Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
25
ਮੂਸੇਵਾਲਾ ਦੀ ਹਵੇਲੀ ਤੋਂ ਬੱਦਲਾਂ ‘ਚ ਝਲਕ ਦੇਖ ਫੈਨਸ ਹੋਏ ਹੈਰਾਨ, ਮਾਂ ਚਰਨ ਕੌਰ ਨੇ ਤਸਵੀਰ ਸਾਂਝੀ ਕਰ ਲਿਖੀ ਭਾਵੁਕ ਪੋਸਟ
Crime
Entertainment
Latest News
National
Politics
Punjab
ਮੂਸੇਵਾਲਾ ਦੀ ਹਵੇਲੀ ਤੋਂ ਬੱਦਲਾਂ ‘ਚ ਝਲਕ ਦੇਖ ਫੈਨਸ ਹੋਏ ਹੈਰਾਨ, ਮਾਂ ਚਰਨ ਕੌਰ ਨੇ ਤਸਵੀਰ ਸਾਂਝੀ ਕਰ ਲਿਖੀ ਭਾਵੁਕ ਪੋਸਟ
July 25, 2024
Voice of Punjab
ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ। ਇਸ ਪੋਸਟ ਦੇ ਨਾਲ ਮਾਤਾ ਚਰਨ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ।
ਇਸ ਤਸਵੀਰ ਦੀ ਹੁਬਹੂ ਝਲਕ ਮਰਹੂਮ ਗਾਇਕ ਦੀ ਹਵੇਲੀ ਉੱਤੇ ਛਾਏ ਬਦਲਾਂ ਦੇ ਵਿੱਚ ਬਣੇ ਅਕਸ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੱਦਲਾਂ ਵਿੱਚ ਸਿੱਧੂ ਦੀ ਤਸਵੀਰ ਨਾਲ ਦੀ ਝਲਕ ਵਿਖਾਈ ਦੇ ਰਹੀ ਹੈ।
ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਸੰਦੇਸ਼ ਲਿਖਦੇ ਹੋਏ ਕਿਹਾ, ‘ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋਹ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ…ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ…ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ 🙏🙏’
ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਫੈਨ ਨੇ ਲਿਖਿਆ, ‘ਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️ #justiceforsidhumoosewala’… ਇੱਕ ਹੋਰ ਫੈਨ ਨੇ ਲਿਖਿਆ, ‘ਮਾਂ ਸਿੱਧੂ ਬਾਈ ਇੱਥੇ ਹੀ ਹੈ ਸਾਡੇ ਵਿਚਾਲੇ, ਮਹਿਜ਼ ਇੱਕ ਵਾਰ ਆਪਣੇ ਦਿਲ ਤੋਂ ਮਹਿਸੂਸ ਕਰਕੇ ਵੇਖੋ। ਓਹ ਹਮੇਸ਼ਾ ਹਰੀ ਸਾਡੇ ਸਭ ਦੇ ਨਾਲ ਹੈ। ‘ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, ਮਹਿਸੂਸ ਕਰੋ ਤਾ ਸਭ ਕੁੱਝ ਹੈਗਾ…. ਨਾ ਕਰੋ ਤਾ ਕੁੱਝ ਵੀ ਨੀ ^💔…ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ, ਜੇ ਲੋਕਾਂ ਦੀਆਂ ਭਾਵਨਾਵਾਂ ਰੱਬ ਦੀਆਂ ਕੰਧਾਂ ਹਿਲਾ ਕੇ ਸਿੱਧੂ ਵਾਪਿਸ ਲੈਕੇ ਆ ਸਕਦੀਆਂ ਨੇ ਤਾਂ ਓਹਨਾਂ ਜਾਲਮਾਂ ਦਾ ਨਾਸ਼ ਵੀ ਕਰ ਸਕਦੀਆਂ ਨੇ…
Post navigation
ਜਾਣ-ਪਹਿਚਾਣ ਵਾਲੇ ਨੇ ਇੱਕਲੀ ਦੇਖਕੇ ਔਰਤ ਨਾਲ ਬਣਾਏ ਜ਼ਬਰਦਸਤੀ ਸ਼ਰੀਰਕ ਸਬੰਧ, ਫਿਰ ਅਸ਼ਲੀਲ ਵੀਡੀਓ…
ਹਿੰਦੂ ਬਣ ਕੇ ਵਿਆਹੁਤਾ ਔਰਤ ਨਾਲ ਸੰਬੰਧ ਬਣਾ ਰਿਹਾ ਸੀ ਮੁਸਲਿਮ ਲੜਕਾ, ਹਿੰਦੂ ਜੱਥੇਬੰਦੀਆਂ ਨੇ ਛਾਪਾ ਮਾਰਕੇ ਚਾੜਿਆ ਕੁੱਟਾਪਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us