ਮੋਟਰਸਾਈਕਲ ਦੀ ਬੁਲੇਟ ਨਾਲ ਸਾਹਮਣੇ ਤੋਂ ਟੱਕਰ, ਬੁਲੇਟ ਦਾ ਪਾਟਿਆ ਇੰਜ਼ਣ, ਇੱਕ ਦੀ ਮੌ+ਤ, ਦੇਖ ਲਓ ਬੱਚਿਆਂ ਨੂੰ ਵਾਹਨ ਦੇਣ ਦਾ ਨਤੀਜ਼ਾ

ਅੱਜਕੱਲ ਸੜਕ ਹਾਦਸੇ ਲਗਾਤਾਰ ਵਾਪਰ ਰਹੇ ਹਨ।ਆਏ ਦਿਨ ਇਹ ਹਾਦਸੇ ਕੀਮਤੀ ਜਿੰਦਗੀਆਂ ਖਾ ਰਹੇ ਨੇ।ਇਹਨਾਂ ਹਾਦਸਿਆਂ ਦਾ ਕਾਰਨ ਜਾਂ ਤਾਂ ਲਾਪਰਵਾਹੀ ਹੁੰਦੀ ਜਾਂ ਫਿਰ ਤੇਜ਼ ਰਫਤਾਰ, ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ ਜਦੋਂ 2 ਨਬਾਲਿਕ ਬੱਚਿਆ ਦੀ ਲਾਪਰਵਾਹੀ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਬਟਾਲਾ ਨੇੜੇ ਪਿੰਡ ਬਹਾਦਰ ਸੈਣ ਵਿਖੇ ਦਰਦਨਾਕ ਹਾਦਸਾ ਵਾਪਰਿਆ ਹਾਦਸਾ ਇਹਨਾਂ ਦਰਦਨਾਕ ਸੀ ਔਰ ਖੌਫਨਾਕ ਸੀ ਕਿ ਇੱਕ ਮੋਟਰਸਾਈਕਲ ਦੂਜੀ ਮੋਟਰਸਾਈਕਲ ਵਿੱਚ ਵੱਜਾ ਤਾਂ ਬੁੱਲਟ ਮੋਟਰਸਾਈਕਲ ਦਾ ਇੰਜਨ ਹੀ ਪਾਟ ਗਿਆ

ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੱਡੇ ਜੋਰ ਨਾਲ ਵੱਜੇ ਹੋਣਗੇ ਇੱਕ ਵਿਦਿਆਰਥੀ ਜੋ ਕਿ ਦਸਵੀਂ ਜਮਾਤ ਦੇ ਵਿੱਚ ਪੜ੍ਹਦਾ ਹੈ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਤੇ ਆਪਣੇ ਘਰ ਜਾਣ ਲਈ ਪੈਟਰੋਲ ਪੰਪ ਤੋਂ ਨਿਕਲਿਆ ਦੂਸਰੇ ਪਾਸੇ ਦੂਸਰਾ ਵਿਦਿਆਰਥੀ ਬੁਲਟ ਮੋਟਰਸਾਈਕਲ ਤੇ ਬਟਾਲੇ ਵੱਲੋਂ ਆਪਣੇ ਪਿੰਡ ਜਾਣ ਲਈ ਆ ਰਿਹਾ ਸੀ ਦੋਨਾਂ ਦੀ ਆਹਮਣੇ ਸਾਹਮਣੇ ਜਦੋਂ ਟੱਕਰ ਹੋਈ ਤਾਂ ਦਸਵੀਂ ਜਮਾਤ ਚ ਪੜ੍ਹਨ ਵਾਲਾ ਵਿਦਿਆਰਥੀ ਸ਼ਹਬਾਜ ਸਿੰਘ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ[

ਮਾਪਿਆਂ ਦਾ ਇਨਾ ਬੁਰਾ ਹਾਲ ਸੀ ਕਿ ਦੇਖਣਾ ਵੀ ਮੁਸ਼ਕਿਲ ਸੀ ਦੂਸਰੇ ਪਾਸੇ ਜੋ ਦੂਸਰਾ ਵਿਦਿਆਰਥੀ ਸੀ ਜੋ ਬੁਲਟ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਵੀ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਸ ਦੀ ਉਮਰ ਵੀ ਮਹਿਜ 21 ਤੋਂ 22 ਸਾਲ ਹੋ ਸਕਦੀ ਹੈਗਿਆਰਵੀਂ ਜਾਂ ਬਾਰਵੀਂ ਜਮਾਤ ਦਾ ਵਿਦਿਆਰਥੀ ਹੋ ਸਕਦਾ ਹੈ।

ਮ੍ਰਿਤਕ ਸ਼ਹਬਾਜ਼ ਸਿੰਘ ਜੋ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਮਾਪਿਆਂ ਦਾ ਇੱਕ ਲੌਤਾ ਪੁੱਤ ਸੀ ਜੋ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਇਸ ਮੌਕੇ ਸ਼ਹਬਾਜ ਸਿੰਘ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਸ਼ਹਬਾਜ ਸਿੰਘ ਮੇਰੇ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਛੁੱਟੀ ਤੋਂ ਬਾਅਦ ਆਪਣੇ ਘਰ ਜਾਣ ਲੱਗਿਆਂ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਮਾਪਿਆਂ ਦਾ ਇੱਕ ਲੌਤਾ ਪੁੱਤ ਸੀ ਦੂਸਰੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੀ ਤਫਤੀਸ਼ ਕਰ ਰਹੀ ਹੈ ਕਿ ਗਲਤੀ ਕਿਸ ਦੀ ਹ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ

error: Content is protected !!