ਸਰਕਾਰਾਂ ਦੇ ਨਾਲ-ਨਾਲ ਇੰਦਰ ਦੇਵਤਾ ਨੇ ਵੀ ਪੰਜਾਬ ਤੋਂ ਕੱਟੀ ਕੰਨੀ, 43 ਫੀਸਦੀ ਤੋਂ ਵੀ ਘੱਟ ਪਿਆ ਮੀਂਹ

ਸਰਕਾਰਾਂ ਦੇ ਨਾਲ-ਨਾਲ ਇੰਦਰ ਦੇਵਤਾ ਨੇ ਵੀ ਪੰਜਾਬ ਤੋਂ ਕੱਟੀ ਕੰਨੀ, 43 ਫੀਸਦੀ ਤੋਂ ਵੀ ਘੱਟ ਪਿਆ ਮੀਂਹ

ਜਲੰਧਰ (ਵੀਓਪੀ ਬਿਊਰੋ) ਜਿੱਥੇ ਸਰਕਾਰਾਂ ਪੰਜਾਬ ਦੇ ਨਾਲ ਧੱਕਾ ਕਰ ਰਹੀਆਂ ਹਨ। ਉੱਥੇ ਹੀ ਕੁਦਰਤ ਵੀ ਇਸ ਸਮੇਂ ਪੰਜਾਬ ‘ਤੇ ਪੂਰੀ ਤਰ੍ਹਾਂ ਮਹਿਰਬਾਨ ਨਹੀਂ ਹੈ। ਜਿੱਥੇ ਇਸ ਵਾਰ ਗਰਮੀ ਨੇ ਲੋਕਾਂ ਦੇ ਵੱਟ ਕੱਢੀ ਰੱਖੇ, ਉੱਥੇ ਹੀ ਬਾਰਿਸ਼ ਨੇ ਵੀ ਪੰਜਾਬ ਦੀ ਧਰਤੀ ਤੋਂ ਮੁਖ ਮੋੜੀ ਰੱਖਿਆ ਹੈ।

ਇਸ ਸਮੇਂ ਮਾਨਸੂਨ ਕਮਜ਼ੋਰ ਹੋ ਰਿਹਾ ਹੈ। ਬੁੱਧਵਾਰ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਜਾਰੀ ਰਿਹਾ। ਇਸ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ ਔਸਤ ਤੋਂ 2.3 ​​ਡਿਗਰੀ ਵੱਧ ਰਿਹਾ। ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਇਹ 38.3 ਡਿਗਰੀ ਦਰਜ ਕੀਤਾ ਗਿਆ ਹੈ।

ਮਾਨਸੂਨ ਹੁਣ ਤੱਕ ਕਮਜ਼ੋਰ ਰਿਹਾ ਹੈ। ਇਹੀ ਕਾਰਨ ਹੈ ਕਿ ਜੁਲਾਈ ਮਹੀਨੇ ‘ਚ ਹੁਣ ਤੱਕ 43 ਫੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਵੀਰਵਾਰ ਨੂੰ ਵੀ ਸੂਬੇ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਵੇਗੀ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਨਾਲ ਇਨ੍ਹਾਂ ਇਲਾਕਿਆਂ ‘ਚ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਘੱਟੋ-ਘੱਟ ਤਾਪਮਾਨ ਵਿੱਚ ਵੀ 0.9 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਇਹ ਆਮ ਵਾਂਗ ਬਣਿਆ ਹੋਇਆ ਹੈ।

ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਨੂੰ ਐਸਬੀਐਸ ਨਗਰ ਦੇ ਬਲਾਚੌਰ, ਬੱਲੋਵਾਲ, ਫਾਜ਼ਿਲਕਾ ਅਤੇ ਬਠਿੰਡਾ ਵਿੱਚ ਮੀਂਹ ਪਿਆ। ਪਿਛਲੇ 24 ਘੰਟਿਆਂ ‘ਚ ਬਲਾਚੌਰ ‘ਚ 39.5 ਮਿਲੀਮੀਟਰ, ਬੱਲੋਵਾਲ ‘ਚ 44.2 ਮਿਲੀਮੀਟਰ, ਬਠਿੰਡਾ ‘ਚ 7.6 ਮਿਲੀਮੀਟਰ ਅਤੇ ਪਠਾਨਕੋਟ ‘ਚ 0.2 ਮਿਲੀਮੀਟਰ ਬਾਰਿਸ਼ ਹੋਈ ਹੈ।

ਬੁੱਧਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ, ਜਲੰਧਰ ਨੂਰਮਹਿਲ ਦਾ 37.1 ਡਿਗਰੀ, ਸਮਰਾਲਾ ਦਾ 38.3 ਡਿਗਰੀ, ਪਟਿਆਲਾ ਦਾ 35.3 ਡਿਗਰੀ, ਲੁਧਿਆਣਾ ਦਾ 35.2 ਡਿਗਰੀ ਅਤੇ ਅੰਮ੍ਰਿਤਸਰ ਦਾ ਤਾਪਮਾਨ 37.8 ਡਿਗਰੀ ਰਿਹਾ। ਇਸੇ ਤਰ੍ਹਾਂ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 27 ਡਿਗਰੀ, ਫਰੀਦਕੋਟ ਦਾ 26 ਅਤੇ ਐੱਸਬੀਐੱਸ ਨਗਰ ਬੱਲੋਵਾਲ ਦਾ 27.6 ਡਿਗਰੀ ਦਰਜ ਕੀਤਾ ਗਿਆ।

error: Content is protected !!