ਅਨੰਤ ਅੰਬਾਨੀ ਦੇ ਵਿਆਹ ਤੋਂ ਬਾਅਦ ਜਾਨ੍ਹਵੀ ਕਪੂਰ ਦੀ ਵਿਗੜ ਗਈ ਸਿਹਤ, ਕਰਵਾਉਣਾ ਪਿਆ ਹਸਪਤਾਲ ‘ਚ ਦਾਖਲ

ਅਨੰਤ ਅੰਬਾਨੀ ਦੇ ਵਿਆਹ ਤੋਂ ਬਾਅਦ ਜਾਨ੍ਹਵੀ ਕਪੂਰ ਦੀ ਵਿਗੜ ਗਈ ਸਿਹਤ, ਕਰਵਾਉਣਾ ਪਿਆ ਹਸਪਤਾਲ ‘ਚ ਦਾਖਲ

ਮੁੰਬਈ (ਵੀਓਪੀ ਬਿਊਰੋ) ਆਪਣੇ ਸਮੇਂ ਦੀ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸ੍ਰੀਦੇਵੀ ਦੀ ਕੁੜੀ ਅਭਿਨੇਤਰੀ ਜਾਹਨਵੀ ਕਪੂਰ ਸਿਹਤ ‘ਚ ਹਲਕੀ ਜਿਹੀ ਖਰਾਬੀ ਕਾਰਨ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੀ ਸੀ। ਇਸ ਤੋਂ ਪਹਿਲਾਂ ਉਸ ਨੂੰ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਅੰਬਾਨੀ ਦੇ ਵਿਆਹ ਵਿੱਚ ਦੇਖਿਆ ਗਿਆ ਸੀ। ਇਸ ਜੋੜੀ ਨੂੰ ਅਨੰਤ ਅਤੇ ਰਾਧਿਕਾ ਦੇ ਹਰ ਫੰਕਸ਼ਨ ਵਿੱਚ ਦੇਖਿਆ ਜਾਂਦਾ ਸੀ। ਦੋਵਾਂ ਨੇ ਖੂਬ ਮਸਤੀ ਕੀਤੀ।

ਵਿਆਹ ਖਤਮ ਹੋਣ ਤੋਂ ਬਾਅਦ ਖਬਰਾਂ ਆਈਆਂ ਕਿ ਅਦਾਕਾਰਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਥੋੜੇ ਚਿੰਤਤ ਹੋ ਗਏ ਪਰ ਹੁਣ ਖਬਰ ਹੈ ਕਿ ਜਾਹਨਵੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਮੀਡੀਆ ਰਿਪੋਰਟ ਮੁਤਾਬਕ ਜਾਨ੍ਹਵੀ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਆਰਾਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਉਨ੍ਹਾਂ ਨੂੰ ਅੱਜ ਸਵੇਰੇ ਯਾਨੀ ਸ਼ਨੀਵਾਰ ਸਵੇਰੇ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਹੁਣ ਕਾਫੀ ਠੀਕ ਹਨ।”

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਉਸ ਦੇ ਪਿਤਾ, ਉਸ ਦੀ ਭੈਣ ਖੁਸ਼ੀ ਕਪੂਰ ਅਤੇ ਕਥਿਤ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਹਮੇਸ਼ਾ ਉਸ ਦੇ ਨਾਲ ਹਨ ਅਤੇ ਉਸ ਦੀ ਦੇਖਭਾਲ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਜਾਹਨਵੀ ਕਪੂਰ ਨੂੰ ਭੋਜਨ ਪਚਾਉਣ ਵਿੱਚ ਪਰੇਸ਼ਾਨੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹ ਕੁਝ ਦਿਨ ਦਾਖਲ ਰਹੀ।

error: Content is protected !!