ਕੁੜੀਆਂ ਦੇ ਹੋਸਟਲ ‘ਚ ਗੋਰਖ ਧੰਦਾ, ਬਾਹਰੋ ਬੰਦੇ ਬੁਲਾ ਕੇ ਕਰਵਾਉਂਦੇ ਸੀ ਜ਼ਬਰਦਸਤੀ, ਆਖਿਰ ਕੁੜੀਆਂ ਨੂੰ ਹੀ ਲੈਣਾ ਪਿਆ ਐਕਸ਼ਨ

ਕੁੜੀਆਂ ਦੇ ਹੋਸਟਲ ‘ਚ ਗੋਰਖ ਧੰਦਾ, ਬਾਹਰੋ ਬੰਦੇ ਬੁਲਾ ਕੇ ਕਰਵਾਉਂਦੇ ਸੀ ਜ਼ਬਰਦਸਤੀ, ਆਖਿਰ ਕੁੜੀਆਂ ਨੂੰ ਹੀ ਲੈਣਾ ਪਿਆ ਐਕਸ਼ਨ

ਭੋਪਾਲ (ਵੀਓਪੀ ਬਿਊਰੋ) ਮੱਧ ਪ੍ਰਦੇਸ਼ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਗਰਲਜ਼ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਨੇ ਵਾਰਡਨ ‘ਤੇ ਦੋਸ਼ ਲਗਾਇਆ ਹੈ ਕਿ ਉਹ ਰਾਤ ਨੂੰ ਬਾਹਰਲੇ ਆਦਮੀਆਂ ਨੂੰ ਹੋਸਟਲ ‘ਚ ਬੁਲਾਉਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਸ਼ਰਾਬ ਪਿਲਾਉਣ ਲੱਗਦੀ ਹੈ।

ਇਸ ਤੋਂ ਬਾਅਦ ਸ਼ਰਾਬ ਦੇ ਨਸ਼ੇ ‘ਚ ਇਹ ਲੋਕ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਵਾਰਡਨ ਦੇ ਕਹਿਣ ‘ਤੇ ਕੁਝ ਲੜਕੀਆਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਗਿਆ। ਲੜਕੀਆਂ ਦੀ ਸ਼ਿਕਾਇਤ ‘ਤੇ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੰਤਰੀ ਵਿਜੇ ਸ਼ਾਹ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਾਰਡਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਆਦਿਵਾਸੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਨੇ ਸ਼ੁੱਕਰਵਾਰ ਨੂੰ ਇੰਦੌਰ ਦਾ ਦੌਰਾ ਕੀਤਾ ਅਤੇ ਹੋਸਟਲ ਦੀ ਸਥਿਤੀ ਦਾ ਜਾਇਜ਼ਾ ਲਿਆ।

error: Content is protected !!