ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ Euro Cup ‘ਤੇ ਕਬਜ਼ਾ, ਦੂਜੇ ਪਾਸੇ ਅਰਜਨਟੀਨਾ ਨੇ ਜਿੱਤੀ ਕੋਪਾ ਅਮਰੀਕਾ ਟਰਾਫੀ

ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ Euro Cup ‘ਤੇ ਕਬਜ਼ਾ, ਦੂਜੇ ਪਾਸੇ ਅਰਜਨਟੀਨਾ ਨੇ ਜਿੱਤੀ ਕੋਪਾ ਅਮਰੀਕਾ ਟਰਾਫੀ

ਵੀਓਪੀ ਬਿਊਰੋ- ਖੇਡਾਂ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਨੇ ਖੇਡ ਪ੍ਰੇਮੀਆਂ ਖਾਸ ਕਰ ਕੇ ਫੁੱਟਬਾਲ ਪ੍ਰੇਮੀਆਂ ਦੇ ਚਿਹਰੇ ‘ਤੇ ਮੁਸਕਾਨ ਲਿਆ ਦਿੱਤੀ ਹੈ। ਜਿੱਥੇ ਇੱਕ ਪਾਸੇ ਸਪੇਨ ਨੇ ਫੁੱਟਬਾਲ ਦਾ ਯੂਰੋ ਕੱਪ ਜਿੱਤ ਲਿਆ ਹੈ, ਉੱਥੇ ਹੀ ਕੁੱਝ ਸਮੇਂ ਬਾਅਦ ਅਰਜਨਟੀਨਾ ਨੇ ਕੋਪਾ ਅਮਰੀਕਾ ਕੱਪ ਜਿੱਤ ਲਿਆ ਹੈ।

ਯੂਰੋ ਕੱਪ ਵਿੱਚ ਸਪੇਨ ਨੇ 12 ਸਾਲ ਬਾਅਦ ਖਿਤਾਬ ਜਿੱਤਿਆ ਅਤੇ ਇਸ ਦੌਰਾਨ ਫਾਈਨਲ ਵਿੱਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ। ਦੂਜੇ ਪਾਸੇ ਅਰਜਨਟੀਨਾ ਨੇ ਮਿਆਮੀ ਦੇ ਹਾਰਡ ਰੌਕ ਸਟੇਡੀਅਮ ਵਿੱਚ ਟੂਰਨਾਮੈਂਟ ਦੇ ਫਾਈਨਲ ਵਿੱਚ ਕੋਲੰਬੀਆ ਨੂੰ 1-0 ਨਾਲ ਹਰਾ ਕੇ ਆਪਣੀ ਕੋਪਾ ਅਮਰੀਕਾ ਟਰਾਫੀ ਦਾ ਸਫਲਤਾਪੂਰਵਕ ਬਚਾਅ ਕੀਤਾ। ਅਰਜਨਟੀਨਾ 16 ਵਾਰ ਇਸ ਖਿਤਾਬ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਰਿਹਾ ਅਤੇ ਇਹ ਉਸ ਦੀ ਲਗਾਤਾਰ ਚੌਥੀ ਜਿੱਤ ਹੈ।

ਮੈਚ ਦੌਰਾਨ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੂੰ ਗਿੱਟੇ ਦੀ ਸੱਟ ਕਾਰਨ ਮੈਚ ਦੇ ਦੂਜੇ ਅੱਧ ਵਿੱਚ ਬਾਹਰ ਹੋਣਾ ਪਿਆ। ਫਾਈਨਲ ਮੈਚ ਦਾ ਦਰਦ ਅਤੇ ਸਾਂਝ ਇੰਨੀ ਸੀ ਕਿ ਜਦੋਂ ਮੇਸੀ ਮੈਦਾਨ ਛੱਡ ਕੇ ਜਾ ਰਿਹਾ ਸੀ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਸਨ।

ਨਿਰਧਾਰਤ 90 ਮਿੰਟ ਤੱਕ ਦੋਵੇਂ ਟੀਮਾਂ ਇੱਕ ਵੀ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਸਟਾਪੇਜ ਟਾਈਮ ਵਿੱਚ ਵੀ ਮੈਚ ਗੋਲ ਰਹਿਤ ਰਿਹਾ ਪਰ ਬਦਲਵੇਂ ਖਿਡਾਰੀ ਦੇ ਰੂਪ ਵਿੱਚ ਆਏ ਮਾਰਟੀਨੇਜ਼ ਨੇ ਵਾਧੂ ਸਮੇਂ ਵਿੱਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ ਜੋ ਅੰਤ ਤੱਕ ਬਰਕਰਾਰ ਰਹੀ। ਮਾਰਟੀਨੇਜ਼ ਦਾ ਟੂਰਨਾਮੈਂਟ ਦਾ ਇਹ ਪੰਜਵਾਂ ਗੋਲ ਸੀ ਅਤੇ ਉਹ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਰਿਹਾ। ਇਹ ਅਰਜਨਟੀਨਾ ਦੀ ਲਗਾਤਾਰ ਤੀਜੀ ਵੱਡੀ ਟੂਰਨਾਮੈਂਟ ਟਰਾਫੀ ਸੀ (2021 ਕੋਪਾ ਅਮਰੀਕਾ, 2022 ਫੀਫਾ ਵਿਸ਼ਵ ਕੱਪ), ਜਿਸ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਦੱਖਣੀ ਅਮਰੀਕੀ ਟੀਮ ਬਣ ਗਈ।

ਦੂਜੇ ਪਾਸੇ ਯੂਰੋ ਕੱਪ 2024 ਦਾ ਖਿਤਾਬ ਜਿੱਤ ਕੇ ਸਪੇਨ ਨੇ ਜਰਮਨੀ ਨੂੰ ਪਛਾੜ ਦਿੱਤਾ। ਇੰਗਲੈਂਡ ਦੀ ਟੀਮ 1966 ਤੋਂ ਬਾਅਦ ਕੋਈ ਵੀ ਅੰਤਰਰਾਸ਼ਟਰੀ ਟਰਾਫੀ ਨਹੀਂ ਜਿੱਤ ਸਕੀ ਹੈ। ਸਪੇਨ ਅਧਿਕਾਰਤ ਤੌਰ ‘ਤੇ ਯੂਰਪ ਦੀ ਸਰਬੋਤਮ ਫੁੱਟਬਾਲ ਟੀਮ ਬਣ ਗਈ ਹੈ। ਟੀਮ ਨੇ ਬਰਲਿਨ ਵਿੱਚ ਐਤਵਾਰ (14 ਜੁਲਾਈ) ਨੂੰ ਹੋਏ ਯੂਰੋ 2024 ਦੇ ਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾਇਆ।

error: Content is protected !!