7 ਮਹੀਨੇ ਦੇ ਬੱਚੇ ਦੀ ਡਿਲੀਵਰੀ ਕਰਾਉਂਣ ਲੱਗ ਪਈ ਹੈਲਪਰ ਨਰਸ, ਬੱਚੇ ਦਾ ਕੀਤਾ ਇਹ ਹਾਲ, ਮ੍ਰਿ+ਤ+ਕ ਹਾਲਤ ‘ਚ ਹੋਇਆ ਪੈਦਾ

ਪਿੰਡ ਕਸੇਲ ਵਿੱਚ ਇੱਕ ਗਰਭਵਤੀ ਔਰਤ ਦੇ ਪਤੀ ਨੇ ਹਸਪਤਾਲ ਦੇ ਸਟਾਫ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਹਸਪਤਾਲ ਦੇ ਦਰਵਾਜ਼ੇ ਤੇ ਧਰਨਾ ਲੱਗਾ ਕੇ ਸਟਾਫ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਧਰਨੇ ਨੂੰ ਵੇਖਦੇ ਹੋਏ ਹਸਪਤਾਲ਼ ਦਾ ਐਸ ਐਮ ਓ ਮੋਕੇ ਤੋਂ ਖਿਸਕਦਾ ਨਜਰ ਆਇਆ,,ਗਰਭਵਤੀ ਔਰਤ ਮਧੂ ਦੇ ਘਰਵਾਲ਼ੇ ਪ੍ਰਿੰਸਪਾਲ ਵਾਸੀ ਗੰਡੀਵਿੰਡ ਨੇ ਦੱਸਿਆ ਕਿ ਉਸਦੀ ਘਰਵਾਲੀ ਮਧੂ ਨੂੰ ਓਹ 12 ਤਰੀਕ ਸੇਵੇਰੇ ਕਰੀਬ 8 ਵਜੇ ਡਿਲੀਵਰੀ ਲਈ ਸਿਵਲ ਹਸਪਤਾਲ ਕਸੇਲ ਲੈਕੇ ਆਇਆ ਸੀ ਜਿੱਥੇ ਉਸ ਸਮੇਂ ਕੋਈ ਵੀ ਡਾਕਟਰ ਹਸਪਤਾਲ ਵਿੱਚ ਹਾਜ਼ਰ ਨਹੀਂ ਸੀ ਜਿਸਤੇ ਹਸਪਤਾਲ ਵਿੱਚ ਹਾਜਰ ਇੱਕ ਹੇਲਪਰ ਨਰਸ ਨੇ ਉਸਦੀ ਘਰਵਾਲੀ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਡਿਲੀਵਰੀ ਦੌਰਾਨ ਉਸਦੇ ਨਵ ਜੰਮੇ ਬੱਚੇ ਦਾ ਸਿਰ ਅਣਗਿਹਲੀ ਨਾਲ ਨਰਸ ਨੇ ਧੜ ਤੋਂ ਅਲੱਗ ਕਰ ਦਿੱਤਾ

ਜਦੋਂ ਉਸਨੇ ਆਪਣੀ ਪਤਨੀ ਦੀਆ ਚੀਕਾਂ ਸੁਣੀਆ ਤਾਂ ਉਹ ਅਪਰੇਸ਼ਨ ਵਾਲ਼ੇ ਕਮਰੇ ਵਿੱਚ ਗਿਆ ਜਿੱਥੇ ਉਸਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਨਰਸ ਨੇ ਵੀ ਜੁਆਬ ਦੇ ਦਿੱਤਾ ਫ਼ਿਰ ਉਸਨੇ ਆਪਣੀ ਪਤਨੀ ਦੀ ਇੱਕ ਪ੍ਰਾਈਵੇਟ ਹਸਪਤਾਲ਼ ਦਾਖ਼ਲ ਕਰਾਇਆ ਜਿੱਥੇ ਉਸਦਾ ਬੱਚਾ ਮਰਿਆ ਪੈਦਾ ਹੋਇਆ ਅਤੇ ਉਸਦੀ ਗਰਦਨ ਤੇ ਜਖ਼ਮ ਸਨ

ਉਸਨੇ ਕਿਹਾ ਮੇਰੈ ਬੱਚੇ ਦੀ ਡਿਲੀਵਰੀ ਦੌਰਾਨ ਹੈਲਪਰ ਨਰਸ ਨੇ ਅਣਗਿਹਲੀ ਵਰਤੀ ਹੈ ਜਿਸ ਦਾ ਹਸਪਤਾਲ ਦਾ ਸਟਾਫ ਜਿੰਮੇਵਾਰ ਹੈ ਉਸਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਸਟਾਫ਼ ਉਪਰ ਕਰਵਾਈ ਦੀ ਮੰਗ ਕੀਤੀ ਹੈ

ਉੱਧਰ ਇਸ ਸੰਬਧੀ ਸਿਵਲ ਹਸਪਤਾਲ ਕਸੇਲ ਦੇ ਐਸ ਐਮ ਓ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਵਿਚ ਹਸਪਤਾਲ ਦੇ ਸਟਾਫ ਦ ਦਾ ਕੋਈ ਕਸੂਰ ਨਹੀਂ ਸੀ ਇਹਨਾਂ ਦਾ ਬੱਚਾ ਪ੍ਰੀ ਮਿਚਿਉਰ ਸੀ ਅਤੇ ਸਰਕਾਰ ਦੀਆ ਸਖ਼ਤ ਹਦਾਇਤਾਂ ਜਾਰੀ ਹਨ ਕਿ ਕੋਈ ਵੀ ਇਸਤਰਾਂ ਦੇ ਕੇਸ ਵੱਡੇ ਹਸਪਤਾਲ਼ ਵਿੱਚ ਕੀਤੇ ਜਾਂਦੇ ਹਨ ਇਸ ਲਈ ਇਹਨਾਂ ਨੂੰ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ ਸੀ ਪਰ ਇਹ ਕਿਸੇ ਪ੍ਰਾਈਵੇਟ ਹਸਪਤਾਲ਼ ਵਿੱਚ ਆਪਣੀ ਪਤਨੀ ਨੂੰ ਲੇਕਰ ਚਲੇ ਗਏ ਇਹਨਾਂ ਦੇ ਬੱਚੇ ਦੀ ਮੌਤ ਵਿੱਚ ਸਟਾਫ ਵੱਲੋ ਕੋਈ ਕੁਤਾਹੀ ਨਹੀ ਕੀਤੀ ਗਈ ਪਰੀਵਾਰ ਝੂਠੇ ਇਲਜ਼ਾਮ ਲੱਗਾ ਰਹੇ ਹਨ,

error: Content is protected !!