ਗਰਮੀ ਤੋਂ ਰਾਹਤ ਪਾਉਣ ਲਈ ਗਏ ਸਨ ਨਹਿਰ ਤੇ, ਮੌਜੂਦ ਸਰਪੰਚ ਸਮੇਂਤ 3 ਪਾਣੀ ‘ਚ ਰੁੜੇ, 2 ਦੀਆਂ ਮਿਲੀਆ ਲਾ+ਸ਼ਾਂ

ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨੇੜੇ ਕਸਬਾ ਅਲੀਵਾਲ ‘ਚ ਨਹਾਉਂਦਿਆਂ ਚਾਰ ਵਿਅਕਤੀ ਰੁੜ੍ਹ ਗਏ ਜਿਨਾਂ ‘ਚੋਂ ਇੱਕ ਨੂੰ ਲੋਕਾਂ ਨੇ ਬਚਾ ਲਿਆ। ਇਸ ਘਟਨਾ ‘ਚ ਤਿੰਨ ਵਿਅਕਤੀ ਰੁੜ੍ਹ ਗਏ ਹਨ ਅਤੇ ਉਹਨਾਂ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਰਣਬੀਰ ਸਿੰਘ (52) ਪੁੱਤਰ ਅਜੀਤ ਸਿੰਘ ਆਪਣੇ ਸਾਥੀਆਂ ਮੱਖਣ ਸਿੰਘ ਪੁੱਤਰ ਸਵਰਨ ਸਿੰਘ, ਕਰਤਾਰ ਸਿੰਘ ਤੋਤਾ ਪੁੱਤਰ ਬਚਨ ਸਿੰਘ ਅਤੇ ਸੁਰਜੋਤ ਸਿੰਘ ਪੁੱਤਰ ਮਾਧੋ ਵਾਸੀਅਨ ਪਿੰਡ ਭਾਰਥਵਾਲ ਸਮੇਤ ਆਪਣੇ ਪਿੰਡ ਦੇ ਨੇੜਿਓ ਲੰਘਦੀ ਅਪਰਬਾਹੀ ਦੁਆਬ ਨਹਿਰ ‘ਚ ਤਿੰਨ ਹੋਰ ਸਾਥੀਆਂ ਨਾਲ ਨਹਾਉਣ ਗਿਆ ਸੀ।

ਸਰਪੰਚ ਰਣਬੀਰ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਨਹਿਰ ‘ਚ ਨਹਾ ਰਿਹਾ ਸੀ ਕਿ ਅਚਾਨਕ ਸਰਪੰਚ ਰਣਬੀਰ ਸਿੰਘ ਡੁੱਬਣ ਲੱਗਾ ਤਾਂ ਉਸ ਦੇ ਦੂਜੇ ਸਾਥੀਆਂ ਨੇ ਉਸ ਨੂੰ ਬਚਾਉਣ ਦਾ ਭਾਰੀ ਯਤਨ ਕੀਤਾ ਪਰ ਨਹਿਰ ਦਾ ਤੇਜ਼ ਵਹਾਅ ਹੋਣ ਕਾਰਨ ਸਰਪੰਚ ਰਣਬੀਰ ਸਿੰਘ, ਉਸਦਾ ਸਾਥੀ ਮੱਖਣ ਸਿੰਘ ਅਤੇ ਕਰਤਾਰ ਸਿੰਘ ਤੋਤਾ ਨਹਿਰ ‘ਚ ਰੁੜ ਗਏ ਹਨ ਜਦਕਿ ਚੌਥਾ ਸਾਥੀ ਸੁਰਜੋਤ ਨੂੰ ਨਹਿਰ ਦੇ ਕੰਡੇ ਲੰਘ ਰਹੇ ਰਾਹਗੀਰ ਨੇ ਆਪਣੀ ਪੱਗ ਸੁੱਟ ਕੇ ਬੜੀ ਹਿੰਮਤ ਨਾਲ ਬਚਾਇਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰੁੜ੍ਹ ਗਏ ਤਿੰਨਾਂ ਵਿਅਕਤੀਆਂ ਦੀ ਭਾਲ ‘ਚ ਲੱਗੇ ਹੋਏ ਹਨ।

ਰਨਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ 7 ਕੁ ਵਜੇ ਸ਼ਾਮ ਨੂੰ ਪਤਾ ਲੱਗਾ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚੇ ਆਂ ਜਦ ਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਸ ਸਰਪੰਚ ਬੀਰ ਸਿੰਘ ਬਚਾਉਣ ਲੱਗੇ ਸੀ ਉਹ ਵੀ ਰੁੜ ਗਏ ਤੇ ਚੌਥੇ ਨੂੰ ਅਸੀਂ ਪੱਗ ਸੁੱਟ ਕੇ ਤੇ ਬਚਾ ਲਿਆ ਗਿਆ ਅਸੀਂ ਨਹਿਰੀ ਭਾਗ ਦੇ ਐਸਡੀਓ ਨੂੰ ਸੂਚਿਤ ਕਰ ਦਿੱਤਾ ਅਸੀਂ ਪ੍ਰਸ਼ਾਸਨਿਕ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਕਿਦੇ ਇਮਰਜਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ

error: Content is protected !!