Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
20
ਮੋਟਰਸਾਈਕਲ ‘ਤੇ ਜਾ ਰਹੇ ਭੈਣ ਭਰਾਵਾਂ ਨੂੰ ਟੱਕਰ ਅਣਹੋਣੀ, ਬੇਕਾਬੂ ਕਾਰ ਦੀ ਟੱਕਰ ਨਾਲ ਦੋਵਾਂ ਭਰਾਵਾਂ ਦੀ ਮੌਤ, ਭੈਣ ਦੀ ਲੱਤ-ਬਾਂਹ ਟੁੱਟੀ
Accident
Crime
Latest News
National
Punjab
ਮੋਟਰਸਾਈਕਲ ‘ਤੇ ਜਾ ਰਹੇ ਭੈਣ ਭਰਾਵਾਂ ਨੂੰ ਟੱਕਰ ਅਣਹੋਣੀ, ਬੇਕਾਬੂ ਕਾਰ ਦੀ ਟੱਕਰ ਨਾਲ ਦੋਵਾਂ ਭਰਾਵਾਂ ਦੀ ਮੌਤ, ਭੈਣ ਦੀ ਲੱਤ-ਬਾਂਹ ਟੁੱਟੀ
July 20, 2024
Voice of Punjab
ਮੋਟਰਸਾਈਕਲ ‘ਤੇ ਜਾ ਰਹੇ ਭੈਣ ਭਰਾਵਾਂ ਨੂੰ ਟੱਕਰ ਅਣਹੋਣੀ, ਬੇਕਾਬੂ ਕਾਰ ਦੀ ਟੱਕਰ ਨਾਲ ਦੋਵਾਂ ਭਰਾਵਾਂ ਦੀ ਮੌਤ, ਭੈਣ ਦੀ ਲੱਤ-ਬਾਂਹ ਟੁੱਟੀ
ਫਿਰੋਜ਼ਪੁਰ (ਵੀਓਪੀ ਬਿਊਰੋ) – ਪੰਜਾਬ ਵਿੱਚ ਆਏ ਦਿਨ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ ਕਈ ਲੋਕ ਸੜਕੀ ਹਾਦਸੇ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਹਨ। ਇਹਨਾਂ ਕੀਮਤੀ ਜਾਨਾਂ ਦੀ ਕਮੀ ਉਨਾਂ ਨੂੰ ਹੀ ਹੁੰਦੀ ਹੈ, ਜਿਨ੍ਹਾਂ ਦਾ ਜੀਅ ਪਰਿਵਾਰ ਵਿੱਚੋਂ ਚਲਾ ਜਾਂਦਾ। ਹਾਲਾਂਕਿ ਪੰਜਾਬ ਸਰਕਾਰ ਨੇ ਐਸਟੀਐਫ ਲਾਂਚ ਕਰਕੇ ਹਰ ਹਾਈਵੇ ਉੱਤੇ ਪੁਲਿਸ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਹੋਈਆਂ ਹਨ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਜਲਦੀ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਜਾ ਸਕੇ ਪਰ ਕੱਲ ਫਿਰੋਜ਼ਪੁਰ ਵਿੱਚ ਇੱਕ ਹੋਰ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਦੋ ਸਕੇ ਭਰਾਵਾਂ ਨੇ ਦਮ ਤੋੜ ਦਿੱਤਾ।ਹਾਦਸੇ ਤੋਂ ਬਾਅਦ ਪੂਰਾ ਇਲਾਕਾ ਗਮਗੀਨ ਮਾਹੌਲ ਵਿੱਚ ਹੈ। ਫ਼ਿਰੋਜ਼ਪੁਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ।
ਇਸ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਮ੍ਰਿਤਕਾਂ ਦੀ ਭੈਣ ਵੀ ਜ਼ਖ਼ਮੀ ਹੋ ਗਈ ਹੈ। ਤਿੰਨੋਂ ਭੈਣ-ਭਰਾ ਬਾਈਕ ‘ਤੇ ਸਵਾਰ ਸਨ, ਜਿਨ੍ਹਾਂ ਦੀ ਬਾਈਕ ਇਕ ਕਾਰ ਨਾਲ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ (18), ਰੂਪ ਸਿੰਘ (20) ਵਜੋਂ ਹੋਈ ਹੈ। ਦੋਵੇਂ ਭਰਾ ਆਪਣੀ ਭੈਣ ਨੂੰ ਪੇਪਰ ਦੁਆਉਣ ਲਈ ਇਕੱਠੇ ਘਰੋਂ ਗਏ ਸਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਦੇ ਵੀ ਆਪਣੀ ਭੈਣ ਨਾਲ ਘਰ ਵਾਪਸ ਨਹੀਂ ਆ ਸਕਣਗੇ।
ਇਸ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਇਹ ਹਾਦਸਾ ਫ਼ਿਰੋਜ਼ਪੁਰ ਦੇ ਮੁੱਦਕੀ-ਬਾਘਾ ਪੁਰਾਣਾ ਰੋਡ ‘ਤੇ ਸਥਿਤ ਪਿੰਡ ਮਾਹਲਾ ਕਲਾਂ ਨੇੜੇ ਸ਼ੁੱਕਰਵਾਰ ਨੂੰ ਵਾਪਰਿਆ। ਇੱਥੇ ਇੱਕ ਡਿਜ਼ਾਇਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਸਵਾਰ ਦੋ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ
ਗਈ।
ਜਦਕਿ ਭੈਣ ਦੀ ਇੱਕ ਲੱਤ ਅਤੇ ਇੱਕ ਬਾਂਹ ਟੁੱਟ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਦਲਜੀਤ ਸਿੰਘ (18), ਰੂਪ ਸਿੰਘ (20) ਅਤੇ ਰਮਨਦੀਪ ਕੌਰ (20) ਵਾਸੀ ਹਰੀਏਵਾਲਾ ਸਾਈਕਲ ’ਤੇ ਫ਼ਿਰੋਜ਼ਪੁਰ ਵੱਲ ਆ ਰਹੇ ਸਨ। ਰਮਨਦੀਪ ਕੌਰ ਦਾ ਫ਼ਿਰੋਜ਼ਪੁਰ ਵਿੱਚ ਪੇਪਰ ਸੀ। ਮੁੱਦਕੀ-ਬਾਘਾ ਪੁਰਾਣਾ ਰੋਡ ‘ਤੇ ਪਿੰਡ ਮਾਹਲਾ ਕਲਾਂ ਨੇੜੇ ਹਾਈਵੇਅ ਤੋਂ ਆ ਰਹੇ ਇੱਕ ਬਾਈਕ ਨੂੰ ਮੁੱਦਕੀ ਵੱਲੋਂ ਤੇਜ਼ ਰਫ਼ਤਾਰ ਨਾਲ ਜਾ ਰਹੀ ਡਿਜ਼ਾਇਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਸਵਾਰ ਦਲਜੀਤ ਅਤੇ ਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਰਮਨਦੀਪ ਕੌਰ ਗੰਭੀਰ ਜ਼ਖਮੀ ਹੋ ਗਈ। ਰਮਨਦੀਪ ਦੀ ਇੱਕ ਲੱਤ ਅਤੇ ਇੱਕ ਬਾਂਹ ਟੁੱਟ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Post navigation
ਦਿਲਜੀਤ ਦੋਸਾਂਝ ਤੋਂ ਬਾਅਦ ਸੋਨੂੰ ਸੂਦ ਨਾਲ ਉਲਝੀ ਕੰਗਣਾ ਰਣੌਤ,ਸੋਸ਼ਲ ਮੀਡੀਆ ਤੇ ਦੋਨਾਂ ਵਿਚਕਾਰ ਤਲਖੀ
ਸ਼ੱਕ ‘ਚ ਉਜਾੜ ਲਿਆ ਆਪਣਾ ਘਰ, ਸਿਰ ‘ਚ ਗੰਡਾਸੇ ਮਾਰ-ਮਾਰ ਪਤਨੀ ਨੂੰ ਉਤਾਰਿਆ ਮੌ+ਤ ਦੇ ਘਾਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us