ਸ਼ਰਾਬੀ ਘਰਵਾਲੇ ਦੀ ਲੱਤ ਨੇ ਉਜਾੜ ਦਿੱਤਾ ਪਰਿਵਾਰ,ਤੰਗ ਪਤਨੀ ਨੇ ਬੇਟੀ ਸਮੇਂਤ ਖਾਧਾ ਜ਼ਹਿਰ, ਫਿਰ ਪਤੀ ਨੇ ਦਿੱਤੀ ਜਾਨ

ਅੱਜਕੱਲ ਪੰਜਾਬ ਵਿਚ ਨਸ਼ਾ ਇਸ ਕਦਰ ਫੈਲ ਗਿਆ ਹੈ ਇਸ ਨਸ਼ੇ ਨੇ ਕਈ ਘਰ ਉਜਾੜ ਦਿੱਤੇ ਨੇ।ਸਿਰਫ ਚਿੱਟਾ ਹੀ ਨਹੀਂ ਸ਼ਰਾਬ ਵੀ ਕਈ ਜਿੰਦਗੀਆਂ ਲਈ ਪਰੇਸ਼ਾਨੀ ਬਣ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ

ਨਵਾਂ ਸ਼ਹਿਰ ਦੇ ਥਾਣਾ ਸਦਰ ਨਵਾਂ ਸ਼ਹਿਰ ਵਿਖੇ ਆਉਂਦੇ ਪਿੰਡ ਮੱਲਪੁਰ ਅੜਕਾ ਵਿਖੇ ਘਰੇਲੂ ਕਲੇਸ਼ ਦੇ ਚਲਦੇ ਤਿੰਨ ਵਿਅਕਤੀਆਂ ਨੇ ਜ਼ਹਿਰ ਖਾ ਕੇ ਕੀਤੀ

ਆਪਣੀ ਜੀਵਨ ਲੀਲਾ ਸਮਾਪਤ ਕੀਤੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਅੜਕਾ ਦਾ ਅਵਤਾਰ ਸਿੰਘ ਹਮੇਸ਼ਾ ਸ਼ਰਾਬੀ ਹਾਲਤ ਵਿੱਚ ਰਹਿੰਦਾ ਸੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਕੁੱਟਦਾ ਰਹਿੰਦਾ ਸੀ। ਸਵੇਰੇ ਸਵੇਰੇ ਜਦੋਂ ਅਵਤਾਰ ਸਿੰਘ ਨੇ ਆਪਣੀ ਪਤਨੀ ਸੋਨੀਆ ਤੇ ਪੁੱਤਰੀ ਮਨਪ੍ਰੀਤ ਨੂੰ ਕੁੱਟਮਾਰ ਕੀਤੀ ਤਾਂ ਇਹਨਾਂ ਦੋਨਾਂ ਵੱਲੋਂ ਕੋਈ ਜਹਰੀਲਾ ਪਦਾਰਥ ਖਾ ਲਿਆ ਗਿਆ

ਜਿਸ ਦੇ ਚਲਦੇ ਇਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਫਿਰ ਜਦੋਂ ਅਵਤਾਰ ਸਿੰਘ ਨੂੰ ਪਤਾ ਲੱਗਾ ਕਿ ਮੇਰੀ ਪਤਨੀ ਸੋਨੀਆ ਦੀ ਜ਼ਹਿਰੀਲਾ ਪਦਾਰਥ ਖਾਣ ਦੇ ਨਾਲ ਮੌਤ ਹੋ ਗਈ ਤੇ ਅਵਤਾਰ ਸਿੰਘ ਨੇ ਵੀ ਜ਼ਹਿਰੀਲਾ  ਪਦਾਰਥ ਖਾ ਲਿਆ ਤੇ ਉਸ ਦੀ ਵੀ ਮੌਤ ਹੋ ਗਈ। ਇਸ ਉਪਰੰਤ ਮਨਪ੍ਰੀਤ ਨੇ ਵੀ ਦਮ ਤੋੜ ਦਿੱਤਾ ਤਿੰਨਾਂ ਦੀ ਘਰੇਲੂ ਕਲੇਸ਼ ਦੇ ਕਾਰਨ ਮੌਤ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ।ਜਦਕਿ ਉਸ ਪਰਿਵਾਰ ਦੀ 11-12 ਸਾਲ ਦੀ ਲੜਕੀ ਸਕੂਲ ਗਈ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਆਦਕਾ ਦਾ ਰਹਿਣ ਵਾਲਾ 37 ਸਾਲਾ ਅਵਤਾਰ ਸਿੰਘ ਆਪਣੀ 35 ਸਾਲਾ ਪਤਨੀ ਸੋਨੀਆ ਅਤੇ 15 ਸਾਲਾ ਵੱਡੀ ਬੇਟੀ ਅਤੇ ਛੋਟੀ ਬੇਟੀ ਨਾਲ ਖੁਸ਼ੀ -ਖੁਸ਼ੀ ਰਹਿ ਰਿਹਾ ਸੀ।ਬੁੱਧਵਾਰ ਸਵੇਰੇ ਅਵਤਾਰ ਸਿੰਘ, ਉਸ ਦੀ ਪਤਨੀ ਸੋਨੀਆ ਅਤੇ ਵੱਡੀ ਬੇਟੀ ਘਰ ‘ਚ ਖਾਣਾ ਖਾ ਰਹੇ ਸਨ। ਜਿਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਦਕਿ ਛੋਟੀ ਬੇਟੀ ਸਕੂਲ ਗਈ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੋਨੀਆ ਅਤੇ ਵੱਡੀ ਬੇਟੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਅਤੇ ਅਵਤਾਰ ਸਿੰਘ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।  ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਅਤੇ ਉਸ ਦੀ ਬੇਟੀ ਨੂੰ ਸਵੇਰੇ ਕਰੀਬ ਸਾਢੇ 8 ਵਜੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਸਲਫਾਸ ਦੀ ਦਵਾਈ ਨਿਗਲ ਲਈ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਬੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ। ਇਸ ਦੌਰਾਨ ਸੋਨੀਆ ਦੇ ਪਤੀ ਅਵਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਦੌਰਾਨ ਕਰੀਬ 1.30 ਵਜੇ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ 11-12 ਸਾਲ ਦੀ ਸਕੂਲ ਜਾਣ ਵਾਲੀ ਕੁੜੀ ਹੀ ਬਚੀ ਹੈ।

 

error: Content is protected !!