ਜਾਣ-ਪਹਿਚਾਣ ਵਾਲੇ ਨੇ ਇੱਕਲੀ ਦੇਖਕੇ ਔਰਤ ਨਾਲ ਬਣਾਏ ਜ਼ਬਰਦਸਤੀ ਸ਼ਰੀਰਕ ਸਬੰਧ, ਫਿਰ ਅਸ਼ਲੀਲ ਵੀਡੀਓ…

ਸਥਾਨਕ ਥਾਣਾ ਹੈਬੋਵਾਲ ਅਧੀਨ ਚੰਦਰ ਨਗਰ ਇਲਾਕੇ ‘ਚ ਰਹਿਣ ਵਾਲੀ ਇਕ ਸ਼ਾਦੀਸ਼ੁਦਾ ਔਰਤ ਨੂੰ ਪਰਿਵਾਰ ਦੇ ਜਾਣਕਾਰ ਨੇ ਹੀ ਆਪਣਾ ਸ਼ਿਕਾਰ ਬਣਾ ਲਿਆ। ਮੁਲਜ਼ਮ ਨੇ ਵਿਆਹੁਤਾ ਨਾਲ ਜਬਰੀ ਸਰੀਰਿਕ ਸੰਬੰਧ ਬਣਾਏ ਤੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਲੰਮਾ ਸਮਾਂ ਉਸਨੂੰ ਬਲੈਕਮੇਲ ਕਰਦਾ ਰਿਹਾ।

ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਪੀੜਤਾ ਦੇ ਬਿਆਨ ਉੱਪਰ ਸਬਜ਼ੀ ਮੰਡੀ ਬਹਾਦਰ ਕੇ ਰੋਡ ਰਹਿਣ ਵਾਲੇ ਸ਼ਖ਼ਸ ਖਿਲਾਫ਼ ਤੇ ਆਈਟੀ ਐਕਟ ਦੇ ਦੋਸ਼ ਅਧੀਨ ਪਰਚਾ ਦਰਜ ਕਰ ਲਿਆ ਹੈ।

ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪੀੜਤਾਂ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪਰਿਵਾਰ ਦਾ ਵਾਕਫਕਾਰ ਸੀ ਜਿਸ ਕਰਕੇ ਉਸ ਦਾ ਘਰ ਅਕਸਰ ਆਉਣਾ-ਜਾਣਾ ਰਹਿੰਦਾ ਸੀ। ਬੀਤੇ ਸਾਲ ਮੁਲਜ਼ਮ ਨੇ ਉਸ ਨੂੰ ਇਕੱਲੀ ਵੇਖ ਕੇ ਉਸ ਨਾਲ ਜਬਰੀ ਸਰੀਰਕ ਸੰਬੰਧ ਬਣਾਏ ਤੇ ਇਸ ਦੀ ਅਸ਼ਲੀਲ ਵੀਡੀਓ ਵੀ ਰਿਕਾਰਡ ਕਰ ਲਈ।

ਉਕਤ ਇਤਰਾਜ਼ਯੋਗ ਵੀਡੀਓ ਵਾਇਰਲ ਕਰ ਕੇ ਬਦਨਾਮ ਕਰਨ ਦਾ ਡਰਾਵਾ ਦਿੰਦੇ ਹੋਏ ਮੁਲਜ਼ਮ ਨੇ ਪੀੜਤਾ ਨੂੰ ਬਾਅਦ ‘ਚ ਵੀ ਕਈ ਵਾਰ ਆਪਣਾ ਸ਼ਿਕਾਰ ਬਣਾਇਆ ਤੇ ਉਸਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤਾਂ ਉਸ ਨੇ ਹੱਡਬੀਤੀ ਆਪਣੇ ਪਰਿਵਾਰ ਨੂੰ ਦੱਸੀ ਅਤੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਮੁਤਾਬਕ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

error: Content is protected !!