ਕਿਸਤੀ ਸਮੁੰਦਰ ‘ਚ ਡੁੱਬਣ ਤੋਂ ਬਾਅਦ 5 ਦਿਨ-ਰਾਤ ਭੁੱਖਾ ਤਿਹਾਇਆ ਸਮੁੰਦਰ ਚ ਰਿਹਾ ਇਹ ਇਨਸਾਨ, ਫਿਰ ‘ਰੱਬ’ ਨੇ ਆਪ ਆਣ ਬਚਾਇਆ

ਜਿੰਦਗੀ ਅਤੇ ਮੌਤ  ਕਦੋਂ ਕਿਸਨੂੰ ਆ ਜਾਵੇ ਇਹ ਕਿਹਾ ਨਹੀਂ ਜਾ ਸਕਦਾ ਅਤੇ ਇਹ ਇੱਕ ਅਟੱਲ ਸਚਾਈ ਹੈ। ਜਿਸਨੂੰ ਕੋਈ ਠੁਕਰਾ ਨਹੀਂ ਸਕਦਾ ਪਰ ਇਸ ਜਿੰਦਗੀ ਅਤੇ ਮੌਤ ਤੋਂ ਵੀ ਉੱਪਰ ਇੱਕ ਸੱਚ ਹੈ ਜਾ ਕੋ ਰਾਖੇ ਸਾਂਈਆ , ਮਾਰ ਸਕੇ ਨਾਂ ਕੋਇ। ਇਹਨੂੰ ਕਹਿੰਦੇ ਆ ਜੇਕਰ ਓਹ ਬਚਾਓਣ ਤੇ ਆ ਜਾਵੇ ਫਿਰ ਬੰਦਾ ਕਿਸੇ ਚੀਜ ਨਾਲ ਮਰ ਨਹੀਂ ਸਕਦਾ।  ਬੰਦੇ ਦੇ ਹੱਥ ਕੁਝ ਵੀ ਨਹੀਂ , ਜੰਮਣ ਮਰਣ ਓਹਦੇ ਹੱਥ ਚ ਆ।ਚਮਤਕਾਰ ਨਹੀਂ ਤਾਂ ਹੋਰ ਕੀ ?? ਕਿਸ਼ਤੀ ਡੁੱਬਣ ਮਗਰੋਂ 5 ਦਿਨ ਅਤੇ ਰਾਤਾਂ ਲਗਾਤਾਰ ਸਮੁੰਦਰ ‘ਚ ਭੁੱਖਾ-ਤਿਰਹਾਇਆ ਤੈਰ ਕੇ 600 ਕਿਲੋਮੀਟਰ ਲੰਘ ਗਏ ਬੰਦੇ ਨੂੰ ਮੰਨੋ ਕਿ ਰੱਬ ਨੇ ਆਪ ਆ ਕੇ ਬਚਾਇਆ, ਜਵਾਂ ਸੱਚੀ ਹੈ ਇਸ ਬੰਦੇ ਦੀ ਕਹਾਣੀ,ਵੱਡੇ ਵੱਡੇ ਹੈਰਾਨ ਹੋ ਗਏ ਚਮਤਕਾਰ ਨਹੀਂ ਤਾਂ ਹੋਰ ਕੀ ?

ਕਿਸ਼ਤੀ ਡੁੱਬਣ ਮਗਰੋਂ 5 ਦਿਨ ਸਮੁੰਦਰ ‘ਚ ਭੁੱਖਾ ਤੈਰਕੇ 600 ਕਿਲੋਮੀਟਰ ਲੰਘ ਗਏ ਬੰਦੇ ਨੂੰ ਮੰਨੋ ਕਿ ਰੱਬ ਨੇ ਆਪ ਆ ਕੇ ਬਚਾਇਆ, ਜਵਾਂ ਸੱਚੀ ਹੈ ਇਸ ਬੰਦੇ ਦੀ ਕਹਾਣੀ,ਵੱਡੇ ਵੱਡੇ ਹੈਰਾਨ ਹੋ ਗਏ ਦਰਅਸਲ ਇਹ ਕਹਾਣੀ 5 ਸਾਲ ਪੁਰਾਣੀ ਹੈ ਸੋਸ਼ਲ ਮੀਡੀਆਂ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇੱਕ ਅਜਿਹੇ ਸਖਸ ਦੀ ਕਹਾਣੀ ਜਿਸਨੇ ਸਭ ਦੇ ਅੰਦਰ ਜ਼ਜ਼ਬਾ ਜੋਸ਼ ਭਰ ਦਿੱਤਾ ਹੈ।ਵੈਸਟ ਬੰਗਾਲ ਦਾ ਰਵਿੰਦਰ ਨਾਥ ਜਿਸਨੂੰ ਰੱਬ ਨੇ ਖੁਦ ਹੱਥ ਦੇਕੇ ਬਚਾਇਆ ਸੀ ਇਹ ਵਿਅਕਤੀ ਸਮੁੰਦਰ ਦੇ ਵਿੱਚ ਕਿਸਤੀ ਡੁੱਬਣ ਤੋਂ ਬਾਅਦ 31 ਲੋਕਾਂ ਵਿਚੋ ਇੱਕ ਸੀ ਇਸ ਹਾਦਸੇ ਵਿਚ 30 ਲੋਕਾਂ ਦੀ ਮੌਤ ਹੋ ਗਈ ਪਰ ਰਵਿੰਦਰ ਨਾਥ ਇਹਨਾਂ ਵਿੱਚੋਂ ਬਚ ਗਿਆ ਉਸਤੋਂ ਬਾਅਦ ਸ਼ੁਰੂ ਹੋਈ ਇਸਦੇ ਸੰਘਰਸ ਦੀ ਕਹਾਣੀ।

ਦਰਅਸਲ ਵੈਸਟ ਬੰਗਾਲ ਤੋਂ 5 ਮਛੇਰੇ ਮੱਛੀਆਂ ਫੜਨ ਲਈ ਸਮੁੰਦਰ ਵਿਚ ਗਏ ਸਨ ਹਾਲਾਕਿ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਸੀ ਕਿ ਕੋਈ ਵੀ ਸਮੁੰਦਰ ਵਿਚ ਨਾ ਜਾਵੇ ਪਰ ਇਸਦੇ ਬਾਵਜੂਦ ਇਹ ਮਛੇਰੇ ਸਮੁੰਦਰ ਵਿਚ ਮੱਛੀਆਂ ਫੜਨ ਗਏ।ਨਤੀਜਾ ਤੂਫਾਨ ਆਇਆ ਇਹਨਾਂ ਦੀ ਕਿਸਤੀ ਪਲਟ ਗਈ ਨਾਲਦੇ ਸਾਰੇ ਮਾਰੇ ਗਏ ਪਰ ਬਚ ਗਿਆ ਇੱਕਲਾ ਰਵਿੰਦਰ ਨਾਥ।ਸਮੁੰਦਰ ਦੇ ਜਬਰਦਸਤ ਤੂਫਾਨ ਦੇ ਵਿਚ ਇਹ ਬੰਦਾ ਲਗਾਤਾਰ 5 ਦਿਨ ਭੁੱਖੇ ਤਿਹਾਏ ਬਿਨ੍ਹਾ ਕਿਸੇ ਲਾਈਵ ਜੈਕੇਟ ਦੇ ਤੈਰਦਾ ਰਿਹਾ।5 ਸਾਲ ਪਹਿਲਾ ਦੀ ਇਹ ਕਹਾਣੀ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਹੈ। ਕੋਈ ਇਸਨੂੰ ਚਮਤਕਾਰ ਕਹਿਰ ਰਿਹਾ ਕੋਈ ਇਸਨੁੰ ਕਹਿੰਦਾ ਬੰਦੇ ਦਾ ਹੌਂਸਲਾ ਕੋਈ ਕਹਿਦਾ ਰੱਬ ਨੇ ਬਚਾ ਲਿਆਂ।ਇਕ ਸਮੁੰਦਰੀ ਜਹਾਜ਼ ਦਾ ਕੈਪਟਨ ਇਸ ਲਈ ਰੱਬ ਬਣਕੇ ਆਉਂਦਾ ਰਵਿੰਦਰ ਨਾਥ ਨੇ ਕਹਾਣੀ ਦੱਸੀ ਕਿ ਉਸਨੇ ਦੇਖਿਆ ਆਸਮਾਨ ਵੀ ਖੁੱਲਾ ਸੀ ਇੰਝ ਲੱਗਦਾ ਸੀ ਕਿ ਆਸਮਾਨ ਸਮੁੰਦਰ ਨਾਲ ਮਿਲ ਗਿਆ।

ਰਵਿੰਦਰ ਨਾਥ ਮੁਤਾਿਬਕ ਉਸਨੂੰ ਲੱਗਦਾ ਸੀ ਉਹ ਕਿਸੇ ਵੀ ਵੇਲੇ ਮਰ ਜਾਏਗਾ ਪਰ ਉਸਨੇ ਪੱਕਾ ਕਰ ਲਿਆ ਸੀ ਕਿ ਉਹ ਜਰੂਰ ਜਿੰਦਾ ਬਚ ਜਾਏਗਾ।5 ਦਿਨ ਭੁੱਖੇ ਤਿਹਾਏ ਤੈਰਦੇ ਰਹਿਣਾ ਪਏ ਰਹਿਣਾ ਰਵਿੰਦਰ ਲਈ ਬਹੁਤ ਮੁਸ਼ਕਿਲ ਸੀ।5 ਦਿਨਾਂ ਵਿਚ ਉਹ ਤੈਰਦਾ ਰਿਹਾ ਅਤੇ 600 ਕਿੱਲਮੀਟਰ ਦੂਰ ਬੰਗਲਾਦੇਸ਼ ਦੀ ਹੱਦ ਵਿਚ ਪਹੁੰਚ ਜਾਂਦਾ ਇਸੇ ਵਿਚਕਾਰ ਇਕ ਸਮੁੰਦਰੀ ਜਹਾਜ਼ ਦੇ ਕੈਪਟਨ ਦੀ ਨਜ਼ਰ ਰਵਿੰਦਰ ਨਾਥ ਤੇ ਪੈਂਦੀ ਹੈ।ਤਾਂ ਉਸਨੂੰ ਬਚਾਉਣ ਲਈ ਇੱਕ ਲਾਈਵ ਜੈਕੇਟ ਸੁੱਟੀ ਜਾਂਦੀ ਹੈ।ਜਿਸਤੋਂ ਬਾਅਦ ਇਸਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆਂ ਤੇ ਪਾਈ ਗਈ ਹੈ ਕਿ ਕਿਵੇਂ ਜਦੋਂ ਰਵਿੰਦਰ ਨਾਥ ਨੂੰ ਬਚਾਇਆ ਗਿਆ ਤਾਂ ਜਹਾਜ ਦੇ ਮੈਂਬਰਾਂ ਨੇ ਭੰਗੜਾ ਪਾਕੇ ਖੁਸ਼ੀੂ ਮਨਾਈ।ਰਵਿੰਦਰ ਨਾਥ ਨੂੰ ਹਸਪਤਾਲ ਪਹੁੰਚਾਇਆ ਗਿਆ।ਜਿਥੇ ਉਸਦਾ ਇਲਾਜ਼ ਹੋਇਆ ਉਸਨੂੰ ਘਰ ਪਹੁੰਚਾਇਆ ਗਿਆ।ਰਵਿੰਦਰ ਨਾਥ ਅੱਜ ਵੀ ਜਿਊਂਦਾ ਕਈ ਲੋਕ ਇਸਨੂੰ ਕੁਦਰਤ ਦਾ ਕਰਿਸ਼ਮਾ ਮੰਨਦੇ ਕਈ ਲੋਕ ਇਸਨੂੰ ਮੰਨਦੇ ਹਨ ਕਿ ਰੱਬ ਨੇ ਖੁਦ ਆਕੇ ਰਵਿੰਦਰ ਨੂੰ ਬਚਾਇਆ।

error: Content is protected !!