ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਝਟਕਾ, ਕਿਹਾ- ਪੜ੍ਹਾਈ ਕਰਨ ਆਉਣ ਵਾਲਿਆਂ ਨੂੰ ਹੁਣ ਨਹੀਂ ਦੇਵਾਂਗੇ PR

ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਝਟਕਾ, ਕਿਹਾ- ਪੜ੍ਹਾਈ ਕਰਨ ਆਉਣ ਵਾਲਿਆਂ ਨੂੰ ਹੁਣ ਨਹੀਂ ਦੇਵਾਂਗੇ PR

ਵੀਓਪੀ ਬਿਊਰੋ- ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪੜ੍ਹਨ ਆ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਕੈਨੇਡਾ ਸਰਕਾਰ ਦੇ ਵਿਦੇਸ਼ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਜੋ ਵਿਦਿਆਰਥੀ ਹੋਰਨਾਂ ਦੇਸ਼ਾਂ ਵਿੱਚੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਲਈ ਆਉਂਦੇ ਹਨ, ਉਹ ਸਿਰਫ ਇੱਥੇ ਪੜ੍ਹਾਈ ਕਰਨ ਨੂੰ ਹੀ ਆਪਣਾ ਮਕਸਦ ਸਮਝਣ ਅਤੇ ਵਧੀਆ ਸਿੱਖਿਆ ਹਾਸਿਲ ਕਰ ਕੇ ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਅਤੇ ਆਪਣਾ ਕੰਮ ਕਰਨ।

ਉਹਨਾਂ ਨੇ ਕਿਹਾ ਕਿ ਉਹ ਇਹ ਨਾ ਸੋਚਣ ਕਿ ਵਿਦਿਆਰਥੀ ਇਥੇ ਪੜ੍ਹਾਈ ਬੇਸ ‘ਤੇ ਆਉਂਦੇ ਹਨ ਅਤੇ ਇੱਥੇ ਦੀ ਪੀਆਰ ਲੈ ਕੇ ਇੱਥੇ ਹੀ ਪੱਕੇ ਹੋ ਜਾਣਗੇ ਤੇ ਕੰਮ ਕਾਰ ਕਰਨਗੇ, ਕੈਨੇਡਾ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਹੈ। ਕੈਨੇਡਾ ਸਰਕਾਰ ਦੇ ਇਸ ਐਲਾਨ ਦੇ ਨਾਲ ਭਾਰੀ ਗਿਣਤੀ ਵਿੱਚ ਕੈਨੇਡਾ ਜਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ।

ਇੰਡੀਆ ਖਾਸ ਕਰਕੇ ਪੰਜਾਬ ਦੇ ਜਿਆਦਾਤਰ ਨੌਜਵਾਨ ਪੀੜੀ ਕੈਨੇਡਾ ਵਿੱਚ ਪੜ੍ਹਾਈ ਬੇਸ ‘ਤੇ ਜਾਂਦੀ ਹੈ ਅਤੇ ਉੱਥੇ ਹੀ ਆਪਣੇ ਡੇਰੇ ਲਾ ਲੈਂਦੀ ਹੈ ਪਰ ਕੈਨੇਡਾ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ। ਇਸ ਮਾਮਲੇ ਉੱਤੇ ਪੰਜਾਬ ਦੇ ਕਈ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਇਸ ਦੌਰਾਨ ਹੀ ਜਲੰਧਰ ਦੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਆਇਲੈਟਸ ਦਾ ਕੋਰਸ ਚੁਣਿਆ ਹੋਇਆ ਹੈ। ਉਹ ਆਈਲੈਟਸ ਕਰਕੇ ਵਿਦੇਸ਼ ਵਿੱਚ ਉਚੇਰੀ ਸਿੱਖਿਆ ਲਈ ਕਿਸੇ ਚੰਗੀ ਯੂਨੀਵਰਸਿਟੀ ਕਾਲਜ ਵਿੱਚ ਦਾਖਲਾ ਲੈ ਕੇ ਆਪਣੀ ਭਵਿੱਖ ਸੁਨਿਹਰਾ ਕਰਨਾ ਚਾਹੁੰਦਾ ਹੈ ਪਰ ਕੈਨੇਡਾ ਸਰਕਾਰ ਦੇ ਇਸ ਐਲਾਨ ਦੇ ਨਾਲ ਉਸਨੂੰ ਕਾਫੀ ਠੇਸ ਪਹੁੰਚੀ ਹੈ।

ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਸੀ ਕਿ ਕੈਨੇਡਾ ਵਿੱਚ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਉੱਥੇ ਹੀ ਨੌਕਰੀ ਕਰੇ ਅਤੇ ਆਪਣਾ ਭਵਿੱਖ ਸੁਨਹਿਰਾ ਕਰੇ ਪਰ ਜੇਕਰ ਉਸਨੂੰ ਉਥੇ ਪੜ੍ਹਾਈ ਕਰਨ ਤੋਂ ਬਾਅਦ ਵੀ ਇੰਡੀਆ ਵਾਪਿਸ ਆਉਣਾ ਪਿਆ ਤਾਂ ਇੱਥੇ ਤਾਂ ਹਾਲਾਤ ਬੇਹਦ ਮਾਰੇ ਹਨ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀ ਆ ਅਜਿਹੇ ਵਿੱਚ ਉਹ ਇਥੇ ਆ ਕੇ ਕਰੇਗਾ ਕੀ ਇਸ ਲਈ ਉਸਨੂੰ ਇਸ ਸਮੇਂ ਬਹੁਤ ਜਿਆਦਾ ਚਿੰਤਾ ਹੋ ਰਹੀ ਹੈ ਜੇਕਰ ਉਹ 15-20 ਲੱਖ ਲਾ ਕੇ ਕੈਨੇਡਾ ਵਿੱਚ ਜਾਵੇਗਾ ਅਤੇ ਉੱਥੇ ਜਾ ਕੇ ਪੜ੍ਹਾਈ ‘ਤੇ ਵੀ ਇੰਨਾ ਖਰਚਾ ਕਰੇਗਾ, ਇਸ ਤੋਂ ਬਾਅਦ ਜਦ ਉਸਨੂੰ ਦੇਸ਼ ਵਾਪਸ ਪਰਤਣਾ ਪਵੇਗਾ ਤਾਂ ਕੀ ਉਸਦੀ ਪੜ੍ਹਾਈ ਭਾਰਤ ਵਿੱਚ ਜਾਂ ਪੰਜਾਬ ਵਿੱਚ ਕੰਮ ਆਵੇਗੀ ਕੀ ਉਸ ਨੂੰ ਇੱਥੇ ਰੋਜ਼ਗਾਰ ਮਿਲੇਗਾ ਜੇਕਰ ਰੋਜ਼ਗਾਰ ਮਿਲ ਵੀ ਚਾਹੁੰਦਾ ਹੈ ਤਾਂ ਇਹ ਕੀ ਗਰੰਟੀ ਹੈ ਕਿ ਉਸਨੂੰ ਸਹੀ ਮਿਹਨਤਾਣਾ ਮਿਲੇਗਾ ਤਾਂ ਜੋ ਆਓ ਆਪਣੇ ਪੜ੍ਹਾਈ ਦਾ ਖਰਚਾ ਜੋ ਉਸਨੇ ਅੱਜ ਤੱਕ ਆਪਣੇ ਉੱਤੇ ਕੀਤਾ ਹੈ ਉਹ ਪੂਰਾ ਕਰ ਸਕੇ ਇਸ ਦੇ ਨਾਲ ਹੋਰ ਨੌਜਵਾਨਾਂ ਨੇ ਵੀ ਕੈਨੇਡਾ ਸਰਕਾਰ ਦੇ ਇਸ ਫੈਸਲੇ ਤੇ ਕਾਫੀ ਨਾਰਾਜ਼ਗੀ ਜਤਾਈ ਹੈ।

error: Content is protected !!