ਸ਼ੁਭਕਰਨ ਦੇ ਕਾਤ+ਲਾਂ ਨੂੰ ਬਚਾਅ ਰਹੀ ਸਰਕਾਰ, ਸ਼ਾਟਗੰਨ ਚਲਾਉਣ ਲਈ ਹਰਿਆਣਾ ਪੁਲਿਸ ਨੇ ਲਈ ਹੈ ਟ੍ਰੇਨਿੰਗ, ਦਿੱਲੀ ਕਿਸੇ ਵੀ ਹਾਲਤ ‘ਚ ਜਾਵਾਂਗੇ: ਕਿਸਾਨ

ਸ਼ੁਭਕਰਨ ਦੇ ਕਾਤ+ਲਾਂ ਨੂੰ ਬਚਾਅ ਰਹੀ ਸਰਕਾਰ, ਸ਼ਾਟਗੰਨ ਚਲਾਉਣ ਲਈ ਹਰਿਆਣਾ ਪੁਲਿਸ ਨੇ ਲਈ ਹੈ ਟ੍ਰੇਨਿੰਗ, ਦਿੱਲੀ ਕਿਸੇ ਵੀ ਹਾਲਤ ‘ਚ ਜਾਵਾਂਗੇ: ਕਿਸਾਨ


ਚੰਡੀਗੜ੍ਹ (ਵੀਓਪੀ ਬਿਊਰੋ) ਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੀ ਪ੍ਰਧਾਨਗੀਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕੀਤੀ ਗਈ।

ਇਸ ਦੌਰਾਨ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ ਅਤੇ ਹਰਿਆਣਾ ਦੇ ਕਿਸਾਨ ਆਗੂ ਕੁਹਾੜ ਦੇ ਸਣੇ ਹੋਰਨਾ ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਪਿਛਲੇ ਦਿਨੀ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਖੋਲਣ ਦੇ ਦਿੱਤੇ ਗਏ ਹੁਕਮਾਂ ਤੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਮਾਮਲੇ ਵਿੱਚ ਪੇਸ਼ ਕੀਤੀ ਗਈ SIT ਦੀ ਰਿਪੋਰਟ ਬਾਰੇ ਚਰਚਾ ਕੀਤੀ ਗਈ।


ਇਸ ਦੌਰਾਨ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਹ ਸ਼ੰਭੂ ਬਾਰਡਰ ਸਾਡੇ ਵੱਲੋਂ ਬੰਦ ਨਹੀਂ ਕੀਤੇ ਗਏ ਹਨ, ਇਹ ਸ਼ੰਭੂ ਬਾਰਡਰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਗਏ ਹਨ। ਇਸ ਲਈ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ੰਭੂ ਬਾਰਡਰ ਨੂੰ ਜਲਦ ਖੋਲੇ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਜਦ ਵੀ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਖੋਲ ਦੇਵੇਗੀ ਤਾਂ ਉਹ ਕਿਸਾਨ ਆਪਣਾ ਸ਼ੰਭੂ ਬਾਰਡਰ ਤੋਂ ਸਮਾਨ ਚੱਕਦੇ ਹੋਏ ਜਲਦੀ ਦੇ ਨਾਲ ਦਿੱਲੀ ਵੱਲ ਕੂਚ ਕਰਨਗੇ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ।


ਇਸੇ ਦੇ ਨਾਲ ਕਿਸਾਨ ਆਗੂਆਂ ਨੇ ਸ਼ੁਭਕਰਨ ਮਾਮਲੇ ਵਿੱਚ ਵੀ ਆਪਣੀ ਬਿਆਨਬਾਜੀ ਕੀਤੀ। ਕਿਸਾਨਾਂ ਨੇ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਦੇ ਨਾਲ ਬਿਆਨਬਾਜੀ ਕੀਤੀ ਹੈ ਅਤੇ ਉਲਟਾ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਸਰਾ ਸਰ ਗਲਤ ਹੈ।ਉਹਨਾਂ ਨੇ ਕਿਹਾ ਕਿ ਹਾਈਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਭਕਨ ਸਿੰਘ ਦੀ ਮੌਤ ਸ਼ਾਟਗੰਨ ਚੱਲਣ ਦੇ ਨਾਲ ਹੋਈ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਹਰਿਆਣਾ ਪੁਲਿਸ ਸ਼ਾਟਗੰਨ ਦੀ ਵਰਤੋਂ ਨਹੀਂ ਕਰਦੀ। ਇਸ ਲਈ ਇਹ ਗੋਲੀ ਕਿਸਾਨਾਂ ਵੱਲੋਂ ਹੀ ਚਲਾਈ ਗਈ ਹੈ, ਜਿਸ ਨਾਲ ਇਹ ਕਿਸਾਨ ਆਗੂ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਤਰਾਂ ਦੀ ਬਿਆਨਬਾਜੀ ਕਰਕੇ ਹਰਿਆਣਾ ਸਰਕਾਰ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਹੀ ਸ਼ੁਭਕਰਨ ਦੀ ਮੌਤ ਲਈ ਜਿੰਮੇਵਾਰ ਦੱਸ ਰਹੀ।

ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸ਼ੁਭਕਰਨ ਦੀ ਮੌਤ ਦੇ ਅਸਲ ਕਾਤਲਾਂ ਨੂੰ ਬਚਾਅ ਰਹੀ ਹੈ ਅਤੇ ਹੁਣ ਪੁਲਿਸ ਅਧਿਕਾਰੀਆਂ ਦਾ ਬਚਾਅ ਕਰ ਰਹੀ ਹੈ, ਜੋ ਸਿੱਧੇ ਤੌਰ ‘ਤੇ ਸ਼ੁਭਕਰਨ ਦੀ ਮੌਤ ਦੇ ਨਾਲ ਸੰਬੰਧ ਰੱਖਦੇ ਹਨ। ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਕੁਹਾੜ ਨੇ ਕਿਹਾ ਕਿ ਹਰਿਆਣਾ ਸਰਕਾਰ ਗਲਤ ਕਹਿ ਰਹੀ ਹੈ ਕਿ ਹਰਿਆਣਾ ਪੁਲਿਸ ਸ਼ਾਟਗੰਨ ਦੀ ਵਰਤੋਂ ਨਹੀਂ ਕਰਦੀ। ਉਹਨਾਂ ਨੇ ਸਬੂਤ ਪੇਸ਼ ਕਰਕੇ ਹੋਏ ਕਿਹਾ ਕਿ 2020 ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਕਿ ਹਰਿਆਣਾ ਪੁਲਿਸ ਨੇ ਨੈਸ਼ਨਲ ਪੱਧਰ ਦੇ ਸ਼ੂਟਿੰਗ ਖਿਡਾਰੀ ਕੋਲੋਂ ਸ਼ਾਟਗੰਨ ਚਲਾਉਣ ਦੀ ਟ੍ਰੇਨਿੰਗ ਲਈ ਹੈ।

ਇਸ ਲਈ ਹਰਿਆਣਾ ਪੁਲਿਸ ਨੂੰ ਸ਼ਾਟਗੰਨ ਚੰਗੀ ਤਰ੍ਹਾਂ ਚਲਾਉਣੀ ਆਉਂਦੀ ਹੈ। ਇਸ ਤਰਹਾਂ ਉਹਨਾਂ ਨੇ ਆਪਣੇ ਲੈਪਟੋਪ ਉੱਤੇ ਕੁਝ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਕਿ ਦੇਖੋ ਕਿਵੇਂ ਹਰਿਆਣਾ ਪੂਰੇ ਸਿਵਲ ਵਰਦੀ ਵਿੱਚ ਕਿਸਾਨਾਂ ਦੇ ਵਿੱਚ ਘੁੰਮ ਰਹੀ ਹੈ ਅਤੇ ਉਹੀ ਹਰਿਆਣਾ ਪੁਲਿਸ ਕਿਵੇਂ ਕਿਸਾਨਾਂ ਦੀਆਂ ਗੱਡੀਆਂ ਭੰਨ ਰਹੀ ਹੈ ਅਤੇ ਕਿਸਾਨਾਂ ਉੱਤੇ ਫਾਇਰਿੰਗ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਦੇ ਪਿੱਛੇ ਸਿੱਧੇ ਤੌਰ ‘ਤੇ ਹਰਿਆਣਾ ਸਰਕਾਰ ਜਿੰਮੇਵਾਰ ਹੈ।

error: Content is protected !!