ਦਿਲਜੀਤ ਦੋਸਾਂਝ ਤੋਂ ਬਾਅਦ ਸੋਨੂੰ ਸੂਦ ਨਾਲ ਉਲਝੀ ਕੰਗਣਾ ਰਣੌਤ,ਸੋਸ਼ਲ ਮੀਡੀਆ ਤੇ ਦੋਨਾਂ ਵਿਚਕਾਰ ਤਲਖੀ

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਹਮੇਸਾ ਕਿਸੇ ਨਾ ਕਿਸੇ ਵਿਵਾਦ ਵਿੱਚ ਰਹਿੰਦੀ ਹੈ ਵਿਵਾਦ ਚਾਹੇ ਕਿਸੇ ਤੇ ਗਲਤ ਟਿੱਪਣੀ ਕਰਨੀ ਹੋਵੇ ਜਾ ਫਿਰ ਕਿਸੇ ਹੋਰ ਗੱਲ ਦਾ ਕੰਗਣਾ ਨੇ ਇੱਕ ਹੋਰ ਨਵਾ ਵਿਵਾਦ ਛੇੜ ਦਿੱਤਾਕਾਵੜ ਰੂਟ ‘ਤੇ ਜਾਣ ਵਾਲੇ ਦੁਕਾਨਦਾਰਾਂ ਨੂੰ ਆਪਣਾ ਨਾਂ ਅਤੇ ਪਛਾਣ ਦੱਸਣ ਦੇ ਹੁਕਮ ’ਤੇ ਵਿਵਾਦ ਛਿੜਿਆ ਹੋਇਆ ਹੈ। ਇਸ ਸਬੰਧੀ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਸ਼ੋਸਲ ਮੀਡੀਆ ’ਤੇ ਟਵੀਟਾਂ ਦਾ ਸਿਲਸਿਲਾ ਵੀ ਜਾਰੀ ਹੈ। ਕੰਗਨਾ ਰਣੌਤ ਜੋ ਪਹਿਲਾਂ ਵੀ ਪੰਜਾਬ ਦੇ ਦਿਲਜੀਤ ਦੁਸਾਂਝ ਨਾਲ ਬਹਿਸ ਚੁੱਕੀ ਹੈ ਹੁਣ ਫ਼ਿਲਹਾਲ ਸੋਨੂੰ ਸੂਦ ਨਾਲ ਪੇਚ ਫਸਾਈ ਬੈਠੀ ਹੈ।

 ਇਸਦੀ ਸ਼ੁਰੂਆਤ ਉਦੋਂ ਹੋਈ ਜਦੋਂ ਕਾਵੜ ਰੂਟ ‘ਤੇ ਸਾਰੇ ਦੁਕਾਨਦਾਰਾਂ ਨੂੰ ਆਪਣਾ ਨਾਮ ਲਿਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ‘ਤੇ ਸੋਨੂੰ ਸੂਦ ਨੇ ਯੋਗੀ ਸਰਕਾਰ ਵੱਲੋਂ ਯੂਪੀ ਵਿਚ ਕਾਵੜ ਯਾਤਰਾ ਦੇ ਰੂਟ ‘ਤੇ ਖਾਣ-ਪੀਣ ਦੀਆਂ ਦੁਕਾਨਾਂ ਅਤੇ ਗੱਡੀਆਂ ‘ਤੇ ਦੁਕਾਨਦਾਰਾਂ ਦੇ ਨਾਂ ‘ਤੇ ਪੋਸਟਰ ਲਗਾਉਣ ਦੇ ਆਦੇਸ਼ ‘ਤੇ ਪ੍ਰਤੀਕਿਰਿਆ ਦਿੱਤੀ। X ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਲਿਖਿਆ, “ਹਰ ਦੁਕਾਨ ‘ਤੇ ਸਿਰਫ ਇਕ ਨੇਮ ਪਲੇਟ ਹੋਣੀ ਚਾਹੀਦੀ ਹੈ ਅਤੇ ਉਹ ਹੈ ‘ਇਨਸਾਨੀਅਤ’।” ਇਸ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਵੀ ਇਸ ‘ਚ ਕੁੱਦ ਪਈ ਅਤੇ ਉਨ੍ਹਾਂ ਨੇ ਸੋਨੂੰ ਸੂਦ ਨੂੰ ਜਵਾਬ ਦਿੱਤਾ।

ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, ”ਕੰਗਨਾ ਰਣੌਤ ਦੀ ਟੀਮ ਸਹਿਮਤ ਹੈ। ਹਲਾਲ ਨੂੰ “ਮਨੁੱਖਤਾ” ਨਾਲ ਬਦਲਣਾ ਚਾਹੀਦਾ ਹੈ। ਹਰ ਦੁਕਾਨ ‘ਤੇ ਸਿਰਫ਼ ਇੱਕ ਨੇਮ ਪਲੇਟ “ਇਨਸਾਨੀਅਤ” ਹੋਣੀ ਚਾਹੀਦੀ ਹੈ।”ਇਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਮੁੜ ਵਾਇਰਲ ਹੋਈ ਜਿਸ ਵਿੱਚ ਇੱਕ ਬੰਦਾ ਰੋਟੀ ‘ਤੇ ਥੁੱਕ ਰਿਹਾ ਸੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸੋਨੂੰ ਸੂਦ ਨੂੰ ਟੈਗ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਥੋਂ ਦਾ ਖਾਣਾ ਕੋਈ ਸੋਨੂੰ ਸੂਦ ਤੱਕ ਪਹੁੰਚਾਵੇ। ਇਸ ‘ਤੇ ਸੋਨੂੰ ਸੂਦ ਨੇ ਕਿਹਾ ਕਿ ਜੇਕਰ ਭਗਵਾਨ ਰਾਮ ਸ਼ਬਰੀ ਦੇ ਝੂਠੇ ਬੇਰ ਖਾ ਸਕਦੇ ਹਨ ਤਾਂ ਉਹ ਕਿਉਂ ਨਹੀਂ ਖਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਹਿੰਸਾ ਨੂੰ ਅਹਿੰਸਾ ਤੋਂ ਰੋਕਿਆ ਜਾ ਸਕਦਾ ਹੈ।

ਹੁਣ ਇਸ ‘ਤੇ ਕੰਗਨਾ ਰਣੌਤ ਨੇ ਜਵਾਬ ਦਿੱਤਾ, “ਸੋਨੂੰ ਜੀ ਤੁਸੀਂ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਅਧਾਰ ‘ਤੇ ਆਪਣੀ ਖੁਦ ਦੀ ਰਾਮਾਇਣ ਦਾ ਨਿਰਦੇਸ਼ਨ ਕਰੋਗੇ।” ਫ਼ਿਲਹਾਲ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਇਹ ਤਲਖੀ ਘਟਦੀ ਹੋਈ ਨਜ਼ਰ ਨਹੀਂ ਆ ਰਹੀ।

error: Content is protected !!