ਲੋਕ ਸਭਾ ਚੋਣਾਂ ‘ਚ ਲੋਕਾਂ ਨੇ ਦਿਖਾਇਆ ਸ਼ੀਸ਼ਾ ਤਾਂ ਭਾਜਪਾ ਨੇ UP ‘ਚ ਬੁਲਡੋਜ਼ਰ ਚਲਾਉਣ ਤੋਂ ਕੀਤੀ ਤੌਬਾ

ਲੋਕ ਸਭਾ ਚੋਣਾਂ ‘ਚ ਲੋਕਾਂ ਨੇ ਦਿਖਾਇਆ ਸ਼ੀਸ਼ਾ ਤਾਂ ਭਾਜਪਾ ਨੇ UP ‘ਚ ਬੁਲਡੋਜ਼ਰ ਚਲਾਉਣ ਤੋਂ ਕੀਤੀ ਤੌਬਾ

ਯੂਪੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਭਾਜਪਾ ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਨਾਜਾਇਜ਼ ਕਬਜ਼ਾਧਾਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਏ ਜਾ ਰਹੇ ਸਨ। ਪਰ ਇਸ ਵਾਰ ਜਦੋਂ ਭਾਜਪਾ ਲੋਕ ਸਭਾ ਚੋਣਾਂ ਵਿੱਚ ਕੋਈ ਖਾਸ ਕਮਾਲ ਨਾ ਕਰ ਸਕੀ ਤਾਂ ਯੂਪੀ ਦੀ ਯੋਗੀ ਸਰਕਾਰ ਨੇ ਆਪਣਾ ਇਰਾਦਾ ਬਦਲ ਲਿਆ ਹੈ।

ਭਾਜਪਾ ਦੀ ਸਰਕਾਰ ਨੇ ਯੂ ਪੀ ਵਿੱਚ ਹੁਣ ਬੁਲਡੋਜ਼ਰ ਚਲਾਉਣ ਤੋਂ ਤੌਬਾ ਕਰ ਲਈ ਹੈ। ਲਖਨਊ ਦੇ ਪੰਤ ਨਗਰ, ਖੁਰਰਮ ਨਗਰ ਅਤੇ ਅਬਰਾਰ ਨਗਰ ‘ਚ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੰਤ ਨਗਰ, ਖੁਰਰਮ ਨਗਰ ਅਤੇ ਅਬਰਾਰ ਨਗਰ ‘ਚ ਕੁਕਰੈਲ ਨਦੀ ਦੇ ਕੰਢੇ ਬਣੇ ਮਕਾਨਾਂ ਨੂੰ ਨਾ ਢਾਹੁਣ ਦਾ ਭਰੋਸਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ 35 ਮੀਟਰ ਚੌੜਾਈ ਕਾਫੀ ਹੈ, ਇਸ ਸੀਮਾ ਦੇ ਅੰਦਰ ਕੋਈ ਵੀ ਢਾਂਚਾ ਪ੍ਰਭਾਵਿਤ ਨਹੀਂ ਹੋਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ।

error: Content is protected !!