ਸਰਬਜੀਤ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਮਿਲ ਕੇ ਬਣਾਉਣਗੇ ਨਵੀਂ ਪਾਰਟੀ, ਕਿਹਾ- ਪਹਿਲਾਂ SGPC ਚੋਣਾਂ ਲਈ ਤਿਆਰ ਹੋ ਜਾਓ

ਸਰਬਜੀਤ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਮਿਲ ਕੇ ਬਣਾਉਣਗੇ ਨਵੀਂ ਪਾਰਟੀ, ਕਿਹਾ- ਪਹਿਲਾਂ SGPC ਚੋਣਾਂ ਲਈ ਤਿਆਰ ਹੋ ਜਾਓ

ਫਰੀਦਕੋਟ (ਵੀਓਪੀ ਬਿਊਰੋ) 2024 ਦੀ ਆ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸੀ ਹਵਾ ਬਿਲਕੁਲ ਬਦਲ ਗਈ ਹੈ। ਜਿੱਥੇ ਸ਼੍ਰੀ ਖਡੂਰ ਸਾਹਿਬ ਸੀਟ ਤੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਦੋ ਲੱਖ ਦੇ ਕਰੀਬ ਵੋਟਾਂ ਦੇ ਨਾਲ ਭਾਰੀ ਬਹੁਮਤ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਉਥੇ ਫਰੀਦਕੋਟ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਇਹਨਾਂ ਦੋਵਾਂ ਸੀਟਾਂ ‘ਤੇ ਐਲਾਨੇ ਫੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਇੱਕ ਨਵਾਂ ਮੋੜ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਵਾਂ ਆਗੂਆਂ ਦੀ ਜਿੱਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਲਗਭਗ ਹਾਸ਼ੀਏ ‘ਤੇ ਪਹੁੰਚ ਗਈ ਹੈ। ਉੱਥੇ ਹੀ ਦੂਜੀ ਪਾਰਟੀਆਂ ਨੂੰ ਵੀ 2017 ਲਈ ਚੌਕਸ ਰਹਿਣ ਦੀ ਜਰੂਰਤ ਹੈ।

ਗੱਲ ਕਰੀਏ ਭਾਈ ਸਰਬਜੀਤ ਸਿੰਘ ਖਾਲਸਾ ਦੀ ਤਾਂ ਬੀਤੇ ਦਿਨੀਂ ਪਿੰਡ ਰੋਡੇ ‘ਚ ਉਹਨਾਂ ਨੇ ਇੱਕ ਬਿਆਨ ਦੇ ਕੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਹ ਮਿਲ ਕੇ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਅਤੇ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਿ ਸੀਨੀਅਰ ਲੀਡਰ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਣਗੇ। ਇਸਦੇ ਨਾਲ ਹੀ ਉਹਨਾਂ ਨੇ ਐਸਜੀਪੀਸੀ ਚੋਣਾਂ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਐਸਜੀਪੀਸੀ ਚੋਣਾਂ ਵਿੱਚ ਖੜੇ ਹੋ ਕੇ ਸ਼੍ਰੋਮਣੀ ਕਮੇਟੀ ‘ਤੇ ਆਪਣਾ ਕਬਜ਼ਾ ਕਰ ਸਕਣ।

ਇੱਥੇ ਗੱਲ ਦੇਖਣ ਵਾਲੀ ਹੈ ਕੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਸਵਿਤਾ ਇਹਨਾਂ ਦੀ ਪਾਰਟੀ ਬਣਨੀ ਤਾਂ ਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਦੀ ਪਾਰਟੀ ਮਿਲ ਕੇ ਕੋਈ ਨਵਾਂ ਕੀਰਤੀ ਮਾਸ ਪ੍ਰਾਪਤ ਕਰ ਸਕਦੀ ਹੈ ਅਤੇ ਸਿੱਖ ਪਾਰਟੀ ਪੰਜਾਬ ਵਿੱਚ ਸਰਕਾਰ ਬਣਾ ਸਕਦੀ ਹੈ। ਇਹ ਸਾਰੀਆਂ ਗੱਲਾਂ ਤਾਂ ਆਉਣ ਵਾਲੇ ਕੁਝ ਸਮੇਂ ਵਿੱਚ ਕਲੀਅਰ ਹੋ ਜਾਣਗੀਆਂ ਪਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਇਸ ਬਿਆਨ ਤੋਂ ਬਾਅਦ ਦੂਜਾ ਸਿਆਸੀ ਪਾਰਟੀਆਂ ਵਿੱਚ ਤਰਥ ਲਈ ਮੱਚ ਗਈ ਹੈ ਉੱਤੇ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਟੈਨਸ਼ਨ ਪੈ ਗਈ ਹੈ ਕਿ ਉਹਨਾਂ ਦੀ ਪਾਰਟੀ ਦੇ ਕਿਸ ਆਗੂ ਨਾਲ ਸਾਥ ਛੱਡ ਰਹੇ ਹਨ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਹਾਲ ਹੋਵੇਗਾ।

error: Content is protected !!