ਪੰਜਾਬੀਆਂ ਦੀ ਮੁਰਾਦ ਹੋਈ ਪੂਰੀ, ਪੈ ਰਿਹਾ ਜ਼ਬਰਦਸਤ ਮੀਂਹ ਲੋਕਾਂ ਦੇ ਖਿੜੇ ਚਿਹਰੇ, ਕੀ ਹੈ ਤੁਹਾਡੇ ਸ਼ਹਿਰ ਦਾ ਹਾਲ?

ਪੰਜਾਬ ਅਤੇ ਚੰਡੀਗੜ੍ਹ ਵਿਚ ਹੁਣੇ – ਹੁਣੇ ਪਈ ਬਾਰਿਸ਼ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਮਾਨਸੂਨ ‘ਚ ਇਕਦਮ ਗਿਰਾਵਟ ਆ ਗਈ ਹੈ, ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ 17 ਜਾਂ 18 ਜੁਲਾਈ ਤੋਂ ਮੌਸਮ ਇਕ ਵਾਰ ਫਿਰ ਕਰਵਟ ਲੈ ਸਕਦਾ ਹੈ। ਹਲਕੀ ਬਾਰਿਸ਼ ਪੈਣ ਨਾਲ ਹੋਣ ਮੌਸਮ ਠੰਡਾ ਹੋ ਗਿਆ ਹੈ।  ਇਸ ਸਮੇਂ ਪੰਜਾਬ ਦੇ ਕਈ ਇਲਾਕਿਆ ’ਚ  ਬਾਰਿਸ਼ ਹੋ ਰਹੀ ਹੈ। ਪੰਜਾਬ ਵਿੱਚ ਮੌਨਸੂਨ ਦੀ ਸੁਸਤ ਰਫ਼ਤਾਰ ਅਤੇ ਮੀਂਹ ਦੀ ਕਮੀ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦੇ ਪਠਾਨਕੋਟ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ।

ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।ਮੌਸਮ ਵਿਭਾਗ ਮੁਤਾਬਕ ਇਸ ਸਾਲ 100 ਫੀਸਦੀ ਮੀਂਹ ਪੈਣ ਦੀ ਉਮੀਦ ਸੀ। ਪਰ ਇਸ ਦੇ ਉਲਟ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34 ਫੀਸਦੀ ਅਤੇ ਹਰਿਆਣਾ ਅਤੇ ਹਿਮਾਚਲ ਵਿੱਚ 35-35 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।ਪਰ ਬੁੱਧਵਾਰ ਅਤੇ ਵੀਰਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਦੋਵਾਂ ਦਿਨਾਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਅੰਕੜਿਆਂ ਅਨੁਸਾਰ ਪੰਜਾਬ ਵਿੱਚ ਆਮ ਤੌਰ ‘ਤੇ 128.4 ਮਿਲੀਮੀਟਰ ਵਰਖਾ ਹੁੰਦੀ ਹੈ, ਪਰ ਹੁਣ ਤੱਕ ਸਿਰਫ਼ 85.1 ਫ਼ੀਸਦੀ ਵਰਖਾ ਹੀ ਦਰਜ ਕੀਤੀ ਗਈ ਹੈ, ਜੋ ਕਿ 34 ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ 123.3 ਮਿਲੀਮੀਟਰ ਦੇ ਮੁਕਾਬਲੇ ਸਿਰਫ਼ 80.2 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਆਮ ਵਰਖਾ 211.5 ਮਿਲੀਮੀਟਰ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 137.8 ਮਿਲੀਮੀਟਰ ਹੀ ਪਈ ਹੈ।

error: Content is protected !!