ਸ਼ੱਕ ‘ਚ ਉਜਾੜ ਲਿਆ ਆਪਣਾ ਘਰ, ਸਿਰ ‘ਚ ਗੰਡਾਸੇ ਮਾਰ-ਮਾਰ ਪਤਨੀ ਨੂੰ ਉਤਾਰਿਆ ਮੌ+ਤ ਦੇ ਘਾਟ

ਸ਼ੱਕ ‘ਚ ਉਜਾੜ ਲਿਆ ਆਪਣਾ ਘਰ, ਸਿਰ ‘ਚ ਗੰਡਾਸੇ ਮਾਰ-ਮਾਰ ਪਤਨੀ ਨੂੰ ਉਤਾਰਿਆ ਮੌ+ਤ ਦੇ ਘਾਟ

ਵੀਓਪੀ ਬਿਊਰੋ – ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਭੂੰਦੜ ਤੋਂ ਇੱਕ ਬੇਹਦ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ।ਜਿੱਥੇ ਇੱਕ ਸਿਰਫਿਰੇ ਪਤੀ ਨੇ ਆਪਣੀ ਪਤਨੀ ਦਾ ਇਸ ਗੱਲ ਤੋਂ ਕਤਲ ਕਰ ਦਿੱਤਾ ਕਿ ਉਸ ਨੂੰ ਸਿਰਫ ਉਸਦੇ ਕਰੈਕਟਰ ਉੱਤੇ ਸ਼ੱਕ ਸੀ। ਸਿਰਫਿਰੇ ਪਤੀ ਨੇ ਸ਼ੱਕ ਦੀ ਬਿਨਾਹ ‘ਤੇ ਹੀ ਆਪਣੀ ਪਤਨੀ ਦਾ ਗੰਡਾਸੇ ਮਾਰ ਮਾਰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਇੰਨੀ ਜਿਆਦਾ ਦਿਲ ਦਹਿਲਾਉਣ ਵਾਲੀ ਸੀ ਕਿ ਇਲਾਕੇ ਵਿੱਚ ਵੀ ਵਾਰਦਾਤ ਸੁਣ ਕੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਮ੍ਰਿਤਕ ਔਰਤ ਦੇ ਪਿਤਾ ਕਰਨੈਲ ਸਿੰਘ ਨੇ ਕੋਟਫੱਤਾ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਮੁਲਜ਼ਮ ਮਨਦੀਪ ਸਿੰਘ ਅਤੇ ਉਸ ਦੀ ਲੜਕੀ ਹਰਮਨਪ੍ਰੀਤ ਕੌਰ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਵਿਆਹ ਤੋਂ 12 ਸਾਲ ਬਾਅਦ ਉਸਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਕਤਲ ਦੀ ਵਜਹਾ ਵੀ ਸ਼ੱਕ ਹੈ। ਉਨ੍ਹਾਂ ਦੇ ਵੱਡੇ ਪੁੱਤਰ ਦੀ ਉਮਰ 10 ਸਾਲ ਦੇ ਕਰੀਬ ਹੈ, ਜਦੋਂ ਕਿ ਛੋਟੇ ਦੀ ਉਮਰ 6 ਸਾਲ ਹੈ।
ਮਨਦੀਪ ਸਿੰਘ ਅੱਜ ਦੁਪਹਿਰ ਦੇ ਸਮੇਂ ਜਦ ਉਹ ਘਰ ਵਾਪਸ ਆਇਆ ਤਾਂ ਉਸਦਾ ਆਪਣੇ ਘਰਵਾਲੀ ਨੂੰ ਲੈ ਕੇ ਕਿਸੇ ਗੱਲ ਤੋਂ ਝਗੜਾ ਸ਼ੁਰੂ ਹੋ ਗਿਆ ਇਹ ਝਗੜਾ ਇੰਨਾ ਵੱਧ ਗਿਆ ਕਿ ਪਤੀਆ ਆਪਣੀ ਪਤਨੀ ਨੂੰ ਤਾਨੇ ਮਿਹਣੇ ਮਾਰਨ ਲੱਗਾ ਤਾਨੇ ਮੈਣਿਆ ਤੋਂ ਦੁਖੀ ਪਤਨੀ ਵੀ ਆਪਣੇ ਪਤੀ ਨੂੰ ਅੱਗੇ ਜਵਾਬ ਦੇਣ ਲੱਗੀ ਤਾਂ ਸਿਰਫ ਪਤੀ ਦਾ ਦਿਮਾਗ ਘੁੰਮ ਗਿਆ ਉਹ ਆਪਣੀ ਪਤਨੀ ਦੇ ਕਰੈਕਟਰ ਦੇ ਸ਼ਾਕਣ ਲੱਗਾ ਅਤੇ ਉਸਨੂੰ ਉਲਟਾ ਸਿੱਧਾ ਬੋਲਣ ਲੱਗਾ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਵਧ ਗਈ ਤਾਂ ਮਨਦੀਪ ਸਿੰਘ ਨੇ ਗੁੱਸੇ ‘ਚ ਆ ਕੇ ਘਰ ਦੇ ਵਰਾਂਡੇ ‘ਚ ਰੱਖੀ ਕੁਹਾੜੀ ਚੁੱਕ ਕੇ ਪਤਨੀ ਦੇ ਸਿਰ ‘ਤੇ ਮਾਰ ਦਿੱਤੀ।
ਇਸ ਦੌਰਾਨ ਉਸ ਨੇ ਆਪਣੀ ਪਤਨੀ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਹਰਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦੇ ਜ਼ਮੀਨ ‘ਤੇ ਡਿੱਗਦੇ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਮ੍ਰਿਤਕ ਔਰਤ ਦੇ ਬੇਟੇ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮ੍ਰਿਤਕ ਹਰਮਨਪ੍ਰੀਤ ਕੌਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਦੂਜੇ ਪਾਸੇ ਥਾਣਾ ਕੋਟਫੱਤਾ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਦਾ ਪਤੀ ਮਨਦੀਪ ਸਿੰਘ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਇਹ ਘਿਨੌਣਾ ਕਦਮ ਚੁੱਕਿਆ। ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਦੀਆਂ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
error: Content is protected !!