ਗੁਰੂਦੁਆਰੇ ਦਾ ਕਹਿਕੇ ਪਹੁੰਚ ਗਿਆ ਹੋਟਲ, ਪ੍ਰੇਮਿਕਾ ਅਤੇ ਉਸਦੀ ਮਾਂ ਨੇ ਕੀਤਾ ਕੁਝ ਅਜਿਹਾ, ਲੜਕੇ ਨੇ ਕੀਤੀ ਆ+ਤ+ਮ-ਹੱ+ਤਿ+ਆ

ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਰਾਏਕੋਟ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਸੂਚਨਾ ਮਿਲਣ ਦੇ ਬਾਅਦ ਥਾਣਾ ਕੋਚਰ ਮਾਰਕੀਟ ਅਤੇ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਮੌਕੇ ’ਤੇ ਪਹੁੰਚੀ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਨਿਵਾਸੀ ਰਾਏਕੋਟ ਵਜੋਂ ਹੋਈ ਹੈ।

ਥਾਣਾ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਬੱਸ ਸਟੈਂਡ ਦੇ ਨੇੜੇ ਇਕ ਹੋਟਲ ਦਾ ਕਮਰਾ ਕਿਰਾਏ ’ਤੇ ਲਿਆ ਸੀ। ਸੋਮਵਾਰ ਸਵੇਰੇ ਕਾਫੀ ਸਮੇਂ ਤੱਕ ਰੂਮ ਨਹੀਂ ਖੁੱਲ੍ਹਾ ਤਾਂ ਹੋਟਲ ਪ੍ਰਬੰਧਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਹਾਲਾਕਿ ਬਾਅਦ ਵਿੱਚ ਲੜਕੇ ਦੇ ਪਿਤਾ ਨੇ ਇਸ ਪੂਰੇ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ।ਲੜਕੇ ਦੇ ਪਰਿਵਾਰ ਮੁਤਾਬਿਕ ਲੜਕੇ ਨੇ ਆਪਣੀ ਪ੍ਰੇਮਿਕਾ ਅਤੇ ਉਸਦੀ ਮਾਂ ਤੋਂ ਤੰਗ ਹੋਕੇ ਇਹ ਖੌਫਨਾਕ ਕਦਮ ਚੁੱਕਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਲੜਕਾ ਘਰ ਤੋਂ ਗੁਰੂਘਰ ਦਾ ਕਹਿਕੇ ਨਿਕਲਿਆ ਸੀ ਪਰ ਅਚਾਨਕ ਉਸਨੇ ਬੱਸ ਸਟੈਂਡ ਕਮਰਾ ਲਿਆ ਉਥੇ ਉਹ ਆਪਣੀ ਪ੍ਰੇੁਮਿਕਾ ਨੂੰ ਮਿਲਣ ਵੀ ਗਿਆ ਸੀ ਪਰ ਪ੍ਰੇਮਿਕਾ ਅਤੇ ਉਸਦੀ ਮਾਂ ਨੇ ਲੜਕੇ ਨੂੰ ਰੱਜਕੇ ਜਲੀਲ ਕੀਤਾ ਜਿਸਤੋਂ ਪਰੇਸ਼ਾਨ ਹੋਏ ਨੇ ਇਹ ਖੌਫਨਾਕ ਕਦਮ ਚੁੱਕ ਲਿਆ ਹੈ

ਪਰਿਵਾਰ ਦਾ ਕਹਿਣਾ ਸੀ ਕਿ ਗੁਰੂ ਘਰ ਮੱਥਾ ਟੇਕਣ ਉਹ ਲੜਕੀ ਅਤੇ ਉਸਦੀ ਮਾਂ ਨੇ ਗੁਰੂਘਰ ਵਿਚ ਹੀ ਲੜਕੇ ਨੂੰ ਕਾਫੀ ਜਿਆਦਾ ਜਲੀਲ ਕੀਤਾ ਸੀ ਜਿਸਤੋਂ ਬਾਅਦ ਉਸਨੇ ਖੌਫਨਾਕ ਕਦਮ ਚੁੱਕ ਲਿਆ।ਪੁਲਿਸ ਨੇ ਦੋਨੋਂ ਮਾਂ ਬੇਟੀ ਦੇ ਖਿਲ਼ਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!