ਨੂਰਾ ਸਿਸਟਰਜ਼ ਫਿਰ ਵਿਵਾਦਾਂ ‘ਚ, ਨੌਜਵਾਨਾਂ ਨਾਲ ਹੋਈ ਬਹਿਸ ਤਾਂ ਕਾਰ ਦੀ ਟੱਕਰ ਮਾਰ ਹੇਠਾਂ ਸੁੱਟ’ਤਾ, ਪੁਲਿਸ ਫੜਨ ਆਈ ਤਾਂ ਨਿਕਲਿਆ 13 ਸਾਲ ਦਾ ਬੱਚਾ

ਨੂਰਾ ਸਿਸਟਰਜ਼ ਫਿਰ ਵਿਵਾਦਾਂ ‘ਚ, ਨੌਜਵਾਨਾਂ ਨਾਲ ਹੋਈ ਬਹਿਸ ਤਾਂ ਕਾਰ ਦੀ ਟੱਕਰ ਮਾਰ ਹੇਠਾਂ ਸੁੱਟ’ਤਾ, ਪੁਲਿਸ ਫੜਨ ਆਈ ਤਾਂ ਅਗਲਾ 13 ਸਾਲ ਦਾ ਬੱਚਾ ਨਿਕਲਿਆ

 

ਜਲੰਧਰ (ਵੀਓਪੀ ਬਿਊਰੋ) ਮਸ਼ਹੂਰ ਸੂਫੀ ਸਿੰਗਰ ਨੂਰਾ ਸਿਸਟਰਜ਼ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਬੀਤੀ ਰਾਤ ਵੀ ਕੋਈ ਅਜਿਹਾ ਹੀ ਮਾਮਲਾ ਵਾਪਰਿਆ ਕੀ ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈਆਂ ਹਨ। ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੇ ਪਿੱਛੇ ਕੁਝ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਜਿਸ ਸਮੇਂ ਉਹ ਸ਼ੋਅ ਖਤਮ ਕਰਕੇ ਵਾਪਸ ਆਪਣੇ ਘਰ ਆ ਰਹੇ ਸਨ।


ਪੁਲਿਸ ਜਾਂਚ ਵਿੱਚ ਪਤਾ ਚੱਲਾ ਹੈ ਕਿ ਸ਼ੋਅ ਖਤਮ ਕਰਨ ਤੋਂ ਬਾਅਦ ਜਦ ਅੱਧੀ ਰਾਤ ਨੂੰ ਨੂਰਾ ਸਿਸਟਰ ਅਤੇ ਉਨਾਂ ਦੀ ਟੀਮ ਜਲੰਧਰ ਦੇ ਬੀਐੱਮਸੀ ਚੌਂਕ ਲਾਗੇ ਕਿਤੇ ਹੋਟਲ ਵਿੱਚ ਖਾਣਾ ਖਾਣ ਲਈ ਰੁਕੇ ਸਨ ਤਾਂ ਉੱਥੇ ਉਹਨਾਂ ਦੀ ਤਿੰਨ ਨਾਬਾਲਿਗ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ। ਘਟਨਾ ਤੋਂ ਬਾਅਦ ਨੂਰਾ ਸਿਸਟਰ ਦੀ ਟੀਮ ਦੇ ਡਰਾਈਵਰ ਨੇ ਆਪਣੀ ਗੱਡੀ ਉਹਨਾਂ ਨੌਜਵਾਨਾਂ ਦੇ ਮੋਟਰਸਾਈਕਲ ਵਿੱਚ ਮਾਰ ਦਿੱਤੀ।

ਇਸ ਤੋਂ ਬਾਅਦ ਉਹ ਮੋਟਰਸਾਈਕਲ ਹੇਠਾਂ ਗਿਰ ਗਏ ਅਤੇ ਦੋ ਨੌਜਵਾਨ ਤਾਂ ਫਰਾਰ ਹੋ ਕੇ ਪਰ ਇੱਕ 13 ਸਾਲ ਦਾ ਨਾਬਾਲਿਗ ਬੱਚਾ ਉਹਨਾਂ ਦੇ ਹੱਥ ਆ ਗਿਆ। ਜਿਨਾਂ ਨੂੰ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਇਹ ਲੁਟੇਰਾ ਸਾਡਾ ਪਿੱਛਾ ਕਰ ਰਿਹਾ ਸੀ ਪਰ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾ ਕੇ ਪਤਾ ਕੀਤਾ ਕਿ ਨੌਜਵਾਨ ਤਾਂ ਸਿਰਫ 13 ਸਾਲਾ ਬੱਚਾ ਹੈ। ਇਸ ਲਈ ਉਹਨਾਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾ ਕੇ ਮਾਮਲੇ ਬਾਰੇ ਜਾਣਕਾਰੀ ਦਿੱਤੀ।

ਹੁਣ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹੋਏ ਦੱਸ ਦੇਈਏ ਕਿ ਜਲੰਧਰ ‘ਚ ਸੂਫੀ ਗਾਇਕਾ ਨੂਰਾਂ ਸਿਸਟਰਜ਼ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ। ਦੇਰ ਰਾਤ ਨੂਰਾਂ ਭੈਣਾਂ ਵਡਾਲਾ ਚੌਕ ਨੇੜੇ ਇਕ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ। ਗੁਰੂ ਨਾਨਕ ਚੌਕ ਨੇੜੇ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਏਸੀਪੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋਸ਼ ਹੈ ਕਿ ਜਦੋਂ ਨੂਰਾਂ ਭੈਣ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਤਾ ਨਹੀਂ ਲੱਗਾ ਕਿ ਬਾਈਕ ਸਵਾਰ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਹਨ। ਜਦੋਂ ਉਸ ਨੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਕਾਰ ਹੌਲੀ ਕੀਤੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ’ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਤੋਂ ਬਾਅਦ ਪੁਲਿਸ ਵਡਾਲਾ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ।

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸਾਰਾ ਮਾਮਲਾ ਜਾਨ ਲਿਆ ਤਾਂ ਉਹਨਾਂ ਨੇ ਨਬਾਲੀ ਲੜਕੇ ਦੇ ਘਰ ਵਾਲਿਆਂ ਨੂੰ ਬੁਲਾ ਕੇ ਸਾਰੀ ਗੱਲਬਾਤ ਦੱਸੀ ਫਿਲਹਾਲ ਸਾਰਿਆਂ ਦੀ ਹਾਲਤ ਠੀਕ ਹੈ ਅਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਦੋਵਾਂ ਧਿਰਾਂ ਵਿੱਚ ਰਾਜੀਨਾਮਾ ਕਰਵਾਉਣ ਦੀ ਗੱਲ ਚੱਲ ਰਹੀ ਸੀ।

error: Content is protected !!