‘ਬਜਟ ‘ਚ ਭਾਜਪਾ ਦੇਸ਼ ਦੇ ਦਿਲ ਪੰਜਾਬ ਨੂੰ ਭੁੱਲੀ, ਬਿਹਾਰ ਨੂੰ ਮਾਲੋ-ਮਾਲ ਕੀਤਾ ਤਾਂ ਪੰਜਾਬ ਨੂੰ ਇੱਕ ਰੁਪਈਆ ਤੱਕ ਨਹੀਂ ਦਿੱਤਾ’

‘ਬਜਟ ‘ਚ ਭਾਜਪਾ ਦੇਸ਼ ਦੇ ਦਿਲ ਪੰਜਾਬ ਨੂੰ ਭੁੱਲੀ, ਬਿਹਾਰ ਨੂੰ ਮਾਲੋ-ਮਾਲ ਕੀਤਾ ਤਾਂ ਪੰਜਾਬ ਨੂੰ ਇੱਕ ਰੁਪਈਆ ਤੱਕ ਨਹੀਂ ਦਿੱਤਾ’

ਵੀਓਪੀ ਬਿਊਰੋ (ਵੀਓਪੀ ਡੈਸਕ) ਕੇਂਦਰ ਸਰਕਾਰ ਨੇ 2024 ਅਤੇ 2025 ਵਿੱਤੀ ਵਰ੍ਹੇ ਦਾ ਬਜਟ ਜਾਰੀ ਕਰ ਦਿੱਤਾ ਹੈ। ਅੱਜ ਪਾਰਲੀਮੈਂਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਡੇਢ ਘੰਟੇ ਦੇ ਭਾਸ਼ਣ ਦੌਰਾਨ ਕੇਂਦਰੀ ਬਜਟ ਪੇਸ਼ ਕੀਤਾ। ਇਸ ਦੌਰਾਨ ਜਿੱਥੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੋਵਾਂ ਸੂਬਿਆਂ ਉੱਤੇ ਕਾਫੀ ਜੋਰ ਦਿੱਤਾ ਗਿਆ ਤੇ ਕਾਫੀ ਵੱਡੇ ਵੱਡੇ ਗੱਫੇ ਵੀ ਦਿੱਤੇ ਗਏ। ਇਹਨਾਂ ਦੋਵਾਂ ਸੂਬਿਆਂ ਨੂੰ ਪੈਸਿਆਂ ਨਾਲ ਮਾਲੋ-ਮਾਲ ਕੀਤਾ ਗਿਆ ਤੇ ਕਈ ਸਕੀਮਾਂ ਅਤੇ ਸੜਕਾਂ ਨਾਲੀਆਂ ਤੱਕ ਦੇ ਕੰਮ ਦੀ ਕਰਵਾਉਣ ਲਈ ਵੀ ਪੈਕੇਜ ਦਿੱਤੇ ਗਏ ਪਰ ਦੂਜੇ ਪਾਸੇ ਦੇਸ਼ ਦੇ ਸਿਰ ਕੱਢਵੇ ਸੂਬੇ ਪੰਜਾਬ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ।

ਕੇਂਦਰ ਸਰਕਾਰ ਨੇ ਪੰਜਾਬ ਨੂੰ ਬਜਟ ਵਿੱਚੋਂ ਕੁਝ ਦੇਣਾ ਦਾ ਕੀ ਸੀ ਸਗੋਂ ਪੰਜਾਬ ਦਾ ਇੱਕ ਵਾਰ ਨਾਂ ਵੀ ਨਿਰਮਲਾ ਸੀਤਾਰਮਨ ਨੇ ਆਪਣੇ ਡੇਢ ਘੰਟੇ ਦੇ ਭਾਸ਼ਣ ਵਿੱਚ ਨਹੀਂ ਲਿਆ। ਇਸੇ ਗੱਲ ਨੂੰ ਦੇਖ ਕੇ ਕਾਂਗਰਸ ਦੇ ਸਾਂਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਪੰਜਾਬ ਦੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਪੰਜਾਬ ਨੇ ਜਿੱਥੇ ਦੇਸ਼ ਦੇ ਭਲੇ ਲਈ ਅਤੇ ਦੇਸ਼ ਨੂੰ ਉੱਚਾ ਚੁੱਕਣ ਲਈ ਕਈ ਕੰਮ ਕੀਤੇ ਨੇ ਹਮੇਸ਼ਾ ਮੋਹਰੇ ਹੋ ਕੇ ਜਾਲਮਾਂ ਨਾਲ ਲੜੇ ਹਨ। ਇਥੋਂ ਤੱਕ ਕੀ ਦੇਸ਼ ਦੀ ਉੱਨਤੀ ਵਿੱਚ ਕਾਫੀ ਸਹਿਯੋਗ ਦਿੱਤਾ ਹੈ।

ਉੱਥੇ ਹੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਣਗੌਲਿਆ ਕਰਕੇ ਲਵਾਰਿਸ ਛੱਡ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਜਿਵੇਂ ਬਿਹਾਰ ਅਤੇ ਆਂਧਰਾ ਪ੍ਰਦੇਸ਼ ਉੱਤੇ ਕੇਂਦਰ ਸਰਕਾਰ ਮਹਿਰਬਾਨ ਹੋਈ ਸੀ ਪੰਜਾਬ ਦਾ ਵੀ ਉਨਾਂ ਹੀ ਹੱਕ ਬਣਦਾ ਸੀ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਅਤੇ ਨਸ਼ੇ ਦੀ ਪੈ ਰਹੀ ਮਾਰ ਕਰਕੇ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਬਹੁਤ ਉਮੀਦਾਂ ਸੀ। ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਵੀ ਤਰੱਕੀ ਦੀਆਂ ਲੀਹਾਂ ‘ਤੇ ਲਿਆਉਣ ਲਈ ਪੰਜਾਬ ਵਾਸੀਆਂ ਨੂੰ ਕੇਂਦਰ ਸਰਕਾਰ ਤੋਂ ਬਹੁਤ ਉਮੀਦਾਂ ਸੀ ਪਰ ਕੇਂਦਰ ਸਰਕਾਰ ਨੇ ਆਪਣੇ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਇਕ ਰੁਪਈਆ ਤੱਕ ਨਹੀਂ ਦਿੱਤਾ।

ਇੱਥੋਂ ਆਮ ਲੋਕਾਂ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕੀ ਪੰਜਾਬ ਦੇ ਲੋਕ ਭਾਜਪਾ ਨੂੰ ਕਦੇ ਮੂੰਹ ਨਹੀਂ ਲਾਉਣਗੇ, ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਮਿਲੀ ਸੀ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਦੇ ਝੋਲੀ ਇੱਕ ਵੀ ਸੀਟ ਨਾ ਪਾ ਕੇ ਪੰਜਾਬੀਆਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ ਹੈ। ਇਸੇ ਗੱਲ ਤੋਂ ਗੁੱਸੇ ਹੋ ਕੇ ਭਾਜਪਾ ਨੇ ਆਪਣੇ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਜੋ ਕਿ ਸਰਾਸਰ ਬੇਇਨਸਾਫੀ ਹੈ।

error: Content is protected !!