ਪੰਜ ਬੱਚੇ ਛੱਡ ਕੇ ਘਰਵਾਲੀ ਹੋ ਗਈ ਪ੍ਰੇਮੀ ਨਾਲ ਫਰਾਰ, ਭੜਕੇ ਘਰਵਾਲੇ ਨੇ ਲਾ’ਤੀ ਘਰ ਨੂੰ ਅੱਗ

ਪੰਜ ਬੱਚੇ ਛੱਡ ਕੇ ਘਰਵਾਲੀ ਹੋ ਗਈ ਪ੍ਰੇਮੀ ਨਾਲ ਫਰਾਰ, ਭੜਕੇ ਘਰਵਾਲੇ ਨੇ ਲਾ’ਤੀ ਘਰ ਨੂੰ ਅੱਗ


ਵੀਓਪੀ ਬਿਊਰੋ- ਯੂਪੀ ਦੇ ਬਾਂਦਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 5 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਔਰਤ ਦੇ ਪਤੀ ਨੇ ਹੰਗਾਮਾ ਕੀਤਾ ਅਤੇ ਘਰ ਨੂੰ ਅੱਗ ਲਗਾ ਦਿੱਤੀ।


ਜਾਣਕਾਰੀ ਮੁਤਾਬਕ ਬਾਂਦਾ ਜ਼ਿਲ੍ਹੇ ਵਿੱਚ ਇੱਕ ਔਰਤ ਆਪਣੇ ਪੰਜ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ। ਇਸ ਤੋਂ ਬਾਅਦ ਗੁੱਸੇ ‘ਚ ਆਏ ਪਤੀ ਨੇ ਕਥਿਤ ਤੌਰ ‘ਤੇ ਘਰ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅਤੇ ਘਰ ‘ਚ ਮੌਜੂਦ ਬੱਚਿਆਂ ਨੂੰ ਬਾਹਰ ਕੱਢਿਆ।


ਮਾਮਲਾ ਬਾਂਦਾ ਦੇ ਨਰੈਣੀ ਕੋਤਵਾਲੀ ਖੇਤਰ ਅਧੀਨ ਪੈਂਦੇ ਕਰਤਲ ਚੌਕੀ ਖੇਤਰ ਦਾ ਹੈ। ਇੱਥੇ ਰਹਿਣ ਵਾਲੇ ਕੱਲੂ ਦੇ ਘਰ ਰਾਤ ਕਰੀਬ 2 ਵਜੇ ਅੱਗ ਲੱਗ ਗਈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਪੀੜਤ ਨਾਲ ਗੱਲ ਕੀਤੀ ਤਾਂ ਉਸ ਨੇ ਸਭ ਕੁਝ ਸੜਿਆ ਹੋਣ ਦਾ ਹਵਾਲਾ ਦਿੰਦੇ ਹੋਏ ਮੌਕੇ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਕੱਚੇ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਕੋਈ ਵੀ ਅੱਗ ਬੁਝਾ ਨਹੀਂ ਰਿਹਾ ਸੀ। ਕੱਲੂ ਦੇ ਪੰਜ ਬੱਚੇ ਅਤੇ ਕੱਲੂ ਦੀ ਮਾਂ ਘਰ ਵਿੱਚ ਮੌਜੂਦ ਸੀ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


ਜਦੋਂ ਪੁਲਿਸ ਨੇ ਕੱਲੂ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਲਾਗਲੇ ਪਿੰਡ ਦਾ ਕੋਈ ਵਿਅਕਤੀ ਭਜਾ ਕੇ ਲੈ ਗਿਆ ਹੈ। ਜਾਂਚ ‘ਚ ਪਤਾ ਲੱਗਾ ਕਿ ਪਤਨੀ ਦੇ ਭੱਜਣ ਕਾਰਨ ਪਤੀ ਨੇ ਗੁੱਸੇ ‘ਚ ਅੱਗ ਲਗਾ ਦਿੱਤੀ ਸੀ। ਕਰਤਲ ਚੌਕੀ ਦੇ ਇੰਚਾਰਜ ਰੋਸ਼ਨ ਗੁਪਤਾ ਨੇ ਦੱਸਿਆ ਕਿ ਰਾਤ 2 ਵਜੇ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਇਕ ਘਰ ਨੂੰ ਅੱਗ ਲੱਗ ਗਈ ਹੈ। ਅਸੀਂ ਤੁਰੰਤ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਹਰ ਕੋਈ ਘਰ ਵਿੱਚ ਸੁਰੱਖਿਅਤ ਹੈ।

error: Content is protected !!