ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਗੋ+ਲੀ+ਆਂ ਮਾਰਕੇ ਕ+ਤ+ਲ, ਘਰ ਚ ਵੜ੍ਹਕੇ ਪਤਨੀ ਅਤੇ ਬੱਚਿਆਂ ਸਾਹਮਣੇ ਮਾਰੀਆਂ ਗੋ+ਲੀ+ਆਂ

ਮੰਗਲਵਾਰ ਰਾਤ ਨੂੰ ਸ਼੍ਰੀਲੰਕਾਈ ਕ੍ਰਿਕਟ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜੋ ਕਿ ਗਾਲੇ ਜ਼ਿਲੇ ਦੇ ਇਕ ਬਹੁਤ ਹੀ ਛੋਟੇ ਸ਼ਹਿਰ ਅੰਬਲੰਗੋਡਾ ‘ਚ ਰਹਿਣ ਵਾਲੇ ਨਿਰੋਸ਼ਨ ਦੀ ਪਤਨੀ ਅਤੇ ਦੋ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਸਰਗਰਮ ਹੋ ਗਈ ਅਤੇ ਲਗਾਤਾਰ ਜਾਂਚ ਕਰ ਰਹੀ ਹੈ। ਫਿਲਹਾਲ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਰਿਹਾ ਹੈ। ਮੰਗਲਵਾਰ ਰਾਤ ਨੂੰ ਇਸ 41 ਸਾਲਾ ਸਾਬਕਾ ਕ੍ਰਿਕਟਰ ਦਾ ਉਸ ਦੇ ਘਰ ‘ਚ ਪਰਿਵਾਰ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ।

ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਕ੍ਰਿਕਟ ਜਗਤ ਤੇ ਸ਼੍ਰੀਲੰਕਾ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਸਬੰਧੀ ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਉਦੋਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਸੀ।

ਹਮਲਾਵਰ ਨੇ ਨਿਰੋਸ਼ਨ ‘ਤੇ ਗੋਲੀ ਕਿਉਂ ਚਲਾਈ, ਇਹ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਤੇ ਹਮਲਾਵਰ ਫਰਾਰ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਫੜ੍ਹਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜੰਸੀਗ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 12 ਬੋਰ ਦੀ ਬੰਦੂਕ ਦੇ ਨਾਲ ਆਇਆ ਸੀ।

ਦੱਸ ਦੇਈਏ ਕਿ 41 ਸਾਲਾ ਨਿਰੋਸ਼ਨ ਨੇ ਅੰਡਰ-19 ਦੇ ਪੱਧਰ ‘ਤੇ ਸ਼੍ਰੀਲੰਕਾ ਦੀ ਅਗਵਾਈ ਕੀਤੀ। ਉਨ੍ਹਾਂ ਨੇ 2000 ਵਿੱਚ ਸਿੰਗਾਪੁਰ ਦੇ ਖਿਲਾਫ਼ ਆਪਣਾ ਡੈਬਿਊ ਮੈਚ ਖੇਡਿਆ। ਉਨ੍ਹਾਂ ਨੇ ਦੋ ਸਾਲ ਤੱਕ ਅੰਡਰ-19 ਟੈਸਟ ਤੇ ਵਨਡੇ ਕ੍ਰਿਕਟ ਖੇਡਿਆ। ਉਨ੍ਹਾਂ ਨੇ 10 ਮੌਕਿਆਂ ‘ਤੇ ਟੀਮ ਦੀ ਕਪਤਾਨੀ ਵੀ ਕੀਤੀ। ਨਿਰੋਸ਼ਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਸੱਜੇ ਹੱਥ ਦੇ ਬੱਲੇਬਾਜ਼ ਸਨ। 2002 ਅੰਡਰ 10 ਵਿਸ਼ਵ ਕੱਪ ਵਿੱਚ ਨਿਰੋਸ਼ਨ ਨੇ 5 ਪਾਰੀਆਂ ਵਿੱਚ 19.28 ਦੀ ਐਵਰੇਜ ਨਾਲ 7 ਵਿਕਟਾਂ ਲਈਆਂ ਸਨ। ਨਿਰੋਸ਼ਨ ਆਪਣੇ ਕਰੀਅਰ ਦੌਰਾਨ ਵਧੀਆ ਗੇਂਦਬਾਜ਼ ਸਨ।

error: Content is protected !!