ਸੂਰਿਆਕੁਮਾਰ ਯਾਦਵ T-20 ਦਾ ਨਵਾਂ ਕਪਤਾਨ, ਸ਼ੁਭਮਨ ਗਿੱਲ ਤੇ ਤਲਾਕ ਤੋਂ ਨਿਰਾਸ਼ ਪਾਂਡਿਆ ਨੂੰ ਕੀਤਾ Side

ਸੂਰਿਆਕੁਮਾਰ ਯਾਦਵ T-20 ਦਾ ਨਵਾਂ ਕਪਤਾਨ, ਸ਼ੁਭਮਨ ਗਿੱਲ ਤੇ ਤਲਾਕ ਤੋਂ ਨਿਰਾਸ਼ ਪਾਂਡਿਆ ਨੂੰ ਕੀਤਾ Side

ਵੀਓਪੀ ਬਿਊਰੋ- ਨਤਾਸ਼ਾ ਨਾਲ ਤਲਾਕ ਹੋਣ ਤੋਂ ਬਾਅਦ ਹਾਰਦਿਕ ਪਾਂਡਿਆ ਲਈ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਸ੍ਰੀਲੰਕਾ ਖਿਲਾਫ਼ ਹੋਣ ਜਾ ਰਹੀ T-20 ਸੀਰੀਜ ਦੇ ਲਈ BCCI ਨੇ ਹਾਰਦਿਕ ਪਾਂਡਿਆ ਦੀ ਜਗ੍ਹਾ ਸੂਰਿਆ ਕੁਮਾਰ ਯਾਦਵ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਖਿਲਾਫ਼ ਸੀਰੀਜ ਵਿੱਚ ਵਧੀਆ ਪ੍ਰਦਰਸ਼ਨ ਕਰਕੇ 4-1 ਨਾਲ ਲੜੀ ਜਿੱਤਣ ਵਾਲੇ ਸ਼ੁਭਮਨ ਗਿੱਲ ਕੋਲੋਂ ਵੀ T-20 ਦੀ ਕਪਤਾਨੀ ਵਾਪਿਸ ਲੈ ਲਈ ਹੈ

ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਵੀਰਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਸੂਰਿਆਕੁਮਾਰ ਯਾਦਵ ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਰੋਹਿਤ ਸ਼ਰਮਾ ਵਨਡੇ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਵਿਰਾਟ ਕੋਹਲੀ ਵੀ ਇਸ ਦੌਰੇ ‘ਤੇ ਵਨਡੇ ਸੀਰੀਜ਼ ਦਾ ਹਿੱਸਾ ਹੋਣਗੇ। ਇਸ ਦੌਰੇ ‘ਤੇ ਦੋਵਾਂ ਸੀਰੀਜ਼ਾਂ ਲਈ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਦੇ ਤਿੰਨ ਖਿਡਾਰੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਸੰਨਿਆਸ ਲੈ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਬੁਮਰਾਹ ਨੂੰ ਵੀ ਇਸ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਵੀ ਟੀ-20 ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ।

ਚਾਹਲ ਨੂੰ ਵਨਡੇ ਟੀਮ ‘ਚ ਵੀ ਜਗ੍ਹਾ ਨਹੀਂ ਮਿਲੀ ਹੈ। ਉਥੇ ਹੀ ਕੁਲਦੀਪ ਯਾਦਵ ਵਨਡੇ ਟੀਮ ਦਾ ਹਿੱਸਾ ਹੋਣਗੇ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਭਾਰਤੀ ਟੀਮ 20 ਤੋਂ ਬਾਅਦ ਇਸ ਦੌਰੇ ਲਈ ਰਵਾਨਾ ਹੋ ਸਕਦੀ ਹੈ। ਹਾਲਾਂਕਿ, ਬੀਸੀਸੀਆਈ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੂਜਾ ਮੈਚ 28 ਨੂੰ ਅਤੇ ਤੀਜਾ ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਦਾ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 4 ਅਤੇ 7 ਅਗਸਤ ਨੂੰ ਖੇਡਿਆ ਜਾਵੇਗਾ।

error: Content is protected !!