ਪਿੰਡ ‘ਚ ਹੀ ਵਿਆਹੀ ਔਰਤ ਦੇ ਨਾਲ ਸਨ ਨਾਜਾਇਜ਼ ਸੰਬੰਧ, ਰਾਤ ਨੂੰ ਮਿਲਣ ਗਿਆ ਤਾਂ ਪਤੀ ਨੇ ਕੁੱਟ-ਕੁੱਟ ਮਾਰ’ਤਾ ਆਸ਼ਿਕ

ਪਿੰਡ ‘ਚ ਹੀ ਵਿਆਹੀ ਔਰਤ ਦੇ ਨਾਲ ਸਨ ਨਾਜਾਇਜ਼ ਸੰਬੰਧ, ਰਾਤ ਨੂੰ ਮਿਲਣ ਗਿਆ ਤਾਂ ਪਤੀ ਨੇ ਕੁੱਟ-ਕੁੱਟ ਮਾਰ’ਤਾ ਆਸ਼ਿਕ
ਬਠਿੰਡਾ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਅਪਰਾਧ ਸਿਖਰ ‘ਤੇ ਹੈ। ਆਏ ਦਿਨ ਲੁੱਟਾਂ-ਖੋਹਾਂ, ਚੋਰੀਆਂ, ਕੁੱਟਮਾਰ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਦੀ ਮਾਝੇ ‘ਚ, ਕਦੀ ਦੁਆਬੇ ਅਤੇ ਕਦੀ ਮਾਲਵੇ ‘ਚ ਅਪਰਾਧ ਹੋ ਰਿਹਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਠਿੰਡਾ ਦੇ ਪਿੰਡ ਲੂਲਬਾਈ ਦੀ, ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸ ਮਾਮਲੇ ਦੇ ਪਿੱਛੇ ਵਜਹਾ ਕੀ ਹੈ ਅਤੇ ਕਿਉਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ, ਆਓ ਤੁਹਾਨੂੰ ਅਸੀਂ ਇਸ ਬਾਰੇ ਦੱਸਦੇ ਹਾਂ।
ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਲੂਲਬਾਈ ਦੇ ਵਿੱਕੀ ਕੁਮਾਰ ਦਾ ਪਿੰਡ ਦੀ ਹੀ ਵਿਆਹੀ ਹੋਈ ਔਰਤ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਪ੍ਰੇਮ ਪ੍ਰਸੰਗ ਦੇ ਬਾਰੇ ਵਿੱਚ ਵਿਆਹੁਤਾ ਔਰਤ ਦੇ ਪਤੀ ਨੂੰ ਵੀ ਪਤਾ ਸੀ। ਇਸ ਗੱਲ ਨੂੰ ਲੈ ਕੇ ਔਰਤ ਦਾ ਪਤੀ ਆਪਣੇ ਘਰਵਾਲੀ ਨਾਲ ਕਈ ਵਾਰ ਝਗੜਾ ਕਰ ਚੁੱਕਾ ਸੀ ਪਰ ਇਹ ਔਰਤ ਮੰਨਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਆਏ ਦਿਨ ਆਪਣੇ ਪ੍ਰੇਮੀ ਨਾਲ ਫੋਨ ‘ਤੇ ਗੱਲਾਂ ਕਰਨੀਆਂ, ਉਸਨੂੰ ਇਸ਼ਾਰੇ ਕਰਨੇ ਅਤੇ ਆਪਣੇ ਕੋਲ ਬੁਲਾਉਣਾ ਇਸ ਔਰਤ ਲਈ ਆਮ ਗੱਲ ਸੀ।
ਵਿੱਕੀ ਕੁਮਾਰ ਵੀ ਔਰਤ ਦੇ ਪਿਆਰ ਵਿੱਚ ਇੰਨਾ ਪਾਗਲ ਸੀ, ਕਿ ਆਪਣੀ ਪ੍ਰੇਮਿਕਾ ਦੇ ਕਹਿਣ ‘ਤੇ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਸੀ। ਕੱਲ ਸ਼ਾਮੀ ਦੋਵਾਂ ਦੀ ਮੋਬਾਈਲ ‘ਤੇ ਗੱਲ ਹੁੰਦੀ ਹੈ ਅਤੇ ਵਿਆਹੁਤਾ ਪ੍ਰੇਮਿਕਾ ਵਿੱਕੀ ਨੂੰ ਆਪਣੇ ਘਰ ਮਿਲਣ ਲਈ ਬੁਲਾ ਲੈਂਦੀ ਹੈ। ਨਜਾਇਜ਼ ਸਬੰਧਾਂ ਦੇ ਪਿਆਰ ਵਿੱਚ ਡੁੱਬਿਆ ਕਹਿ ਲਓ ਜਾਂ ਹਵਸ ਦਾ ਪੁਜਾਰੀ ਕਹਿ ਲਓ, ਵਿੱਕੀ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਘਰ ਹੀ ਚਲਾ ਜਾਂਦਾ ਹੈ। ਇਸ ਦੌਰਾਨ ਜਦ ਵਿੱਕੀ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਘਰ ਜਾਂਦਾ ਹੈ ਤਾਂ ਵਿਆਹੁਤਾ ਔਰਤ ਦੇ ਪਤੀ ਅਤੇ ਉਸਦੇ ਘਰ ਵਾਲਿਆਂ ਨੂੰ ਖਬਰ ਲੱਗ ਜਾਂਦੀ ਹੈ।
ਪਤੀ ਨੂੰ ਲੱਗ ਜਾਵੇ ਤਾਂ ਫਿਰ ਕੀ ਹੋਣਾ ਸੀ, ਆਪਣੇ ਘਰ ਵਾਲੇ ਅਤੇ ਸਾਥੀਆਂ ਦੇ ਨਾਲ ਮਿਲ ਕੇ ਵਿੱਕੀ ਕੁਮਾਰ ਦਾ ਕੁੱਟ ਕੁੱਟ ਕੇ ਉਹ ਹਸ਼ਰ ਕੀਤਾ ਜਾਂਦਾ ਹੈ, ਜੋ ਉਹ ਕਦੇ ਵੀ ਸੋਚ ਨਹੀਂ ਸਕਿਆ ਹੋਵੇਗਾ। ਕੁੱਟ ਮਾਰ ਕਰਦੇ ਹੋਏ ਪਤੀ ਨੇ ਆਪਣੇ ਹੋਸ਼ ਗਵਾ ਦਿੱਤੇ ਅਤੇ ਆਪਣੀ ਇੱਜ਼ਤ ਨਿਲਾਮ ਹੁੰਦੀ ਦੇਖ ਕੇ ਉਸਨੇ ਹੋਸ਼ ਖੋਹ ਕੇ ਵਿੱਕੀ ਕੁਮਾਰ ‘ਤੇ ਹਮਲੇ ‘ਤੇ ਹਮਲੇ ਕੀਤਾ ਅਤੇ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਵਿੱਕੀ, ਜਿਸ ‘ਤੇ ਕੀ ਆਸ਼ਕੀ ਦਾ ਭੂਤ ਸਵਾਰ ਸੀ, ਨੇ ਦਮ ਤੋੜ ਦਿੱਤਾ।
ਸਵੇਰ ਤੱਕ ਕਤਲ ਦੀ ਖਬਰ ਪੂਰੇ ਪਿੰਡ ਛੱਡ ਕੇ ਇਲਾਕੇ ਵਿੱਚ ਫੈਲ ਜਾਂਦੀ ਹੈ। ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਤਾਂ ਨੰਦਗੜ੍ਹ ਦੀ ਪੁਲਿਸ ਜਾਂਚ ਕਰਨ ਦੇ ਲਈ ਪਿੰਡ ਵਿੱਚ ਆਉਂਦੀ ਹੈ ਪਰ ਇਸ ਤੋਂ ਪਹਿਲਾਂ ਹੀ ਵਿੱਕੀ ਦਾ ਕਤਲ ਕਰਨ ਵਾਲੇ ਉਸਦੀ ਪ੍ਰੇਮਿਕਾ ਦੇ ਪਤੀ ਅਤੇ ਘਰ ਵਾਲੇ ਫਰਾਰ ਹੋ ਜਾਂਦੇ ਹਨ। ਇਹ ਸਾਰੀ ਘਟਨਾ ਵਿੱਚ ਦੇਖਿਆ ਜਾਵੇ ਤਾਂ ਵਿਆਹੁਤਾ ਔਰਤ ਦਾ ਕਿੰਨਾ ਕੁ ਨੁਕਸਾਨ ਹੋਇਆ, ਉਸਨੂੰ ਤਾਂ ਕੱਲ ਨੂੰ ਕੋਈ ਹੋਰ ਆਸ਼ਿਕ ਮਿਲ ਜਾਵੇ ਨਾ ਤਾਂ ਹੁਣ ਉਸਦਾ ਪਤੀ ਉਸ ਕੋਲ ਰਹੇਗਾ ਉਸਨੂੰ ਜੇਲ ਵਿੱਚ ਸਜ਼ਾ ਹੋ ਜਾਵੇਗੀ ਤੇ ਨਾ ਹੀ ਉਸਦਾ ਪ੍ਰੇਮੀ ਵਿੱਕੀ ਉਸਦਾ ਬਣ ਕੇ ਰਹਿ ਸਕਦਾ ਹੈ, ਜੋ ਕਿ ਹੁਣ ਇਸ ਦੁਨੀਆ ‘ਚ ਨਹੀਂ ਹੈ।
ਇਸ ਸਾਰੀ ਘਟਨਾ ਵਿੱਚ ਨੁਕਸਾਨ ਵਿੱਕੀ ਦੇ ਮਾਪਿਆਂ ਨੂੰ ਹੋਇਆ।ਜਿਨਾਂ ਦਾ ਜਵਾਨ ਪੁੱਤ ਇਸ ਜਹਾਨ ਤੋਂ ਚਲਾ ਗਿਆ, ਜਿਸਦੀ ਆਸ ‘ਤੇ ਉਹਨਾਂ ਨੇ ਆਪਣਾ ਬੁਢਾਪਾ ਕੱਟਣਾ ਸੀ। ਫਿਲਹਾਲ ਪੁਲਿਸ ਪੂਰੇ ਮਾਮਲੇ ‘ਚ ਜਾਂਚ ਕਰ ਰਹੀ ਹੈ ਕਿ ਅਸਲ ਵਿੱਚ ਵਿੱਕੀ ਦੇ ਕਤਲ ਪਿੱਛੇ ਪ੍ਰੇਮ ਸਬੰਧ ਹੀ ਹਨ ਜਾਂ ਕਿ ਹੋਰ ਵੀ ਵਜਹਾ ਹੈ। ਫਿਲਹਾਲ ਮੁਲਜਮਾਂ ਦੀ ਗਰਿਫਤਾਰੀ ਤੱਕ ਇਹ ਇੱਕ ਭੇਦ ਬਣਿਆ ਰਹਿ ਸਕਦਾ ਹੈ।
error: Content is protected !!