ਪੰਜਾਬ ਦੇ ਰਾਜਪਾਲ ਦੇ ਕਾਫਲੇ ਦੀ ਗੱਡੀ ਦਾ ਫਟਿਆ ਟਾਇਰ, ਤਿੰਨ ਜਣੇ ਜ਼ਖਮੀ, ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦਾ ਕਰ ਰਹੇ ਸੀ ਦੌਰਾ

ਪੰਜਾਬ ਦੇ ਰਾਜਪਾਲ ਦੇ ਕਾਫਲੇ ਦੀ ਗੱਡੀ ਦਾ ਫਟਿਆ ਟਾਇਰ, ਤਿੰਨ ਜਣੇ ਜ਼ਖਮੀ, ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦਾ ਕਰ ਰਹੇ ਸੀ ਦੌਰਾ

ਅੰਮ੍ਰਿਤਸਰ (ਵੀਓਪੀ ਬਿਊਰੋ) ਪਾਕਿਸਤਾਨੀ ਨਾਲ ਲੱਗਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਤੇ ਹੋਰਨਾਂ ਖੇਤਰਾਂ ਦੇ ਤਿੰਨ ਦਿਨਾਂ ਦੌਰੇ ‘ਤੇ ਗਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ‘ਤੇ ਗਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਾਫਲੇ ਦੀ ਗੱਡੀ ਅੱਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

ਰਾਜਪਾਲ ਦੇ ਕਾਫਲੇ ਨਾਲ ਵਾਪਰੇ ਇਸ ਇਸ ਹਾਦਸੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਸੁਰੱਖਿਆ ਮੁਲਾਜ਼ਮਾਂ ਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ। ਤਿੰਨ ਜ਼ਖ਼ਮੀ ਜਵਾਨਾਂ ਵਿੱਚੋਂ ਦੋ ਸੀਆਰਪੀਐਫ ਦੇ ਜਵਾਨ ਹਨ ਜਦਕਿ ਇੱਕ ਚੰਡੀਗੜ੍ਹ ਪੁਲੀਸ ਦਾ ਕਾਂਸਟੇਬਲ ਹੈ। ਇਨ੍ਹਾਂ ਸਾਰਿਆਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਰਾਜਪਾਲ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜਾਣਕਾਰੀ ਅਨੁਸਾਰ ਰਾਜਪਾਲ ਦੇ ਸੁਰੱਖਿਆ ਅਮਲੇ ਦੀ ਗੱਡੀ ਦਾ ਟਾਇਰ ਅਚਾਨਕ ਫਟ ਗਿਆ। ਜਿਸ ਕਾਰਨ ਇਸ ‘ਚ ਸਵਾਰ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਹਾਦਸੇ ਸਮੇਂ ਰਾਜਪਾਲ ਦਾ ਕਾਫਲਾ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ। ਇਹ ਹਾਦਸਾ ਅਟਾਰੀ ਬਾਘਾ ਸਰਹੱਦ ਨੂੰ ਜਾਂਦੇ ਰਾਹ ‘ਤੇ ਘਰਿੰਡਾ ਨੇੜੇ ਵਾਪਰਿਆ। ਜ਼ਖਮੀ ਸੀਆਰਪੀਐਫ ਜਵਾਨਾਂ ਦੇ ਨਾਮ ਵਿਕਾਸ ਉਪਾਧਿਆਏ ਅਤੇ ਰਾਕੇਸ਼ ਕੁਮਾਰ ਹਨ। ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਕੁਸ਼ਲ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ। ਸਾਰੇ ਜ਼ਖਮੀ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

error: Content is protected !!