆਂ ਨੂੰ ਇਸ ਦੀ ਫਿਕਰ ਹੋਣ ਲੱਗੀ ਅਤੇ ਉਨ੍ਹਾਂ ਸਾਰਿਆਂ ਨੇ ਪਰੇਸ਼ਾਨੀ ਵਿੱਚ ਮਿਲ ਕੇ ਆਲੇ-ਦੁਆਲੇ ਨਾਬਾਲਿਗਾ ਕੁੜੀ ਰਿਮਝਿੰਮ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰ ਅਤੇ ਸਾਰੇ ਰਿਸ਼ਤੇਦਾਰ ਪੂਰੀ ਰਾਤ ਰਿਮਝਿੰਮ ਨੂੰ ਲੱਭਦੇ ਰਹੇ ਪਰ ਉਨ੍ਹਾਂ ਨੂੰ ਕੁੜੀ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਸਾਰੇ ਥੱਕ-ਹਾਰ ਕੇ ਇਸ ਆਸ ਦੇ ਨਾਲ ਘਰ ਵਾਪਸ ਆ ਗਏ ਕਿ ਉਨ੍ਹਾਂ ਦੀ ਕੁੜੀ ਸਵੇਰੇ ਘਰ ਵਾਪਸ ਆ ਜਾਵੇਗੀ।

ਇਸ ਦੌਰਾਨ ਉਨ੍ਹਾਂ ਨੂੰ ਸਵੇਰ ਦੇ ਸਮੇਂ ਜੋ ਖਬਰ ਮਿਲੀ ਉਹ ਬੇਹੱਦ ਦਰਦਨਾਕ ਅਤੇ ਦਿਲ-ਦਹਿਲਾਉਣ ਵਾਲੀ ਸੀ। ਸਵੇਰੇ ਰੇਲਵੇ ਲਾਈਨਾਂ ਕੋਲੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਰੇਲ ਲਾਈਨਾਂ ਦੇ ਕਿਨਾਰੇ ਬੁਰੀ ਤਰ੍ਹਾਂ ਨਾਲ ਕੱਟੀ ਹੋਈ ਇੱਕ ਲਾਸ਼ ਵੇਖੀ ਅਤੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਜਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਲਾਸ਼ ਕਿਸੇ ਹੋਰ ਦੀ ਨਹੀਂ ਸਗੋਂ ਕਿ ਰਿਮਝਿੰਮ ਦੀ ਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਰੇਲਵੇ ਲਾਈਨਾਂ ਕੋਲੋਂ ਰਿਮਝਿੰਮ ਦੀ ਲਾਸ਼ ਮਿਲਣ ਦੀ ਖਬਰ ਰਿਮਝਿੰਮ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਤਾਂ ਉਨ੍ਹਾਂ ਦੇ ਹੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ।

ਇਸ ਦੌਰਾਨ ਜੀਆਰਪੀ ਪੁਲਿਸ ਨੇ ਨਾਬਾਲਿਗਾ ਕੁੜੀ ਰਿਮਝਿੰਮ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਰਚਰੀ ਅੰਦਰ ਰਖਵਾ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਕਈ ਪਹਿਲੂਆਂ ਨੂੰ ਦੇਖਦੇ ਹੋਏ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਰਿਮਝਿੰਮ ਨੇ ਗੁੱਸੇ ਵਿੱਚ ਆ ਕੇ ਖੁਦਕੁਸ਼ੀ ਹੀ ਕੀਤੀ ਹੈ ਜਾਂ ਫਿਰ ਕੋਈ ਹਾਦਸਾ ਹੈ। ਫਿਲਹਾਲ ਪੁਲਿਸ ਨੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!