ਹਾਰਦਿਕ ਪਾਂਡਿਆ ‘ਤੇ ਟੁੱਟਾ ਦੁੱਖਾਂ ਦਾ ਪਹਾੜ, ਨਤਾਸ਼ਾ ਦੇ ਨਾਲ ਹੋਇਆ ਤਲਾਕ

ਹਾਰਦਿਕ ਪਾਂਡਿਆ ‘ਤੇ ਟੁੱਟਾ ਦੁੱਖਾਂ ਦਾ ਪਹਾੜ, ਨਤਾਸ਼ਾ ਦੇ ਨਾਲ ਹੋਇਆ ਤਲਾਕ

ਨਵੀਂ ਦਿੱਲੀ (ਵੀਓਪੀ ਬਿਊਰੋ) ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਦਾ ਰਿਸ਼ਤਾ ਪਿਛਲੇ ਕੁਝ ਦਿਨਾਂ ਤੋਂ ਕੁਝ ਖਾਸ ਨਹੀਂ ਚੱਲ ਰਿਹਾ ਸੀ। ਖਬਰਾਂ ਇਹ ਵੀ ਹਨ ਕਿ ਇਹ ਪਿਆਰਾ ਜੋੜਾ ਜਲਦ ਹੀ ਵੱਖ ਹੋ ਸਕਦਾ ਹੈ। ਹਾਲਾਂਕਿ ਹੁਣ ਉਨ੍ਹਾਂ ਦੋਵਾਂ ਨੇ ਆਪਣੇ ਤਲਾਕ ਦੇ ਬਾਰੇ ਵੀ ਪੁਸ਼ਟੀ ਕਰ ਦਿੱਤੀ ਹੈ।

ਇਸ ਦੌਰਾਨ ਹੀ ਪੰਡਯਾ ਅਤੇ ਨਤਾਸ਼ਾ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵਾਇਰਲਭਯਾਨੀ ਨਾਮ ਦੇ ਇੱਕ ਯੂਜ਼ਰ ਨੇ ਨਤਾਸ਼ਾ ਅਤੇ ਉਸਦੇ ਬੇਟੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਰਬੀਆ ਲਈ ਰਵਾਨਾ ਹੋ ਗਈ ਹੈ ਅਤੇ ਉੱਥੇ ਕੁਝ ਦਿਨ ਬਿਤਾਏਗੀ।

ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਵਿਚਾਲੇ ਤਲਾਕ ਦੀਆਂ ਚੱਲ ਰਹੀਆਂ ਖਬਰਾਂ ਹੁਣ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ। ਹਾਰਦਿਕ ਅਤੇ ਨਤਾਸ਼ਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ‘ਤੇ ਤਲਾਕ ਦੀ ਪੁਸ਼ਟੀ ਕੀਤੀ ਹੈ।

ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਨਤਾਸਾ ਸਟੈਨਕੋਵਿਚ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਨ। ਆਈਪੀਐੱਲ 2024 ਤੋਂ ਦੋਵਾਂ ਵਿਚਾਲੇ ਮਤਭੇਦ ਸਨ। ਟੀ-20 ਵਿਸ਼ਵ ਕੱਪ ਦੌਰਾਨ ਵੀ ਨਤਾਸ਼ਾ ਜਿੱਤ ਦੇ ਜਸ਼ਨਾਂ ਤੋਂ ਦੂਰ ਨਜ਼ਰ ਆਈ ਸੀ। ਅਨੰਤ ਅੰਬਾਨੀ ਦੇ ਵਿਆਹ ‘ਚ ਹਾਰਦਿਕ ਵੀ ਇਕੱਲੇ ਨਜ਼ਰ ਆਏ ਸਨ। ਹੁਣ ਦੋਵਾਂ ਨੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।

error: Content is protected !!