ਪੰਜਾਬ ਪੁਲਿਸ ਦਾ ਸਖਤ ਫਰਮਾਨ… 18 ਸਾਲ ਤੋਂ ਘੱਟ ਉਮਰ ਦਾ ਬੱਚਾ ਡਰਾਈਵਿੰਗ ਕਰਦਾ ਫੜਿਆ ਗਿਆ ਤਾਂ ਮਾਪੇ ਜਾਣਗੇ ਜੇਲ੍ਹ, ਉੱਪਰੋਂ ਕਰਨਗੇ ਜੇਬ ਢਿੱਲੀ
ਚੰਡੀਗੜ੍ਹ/ਜਲੰਧਰ (ਵੀਓਪੀ ਬਿਊਰੋ) ਜੇਕਰ ਤੁਹਾਡਾ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਇਹ ਖਬਰ ਉਹਨਾਂ ਲਈ ਵੀ ਹੈ ਜੋ 18 ਸਾਲ ਤੋਂ ਛੋਟੇ ਹਨ। ਇਹ ਖਬਰ ਉਨਾਂ ਸਾਰਿਆਂ ਲਈ ਹੈ ਜੋ ਜਿੰਮੇਵਾਰ ਨਾਗਰਿਕ ਬਣਨਾ ਚਾਹੁੰਦੇ ਹਨ।ਇਹ ਖਬਰ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਤੇ ਤੁਹਾਡੇ ਮਾਪਿਆਂ ਨੂੰ ਕਿਸੇ ਵੱਡੀ ਪਰੇਸ਼ਾਨੀ ਵਿੱਚ ਪਾਉਣ ਤੋਂ ਬਚਾਉਣ ਲਈ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਅਤੇ ਚੰਡੀਗੜ੍ਹ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ ‘ਤੇ ਪੁਲਿਸ ਵੱਲੋਂ ਸਖਤੀ ਨਾਲ ਰੋਕ ਲਗਾ ਦਿੱਤੀ ਗਈ ਹੈ।
ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਜੇਕਰ 31 ਜੁਲਾਈ 2024 ਤੋਂ ਬਾਅਦ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਵਾਹਨ (ਜਿਵੇਂ ਕਿ ਸਕੂਟਰ, ਮੋਟਰਸਾਈਕਲ, ਐਕਟੀਵਾ ਆਦਿ) ਅਤੇ ਚਾਰ ਪਹੀਆ ਵਾਹਨ ਕਾਰ-ਗੱਡੀ ਜੋ ਵੀ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਨਾਲ ਹੀ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਹੁਣ ਤੁਸੀਂ ਇਹ ਨਾ ਸੋਚੋ ਕਿ ਮਾਪੇ ਵਾਹਨ ਨਾ ਦੇਣ ਤਾਂ ਕੋਈ ਗੁਆਂਡੀ, ਕੋਈ ਰਿਸ਼ਤੇਦਾਰ ਜਾਂ ਕੋਈ ਕੋਈ ਦੋਸਤ-ਮਿੱਤਰ ਵਾਹਨ ਦੇ ਦੇਵੇਗਾ ਅਤੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਉਸ ਵਾਹਨ ਨੂੰ ਚਲਾ ਲਵੇਗਾ ਅਤੇ ਪੰਜਾਬ ਪੁਲਿਸ ਫੜ ਵੀ ਲੈਂਦੀ ਹੈ ਤਾਂ ਕਿਸੇ ਖਿਲਾਫ ਖਾਸ ਕਰਕੇ ਮਾਪਿਆ ਖਿਲਾਫ ਕਾਰਵਾਈ ਨਹੀਂ ਹੋਵੇਗੀ ਤਾਂ ਇਹ ਵੀ ਤੁਹਾਡਾ ਵਹਿਮ ਅਸੀਂ ਕੱਢ ਦਿੰਦੇ ਹਾਂ। ਦਰਅਸਲ ਪੰਜਾਬ ਪੁਲਿਸ ਨੇ ਸਾਫ-ਸਾਫ ਲਿਖਿਆ ਹੈ ਕਿ ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਈਆਂ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਫੜ ਲਿਆ ਜਾਂਦਾ ਹੈ ਤਾਂ ਜੇਕਰ ਉਹ ਵਾਹਨ ਉਸਦੇ ਮਾਪਿਆਂ ਨੇ ਨਹੀਂ ਦਿੱਤਾ ਹੈ ਤਾਂ ਉਹ ਵਾਹਨ ਦੇ ਮਾਲਿਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।