ਮਾਈਕ੍ਰੋਸਾਫਟ ਦੇ ਸਰਵਰ ‘ਚ ਖਰਾਬੀ,ਦੁਨੀਆ ਭਰ ‘ਚ ਕਈ ਸੇਵਾਵਾਂ ਪ੍ਰਭਾਵਿਤ,ਫਲਾਈਟ ਬੁਕਿੰਗ ਅਤੇ ਚੈੱਕ-ਇਨ ਨਹੀਂ ਹੋ ਰਿਹਾ,ਬੈਂਕਿੰਗ ਅਤੇ ਟੀਵੀ ਟੈਲੀਕਾਸਟ ਸੇਵਾ ਵੀ ਪ੍ਰਭਾਵਿਤ

ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੇਵਾਵਾਂ ਠੱਪ ਹੋ ਗਈਆਂ ਹਨ । ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ।ਮਾਈਕ੍ਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਵਿੱਚ ਉਡਾਣਾਂ ਨੂੰ ਕੈਂਸਲ ਕਰਨਾ ਪਿਆ ਹੈ ਤੇ ਕੁਝ ਨੂੰ ਡਿਲੇਅ ਕਰਨਾ ਪਿਆ ਹੈ। ਭਾਰਤ ਵਿੱਚ ਚਾਰ ਸਪਾਈਸਜੈੱਟ, ਇੰਡੀਗੋ, ਅਕਾਸਾ ਏਅਰ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਤੇ ਫਲਾਈਟ ਅਪਡੇਟ ਸਰਵਿਸ ਇਸ ਤਕਨੀਕੀ ਸਰਵਿਸ ਨਾਲ ਪ੍ਰਭਾਵਿਤ ਹੋਈ।

ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੇਵਾਵਾਂ ਠੱਪ ਹੋ ਗਈਆਂ ਹਨ । ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ।ਮਾਈਕ੍ਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ।

ਇਸ ਸਮੱਸਿਆ ਕਾਰਨ ਦੁਨੀਆ ਭਰ ਵਿੱਚ ਉਡਾਣਾਂ ਨੂੰ ਕੈਂਸਲ ਕਰਨਾ ਪਿਆ ਹੈ ਤੇ ਕੁਝ ਨੂੰ ਡਿਲੇਅ ਕਰਨਾ ਪਿਆ ਹੈ। ਭਾਰਤ ਵਿੱਚ ਚਾਰ ਸਪਾਈਸਜੈੱਟ, ਇੰਡੀਗੋ, ਅਕਾਸਾ ਏਅਰ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਤੇ ਫਲਾਈਟ ਅਪਡੇਟ ਸਰਵਿਸ ਇਸ ਤਕਨੀਕੀ ਸਰਵਿਸ ਨਾਲ ਪ੍ਰਭਾਵਿਤ ਹੋਈ।

ਦੱਸ ਦੇਈਏ ਕਿ ਮਾਈਕ੍ਰੋਸਾਫਟ ਦੀ ਤਕਨੀਕੀ ਸਮੱਸਿਆ ਦੇ ਕਾਰਨ ਬ੍ਰਿਟੇਨ ਵਿੱਚ ਸਕਾਈ ਨਿਊਜ਼ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ ਹੈ। ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਦਾ ਕਹਿਣਾ ਹੈ ਕਿ ਚੈਨਲ ਅੱਜ ਸਵੇਰ ਤੋਂ ਲਾਈਵ ਪ੍ਰਸਾਰਣ ਨਹੀਂ ਕਰ ਸਕਿਆ। ਉੱਥੇ ਹੀ ਆਸਟ੍ਰੇਲੀਆ ਦੀ ਟੈਲੀਕਾਮ ਕੰਪਨੀ ਟੇਲਸਟ੍ਰਾ ਗਰੁਪ ਨੇ ਦੱਸਿਆ ਕਿ ਉਸ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਕਿਹਾ ਕਿ ਮਾਈਕ੍ਰੋਸਾਫਟ ਦੀ ਤਕਨੀਕੀ ਦਿੱਕਤ ਨਾਲ ਸਾਡੇ ਕੁਝ ਸਿਸਟਮ ਪ੍ਰਭਾਵਿਤ ਹਨ। ਇਹ ਸਮੱਸਿਆ ਸਾਡੇ ਕੁਝ ਗਾਹਕਾਂ ਦੇ ਲਈ ਕੁਝ ਰੁਕਾਵਟ ਪੈਦਾ ਕਰ ਰਹੀ ਹੈ।

error: Content is protected !!