ਡੀ.ਜੇ ਤੇ ਨੱਚਣ ਨੂੰ ਲੈਕੇ ਆਪਸ ‘ਚ ਭਿੜੇ ਬਰਾਤੀ, ਵਰ੍ਹਾਂ ਦਿੱਤਾ ਇੱਟਾਂ ਰੋੜਿਆਂ ਦਾ ਮੀਂਹ,ਹੁਣ ਖਾਂਦੇ ਹਸਪਤਾਲ ਦੀ ਰੋਟੀ

ਫਿਰੋਜ਼ਪੁਰ ਦੇ ਪਿੰਡ ਕੁੰਡਿਆਂ ਵਿੱਚ ਡੀਜੇ ਤੇ ਨੱਚਣ ਨੂੰ ਲੈਕੇ ਦੋ ਧਿਰਾਂ ਵਿਚਾਲੇ ਹੋਈ ਤੂੰ ਤੂੰ ਮੈਂ ਮੈਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਈ ਦਿੱਤਾ। ਇੱਕ ਧਿਰ ਵੱਲੋਂ ਗੁੱਸੇ ਚ ਆਕੇ ਦੂਜੀ ਧਿਰ ਦੇ ਘਰ ਉੱਪਰ ਅੰਨੇ ਵਾਰ ਇੱਟਾਂ ਰੋੜਿਆ ਦਾ ਮੀਂਹ ਵਰ੍ਹਾ ਦਿੱਤਾ। ਇੱਟਾਂ ਮਾਰ ਮਾਰ ਘਰ ਅੰਦਰ ਭੰਨਤੋੜ ਕਰ ਦਿੱਤੀ ਗਈ।ਉਧਰ ਗੁੱਸੇ ਚ੍ਹ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਉੱਪਰ ਕਿਰਪਾਨਾ ਨਾਲ ਹਮਲਾ ਕਰਕੇ ਦੋ ਜਣਿਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਮਾਮਲਾ ਫਿਰੋਜਪੁਰ ਦੇ ਪਿੰਡ ਕੁੰਡੇ ਦਾ ਹੈ ਜਿੱਥੇ ਦੇਰ ਰਾਤ ਵਿਆਹ ਤੇ ਡੀਜੇ ਚੱਲ ਰਿਹਾ ਸੀ ਅਤੇ ਗਾਣੇ ਤੇ ਨੱਚਣ ਨੂੰ ਲੈਕੇ ਦੋ ਧਿਰਾਂ ਵਿਚਾਲੇ ਵਿਵਾਦ ਬਣ ਗਿਆ।

ਉਧਰ ਗੁੱਸੇ ਚ੍ਹ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਉੱਪਰ ਕਿਰਪਾਨਾ ਨਾਲ ਹਮਲਾ ਕਰਕੇ ਦੋ ਜਣਿਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਮਾਮਲਾ ਫਿਰੋਜਪੁਰ ਦੇ ਪਿੰਡ ਕੁੰਡੇ ਦਾ ਹੈ ਜਿੱਥੇ ਦੇਰ ਰਾਤ ਵਿਆਹ ਤੇ ਡੀਜੇ ਚੱਲ ਰਿਹਾ ਸੀ ਅਤੇ ਗਾਣੇ ਤੇ ਨੱਚਣ ਨੂੰ ਲੈਕੇ ਦੋ ਧਿਰਾਂ ਵਿਚਾਲੇ ਵਿਵਾਦ ਬਣ ਗਿਆ।

ਗਲੀ ਚ ਖਿਲਰੇ ਇੱਟਾਂ ਰੋੜੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਭਿੜਤ ਕਿੰਨੀ ਜਬਰਦਸਤ ਹੋਵੇਗੀ ਫਿਰ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਉੱਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ

ਜਿਸ ਵਿੱਚ ਦੋ ਜਣਿਆਂ ਨੂੰ ਗੰਭੀਰ ਸੱਟਾ ਲੱਗੀਆਂ ਨੇ ਜਿਨ੍ਹਾਂ ਨੂੰ ਫਿਰੋਜਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

error: Content is protected !!