ਮਾਪਿਆਂ ਨੇ ਲੱਖਾਂ ਖਰਚ ਕੇ ਕੁੜੀਆਂ ਭੇਜੀਆਂ ਸਨ ਬਾਹਰ, ਸੜਕ ਹਾਦਸੇ ਚ 3 ਪੰਜਾਬੀ ਕੁੜੀਆਂ ਦੀ ਮੌ+ਤ, ਬੇਕਾਬੂ ਕਾਰ ਟਕਰਾਈ ਸੀ ਦਰਖੱਤ ਨਾਲ

ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੜਕ ਹਾਦਸੇ ਵਿੱਚ ਇੱਕ ਪੰਜਾਬਣ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ ਬਟਾਲਾ ਦੇ ਵਜੋਂ ਹੋਈ ਹੈ। ਲਖਵਿੰਦਰ ਕੌਰ ਕੋਮਲ ਉਚੇਰੀ ਸਿੱਖਿਆ ਲਈ ਕੈਨੇਡਾ ਗਈ ਸੀ। ਇਸ ਹਾਦਸੇ ਚ ਦੋ ਹੋਰ ਲੜਕੀਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੜਕੇ ਗੰਭੀਰ ਜਖਮੀ ਹੋਏ ਹਨ। ਇਸ ਹਾਦਸੇ ਦੀ ਕੈਨੇਡੀਅਨ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ।

ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਗਈ ਸੀ। ਉਸਨੇ ਦੱਸਿਆ ਕਿ ਛੁਟੀਆਂ ਹੋਣ ਕਾਰਨ ਆਪਣੇ ਚਾਰ ਹੋਰ ਦੋਸਤਾਂ ਦਾ ਨਾਲ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਅਤੇ ਉਹਨਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ ਅਤੇ 8 ਫੁੱਟ ਡੂੰਘੇ ਟੋਏ ਚ ਜਾ ਡਿੱਗੇ।

ਉਸ ਨੇ ਦੱਸਿਆ ਕਿ ਇਸ ਹਾਦਸੇ ‘ਚ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ। ਲੜਕੀ ਕੋਮਲ ਦੀ ਮੌਤ ਨਾਲ ਪਿੰਡ ਸੁੱਖਾ ਚਿੜ੍ਹਾ ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਸ ਮੰਦਭਾਗੀ ਘਟਨਾ ਦਾ ਜਦ ਹੀ ਪਤਾ ਲੱਗ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਨੇ ਦੱਸਿਆ ਕਿ ਇਹ ਇਕ ਮਿਹਨਤੀ ਪਰਿਵਾਰ ਹੈ ਮ੍ਰਿਤਕ ਲੜਕੀ ਦਾ ਪਿਤਾ ਕਰੇਨ ਡਰਾਈਵਰ ਹੈ ਅਤੇ ਉਹ ਮਥੁਰਾ ਵਿਖੇ ਇਕ ਕੰਪਨੀ ਚ ਨੌਕਰੀ ਕਰਦਾ ਹੈ ਅਤੇ ਉਸ ਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਲਈ ਭੇਜਿਆ ਸੀ ਅਜ਼ੇ ਸਿਰਫ ਦੋ ਹੀ ਸਮੇਸਟਰ ਕਲੀਅਰ ਹੋਏ ਸਨ ਕਿ ਇਹ ਭਾਣਾ ਵਰਤ ਗਿਆ।

error: Content is protected !!