ਕਰਨ ਔਜਲਾ ਦੀ ਕਾਰ ਦਾ ਐਕਸੀਡੈਂਟ, ਪਲਟੀ ਖਾਂਦੀ ਕਾਰ ‘ਚੋਂ ਜ਼ਖਮੀ ਹਾਲਤ ‘ਚ ਨਿਕਲਿਆ ਬਾਹਰ

ਕਰਨ ਔਜਲਾ ਦੀ ਕਾਰ ਦਾ ਐਕਸੀਡੈਂਟ, ਪਲਟੀ ਖਾਂਦੀ ਕਾਰ ‘ਚੋਂ ਜ਼ਖਮੀ ਹਾਲਤ ‘ਚ ਨਿਕਲਿਆ ਬਾਹਰ

ਜਲੰਧਰ (ਵੀਓਪੀ ਬਿਊਰੋ) ਪੰਜਾਬੀ ਸਿੰਗਰ-ਰੈਪਰ ਕਰਨ ਔਜਲਾ ਜੋ ਕਿ ਇਸ ਸਮੇਂ ਬਾਲੀਵੁੱਡ ਵਿੱਚ ਵੀ ਪੂਰੀ ਧਾਕ ਜਮਾ ਰਹੇ ਹਨ, ਗਾ ਹਾਲ ਵਿੱਚ ਨਵਾਂ ਖਾਣਾ Who They ? ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾ ਵੀ ਬਾਲੀਵੁੱਡ ਦੀ ਫਿਲਮ ਬੈਡ ਨਿਊਜ਼ ਲਈ ਇੱਕ ਗਾਣਾ ਤੌਬਾ ਤੌਬਾ ਕਰ ਕੇ ਕਰਨ ਔਜਲਾ ਨੇ ਕਾਫੀ ਸੁਰਖੀਆ ਬਟੋਰੀਆਂ ਹਨ।

ਇਸ ਵਾਰ ਵੀ ਕਰਨ ਔਜਲਾ ਦਾ ਗਾਣਾ ਪਹਿਲੇ ਗਾਣੇ ਵਾਂਗ ਹੀ ਕਾਫੀ ਹਿੱਟ ਜਾ ਰਿਹਾ ਹੈ ਪਰ ਇਸ ਦੌਰਾਨ ਹੀ ਫੈਂਸ ਦੇ ਲਈ ਦੁੱਖ ਭਰੀ ਖਬਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਰਨ ਔਜਲਾ ਦੀ ਕਾਰ ਦਾ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨ ਔਜਲਾ ਦੀ ਕਾਰ ਦੀ ਐਕਸੀਡੈਂਟ ਹੋਣ ਦੀ ਜਾਣਕਾਰੀ ਕਰਨ ਔਜਲਾ ਨੇ ਖੁਦ ਹੀ ਵੀਡੀਓ ਜਾਰੀ ਕਰਕੇ ਦਿੱਤੀ ਹੈ।

ਹਾਲਾਂਕਿ ਇਹ ਵੀਡੀਓ ਕੁਝ ਦਿਨ ਪੁਰਾਣੀ ਹੈ ਅਤੇ ਇਸ ਵੀਡੀਓ ਵਿੱਚ ਕਰਨ ਔਜਲਾ ਨਵੇਂ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਜਦ ਉਹ ਕਾਰ ਦੇ ਨਾਲ ਸਟੰਟਬਾਜੀ ਕਰ ਰਹੇ ਸਨ ਤਾਂ ਉਹਨਾਂ ਦੀ ਕਾਰ ਪਲਟੀ ਖਾ ਜਾਂਦੀ ਹੈ ਹਾਲਾਂਕਿ ਇਸ ਤਰਾਂ ਬਚਾ ਰਹਿੰਦਾ ਹੈ ਅਤੇ ਕਰਨ ਔਜਲਾ ਦੇ ਮਾਮੂਲੀ ਸੱਟਾਂ ਹੀ ਲੱਗਦੀਆਂ ਹਨ।

ਇਸ ਹਾਦਸੇ ਦੀ ਵੀਡੀਓ ਜਾਰੀ ਕਰਦੇ ਹੋਏ ਕਰਨ ਔਜਲਾ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਉਹ ਵੀ ਟੌਮ ਕਰੂਜ਼ ਵਾਂਗ ਖੁਦ ਹੀ ਸਟੰਟ ਕਰਦੇ ਹਨ। ਟੌਮ ਹਾਲੀਵੁੱਡ ਦਾ ਨੰਬਰ ਇੱਕ ਅਭਿਨੇਤਾ ਹੈ ਜੋ ਕਿ ਆਪਣੀਆਂ ਫਿਲਮਾਂ ਵਿੱਚ ਜਿਆਦਾਤਰ ਸਟੰਟ ਖੁਦ ਹੀ ਕਰਦਾ ਹੈ।

error: Content is protected !!