ਹੈਰਾਨ ਕਰਦਾ ਨਿਯਮ,ਜੇਕਰ ਲਗਾਇਆ ਛੱਕਾ ਤਾਂ ਆਊਟ ਹੋਵੇਗਾ ਬੱਲੇਬਾਜ਼, ਛੱਕੇ ਲਗਾਉਂਣ ਤੇ ਬੈੱਨ

ਸਾਊਥਵਿਕ ਅਤੇ ਸ਼ੋਰਹੈਮ ਕ੍ਰਿਕਟ ਕਲੱਬ ਨੇ ਬੱਲੇਬਾਜ਼ਾਂ ਨੂੰ ਛੱਕੇ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਪਾਬੰਦੀ ਜ਼ਮੀਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਕਾਰਨ ਲਗਾਈ ਗਈ ਹੈ । ਹੁਣ ਮੈਚ ਵਿੱਚ ਕਲੱਬ ਵੱਲੋਂ ਛੱਕਾ ਲਗਾਉਣ ਵਾਲੇ ਬੱਲੇਬਾਜ਼ ਨੂੰ ਆਊਟ ਕਰਾਰ ਦਿੱਤਾ ਜਾਵੇਗਾ।

ਸਾਊਥਵਿਕ ਅਤੇ ਸ਼ੋਰਹੈਮ ਕ੍ਰਿਕਟ ਕਲੱਬ ਦੇ ਖਜ਼ਾਨਚੀ ਮਾਰਕ ਬ੍ਰੌਕਸਅੱਪ ਨੇ ਛੱਕੇ ਲਗਾਉਣ ‘ਤੇ ਪਾਬੰਦੀ ਦੇ ਨਿਯਮ ਬਾਰੇ ਜਾਣਕਾਰੀ ਦਿੱਤੀ ਹੈ । ਉਸ ਫੈਸਲੇ ਸਬੰਧੀ ਫੈਸਲਾ ਬੀਮਾ ਕਲੇਮ ਅਤੇ ਕਾਨੂੰਨੀ ਕਾਰਵਾਈ ਨਾਲ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਬਚਣ ਲਈ ਲਗਾਇਆ ਗਿਆ ਹੈ। ਛੱਕਿਆਂ ਕਾਰਨ ਸਟੇਡੀਅਮ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਵਾਹਨਾਂ ਅਤੇ ਘਰ ਦੀ ਜਾਇਦਾਦ ਨੂੰ ਨੁਕਸਾਨ ਚੁੱਕਣਾ ਪੈਂਦਾ ਸੀ । ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਕਲੱਬ ਨੇ ਨੁਕਸਾਨ ਤੋਂ ਬਚਣ ਲਈ ਇਹ ਫੈਸਲਾ ਲਿਆ ।

ਬ੍ਰੌਕਸਅੱਪ ਨੇ ਕਿਹਾ ਕਿ ਪਹਿਲਾਂ ਕ੍ਰਿਕਟ ਬਹੁਤ ਸ਼ਾਂਤ ਮਾਹੌਲ ਵਿੱਚ ਖੇਡੀ ਜਾਂਦੀ ਸੀ ਪਰ ਟੀ-20 ਅਤੇ ਵਨਡੇ ਦੇ ਆਉਣ ਤੋਂ ਬਾਅਦ ਇਸ ਖੇਡ ਵਿੱਚ ਜੋਸ਼ ਦਿਖਾਈ ਦੇਣ ਲੱਗਿਆ ਹੈ। ਇਸ ਕਾਰਨ ਸਟੇਡੀਅਮ ਦੇ ਨੇੜੇ ਰਹਿੰਦੇ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਣ ਲੱਗ ਗਿਆ ਹੈ। ਇੱਕ 80 ਸਾਲ ਦੇ ਬਜ਼ੁਰਗ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਬੱਲੇਬਾਜ਼ਾਂ ਵਿੱਚ ਵੱਡੇ ਸ਼ਾਟ ਲਗਾਉਣ ਦਾ ਜੋਸ਼ ਵਧ ਗਿਆ ਹੈ, ਜਿਸ ਕਾਰਨ ਸਟੇਡੀਅਮ ਛੋਟਾ ਪੈਣ ਲੱਗ ਗਿਆ ਹੈ।

ਦੱਸ ਦੇਈਏ ਕਿ ਕ੍ਰਿਕਟ ਕਲੱਬ ਦੇ ਨਵੇਂ ਨਿਯਮ ਦੇ ਬਾਅਦ ਹੁਣ ਬੱਲੇਬਾਜ਼ਾਂ ਨੂੰ ਪਹਿਲਾ ਛੱਕਾ ਲਗਾਉਣ ‘ਤੇ ਚਿਤਾਵਨੀ ਮਿਲੇਗੀ। ਛੱਕਾ ਲਗਾਉਣ ‘ਤੇ ਬੱਲੇਬਾਜ਼ ਨੂੰ ਕੋਈ ਦੌੜ ਨਹੀਂ ਦਿੱਤੀ ਜਾਵੇਗੀ । ਚਿਤਾਵਨੀ ਮਿਲਣ ਤੋਂ ਬਾਅਦ ਵੀ ਜੇਕਰ ਬੱਲੇਬਾਜ਼ ਛੱਕਾ ਲਗਾਇਆ ਹੈ ਤਾਂ ਉਸ ਨੂੰ ਆਊਟ ਕਰਾਰ ਦਿੱਤਾ ਜਾਵੇਗਾ । ਕਲੱਬ ਵੱਲੋਂ ਇਸ ਨਿਯਮ ਨੂੰ ਲਾਗੂ ਕਰਨ ਤੋਂ ਬੱਲੇਬਾਜ਼ ਨਾਖੁਸ਼ ਹਨ।

error: Content is protected !!