ਮੋਦੀ ਸਰਕਾਰ ਦਾ ਬਜਟ, ਸੋਨਾ-ਚਾਂਦੀ ਤੇ ਮੋਬਾਈਲ ਸਸਤੇ, 3 ਲੱਖ ਦੀ ਸਾਲਾਨਾ ਆਮਦਨ ਤੱਕ ਟੈਕਸ ਫ੍ਰੀ

ਮੋਦੀ ਸਰਕਾਰ ਦਾ ਬਜਟ, ਸੋਨਾ-ਚਾਂਦੀ ਤੇ ਮੋਬਾਈਲ ਸਸਤੇ, 3 ਲੱਖ ਦੀ ਸਾਲਾਨਾ ਆਮਦਨ ਤੱਕ ਟੈਕਸ ਫ੍ਰੀ

ਨਵੀਂ ਦਿੱਲੀ (ਵੀਓਪੀ ਬਿਊਰੋ) ਕੇਂਦਰ ਸਰਕਾਰ ਨੇ ਅੱਜ 2024-2025 ਵਿੱਤੀ ਵਰ੍ਹੇ ਦਾ ਕੇਂਦਰੀ ਬਜਟ ਪੇਸ਼ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਰਲੀਮੈਂਟ ਵਿੱਚ ਆਪਣੇ ਡੇਢ ਘੰਟੇ ਦੇ ਭਾਸ਼ਣ ਦੌਰਾਨ ਕੇਂਦਰੀ ਬਜਟ ਪੇਸ਼ ਕੀਤਾ। ਇਸ ਬਜਟ ਦੌਰਾਨ ਜਿੱਥੇ ਕੁਝ ਚੀਜ਼ਾਂ ਸਸਤੀਆਂ ਹੋਈਆਂ ਨੇ ਉੱਥੇ ਹੀ ਕੁਝ ਜਾਂ ਮਹਿੰਗੀਆਂ ਹੋਈਆਂ ਹਨ।

ਇਸ ਦੌਰਾਨ ਟੈਕਸ ਸਲੇਬ ਵਿੱਚ ਵੀ ਥੋੜਾ ਬਹੁਤ ਫਰਕ ਨਜ਼ਰ ਆਇਆ ਹੈ। ਆਓ ਜਾਣਦੇ ਹਾਂ ਕੇਂਦਰ ਸਰਕਾਰ ਦਾ 2024 ਅਤੇ 2025 ਵਿੱਤੀ ਵਰ੍ਹੇ ਦਾ ਬਜਟ। ਕੇਂਦਰ ਸਰਕਾਰ ਨੇ ਅੱਜ ਬਜਟ ਦੌਰਾਨ 3 ਲੱਖ ਤੱਕ ਦੀ ਸਾਲਾਨਾ ਇਨਕਮ ਵਾਲੇ ਸ਼ਖਸ ਨੂੰ ਟੈਕਸ ਰੇਂਜ ਤੋਂ ਬਾਹਰ ਰੱਖਿਆ ਹੈ। 10 ਲੱਖ ਦੀ ਸਲਾਨਾ ਇਨਕਮ ਵਾਲੇ ਨੂੰ 5% ਅਤੇ ਉਸ ਤੋਂ ਵੱਧ ਕੇ ਹੌਲੀ ਹੌਲੀ ਟੈਕਸ ਵਧਦਾ ਜਾਵੇਗਾ। ਇਸੇ ਦੇ ਨਾ ਹੀ ਕੇਂਦਰ ਸਰਕਾਰ ਨੇ ਆਪਣੇ ਬਜਟ ਵਿੱਚ ਦੂਜੇ ਸੂਬਿਆਂ ਨੂੰ ਅਣਗੌਲਿਆ ਕਰਦੇ ਹੋਏ ਬਿਹਾਰ ਅਤੇ ਆਂਧਰਾ ਪ੍ਰਦੇਸ਼ ਉੱਤੇ ਹੀ ਕਾਫੀ ਮਿਹਰਬਾਨੀ ਦਿਖਾਈ ਹੈ। ਇਸ ਮਹਰਬਾਨੀ ਪਿੱਛੇ ਕਾਰਨ ਵੀ ਹੈ ਕਿ ਉਹਨਾਂ ਨੂੰ ਨਿਤੀਸ਼ ਕੁਮਾਰ ਅਤੇ ਰੈਡੀ ਕੋਲੋਂ ਸਮਰਥਨ ਲੈ ਕੇ ਸਰਕਾਰ ਬਣਾਉਣੀ ਪਈ ਹੈ।

ਇਸੇ ਦੇ ਨਾਲ ਬਜਟ ਵਿੱਚ ਕੈਂਸਰ ਦੀ ਦਵਾਈ, ਗੋਲਡ, ਚਾਂਦੀ, ਪਲੈਟੀਨਮ, ਮੋਬਾਈਲ, ਚਾਰਜਰ ਅਤੇ ਲੈਦਰ ਦੇ ਸਾਮਾਨ ਸਣੇ ਕਈ ਸਮਾਨ ਸਸਤਾ ਹੋਇਆ ਹੈ। ਇਸੇ ਦੇ ਨਾਲ ਸੋਲਰ ਐਨਰਜੀ ਉੱਤੇ ਫੋਕਸ ਕੀਤਾ ਗਿਆ ਹੈ। ਕਿਸਾਨਾਂ ਦੇ ਲਈ 1.53 ਲੱਖ ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸੇ ਦੇ ਨਾਲ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹਨਾਂ ਨੇ ਐਮਐਸਪੀ ਅਤੇ ਹੋਰ ਕਈ ਵਾਅਦੇ ਕਿਸਾਨਾਂ ਦੇ ਨਾਲ ਪੂਰੇ ਕੀਤੇ ਹਨ।

ਇਸੇ ਦੇ ਨਾਲ ਵਿਦਿਆਰਥੀਆਂ ਦੇ ਲਈ ਖਾਸ ਬਜਟ ਪੇਸ਼ ਕੀਤਾ ਗਿਆ ਹੈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉੱਚ ਪੱਧਰੀ ਪੜ੍ਹਾਈ ਦੇ ਲਈ ਵਿਦਿਆਰਥੀ 10 ਲੱਖ ਤੱਕ ਦਾ ਲੋਨ ਲੈ ਸਕਦੇ ਹਨ। ਇਸੇ ਦੇ ਨਾਲ ਆਪਣੀ ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ 15000 ਮਹੀਨਾ ਆਪਣੇ ਪੀਐੱਫ ਅਕਾਊਂਟ ਵਿੱਚ ਸਰਕਾਰ ਕੋਲੋਂ ਟਰਾਂਸਫਰ ਕਰਵਾ ਸਕਦੇ ਹਨ, ਜਿਸ ਦੀਆਂ ਕਿ ਸਰਕਾਰ ਤਿੰਨ ਕਿਸ਼ਤਾਂ ਤੁਹਾਡੇ ਪੀਐੱਫ ਅਕਾਊਂਟ ਵਿੱਚ ਪਹਿਲੀ ਨੌਕਰੀ ‘ਤੇ ਸਿੱਧੇ ਤੌਰ ‘ਤੇ ਜਮਾ ਕਰਵਾਵੇਗੀ।

ਇਸ ਤੋਂ ਇਲਾਵਾ ਹੋਰ ਵੀ ਕਈ ਰਿਆਤਾ ਅਤੇ ਕਈ ਵਾਧੇ ਘਾਟੇ ਦੇ ਨਾਲ ਬਜਟ ਪੇਸ਼ ਕੀਤਾ ਗਿਆ। ਕੁੱਲ ਮਿਲਾ ਕੇ ਇਸ ਬਜਟ ਦਾ ਵਿਰੋਧੀ ਧਿਰ ਵੱਲੋਂ ਕਾਫੀ ਵਿਰੋਧ ਕੀਤਾ ਗਿਆ।ਰਾਹੁਲ ਗਾਂਧੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਇਹ ਬਜਟ ਸਿਰਫ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨਾ ਅਤੇ ਕਾਪੀ ਪੇਸਟ ਵਾਲਾ ਬਜਟ ਹੀ ਹੈ।

error: Content is protected !!