ਹੋਟਲ ‘ਚੋਂ ਮਿਲੀਆਂ 6 ਲੋਕਾਂ ਦੀਆਂ ਲਾਸ਼ਾਂ: ਜ਼ਹਿਰ ਦੇ ਕੇ ਹੱਤਿਆ ਦਾ ਸ਼ੱਕ, ਮ੍ਰਿਤਕਾਂ ‘ਚ 3 ਔਰਤਾਂ ਵੀ ਸ਼ਾਮਲ

ਮੰਗਲਵਾਰ ਨੂੰ ਇਕ ਲਗਜ਼ਰੀ ਹੋਟਲ ਦੇ ਕਮਰੇ ‘ਚ 6 ਲੋਕ ਮ੍ਰਿਤਕ ਪਾਏ ਗਏ। ਪੁਲਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ।ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਨਿਊਯਾਰਕ ਟਾਈਮਜ਼ ਨੇ ਇਹ ਖ਼ਬਰ ਦਿੱਤੀ ਹੈ।ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੇ ਕਿਹਾ ਕਿ ਮਰਨ ਵਾਲੇ ਦੋ ਵੀਅਤਨਾਮੀ-ਅਮਰੀਕੀ ਸਨ। ਜਦਕਿ ਚਾਰ ਵੀਅਤਨਾਮੀ ਨਾਗਰਿਕ ਹਨ।

ਖਬਰਾਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਬਿਊਰੋ ਦੇ ਮੁੱਖ ਜਾਂਚ ਅਧਿਕਾਰੀ ਮੇਜਰ ਜਨਰਲ ਥੈਰਾਡਜ਼ੇ ਥੁਮਾਸੁਥੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਹਨ।

ਉਸ ਨੇ ਦੱਸਿਆ ਕਿ ਮੌਕੇ ‘ਤੇ ਹੋਈ ਮੁੱਢਲੀ ਜਾਂਚ ‘ਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਥੈਰਾਡਜ਼ੇ ਨੇ ਕਿਹਾ ਕਿ ਅਜਿਹੇ ਸੰਕੇਤ ਮਿਲੇ ਹਨ ਕਿ ਸਾਰੇ ਛੇ ਲੋਕਾਂ ਨੇ ਕੌਫੀ ਜਾਂ ਚਾਹ ਪੀਤੀ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੋਸਟਮਾਰਟਮ ‘ਚ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਇੱਕ ਗਾਈਡ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੈਟਰੋਪੋਲੀਟਨ ਪੁਲਸ ਕਮਿਸ਼ਨਰ ਲੈਫਟੀਨੈਂਟ ਜਨਰਲ ਥਿਤੀ ਸੇਂਗਸਾਵਾਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਘਰਸ਼ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਖਬਰਾਂ ਮੁਤਾਬਕ ਉਨ੍ਹਾਂ ਸਾਰੇ 6 ਲੋਕਾਂ ਦੀਆਂ ਲਾਸ਼ਾਂ ਇੱਕੋ ਕਮਰੇ ‘ਚੋਂ ਮਿਲੀਆਂ ਹਨ। ਸਾਰਿਆਂ ਨੇ ਮੰਗਲਵਾਰ ਨੂੰ ਚੈੱਕ ਆਊਟ ਕਰਨਾ ਸੀ ਅਤੇ ਉਨ੍ਹਾਂ ਦੇ ਬੈਗ ਪੈਕ ਕੀਤੇ ਗਏ ਸਨ।

error: Content is protected !!