ਮੀਂਹ ਨੇ ਪਹਾੜਾਂ ‘ਚ ਮਚਾਈ ਤ+ ਬਾਹੀ, ਆਪਣੇ ਨਾਲ ਸਭ ਕੁਝ ਰੋੜ ਕੇ ਲੈ ਗਿਆ ਸੈਲਾਬ, ਬਾਹੀ ਦੀਆਂ ਅਣਦੇਖੀਆਂ ਤਸਵੀਰਾਂ

ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿਚ ਬੱਦਲ ਫਟਣ ਤੋਂ ਬਾਅਦ ਮਨਾਲੀ ਉਪ ਮੰਡਲ ਦੇ ਅੰਜਨੀ ਮਹਾਦੇਵ ਖੇਤਰ ’ਚ ਅਚਾਨਕ ਹੜ੍ਹ ਆ ਗਿਆ ਜਿਸ ਕਾਰਨ ਇਕ ਘਰ ਨੂੰ ਕਾਫੀ ਨੁਕਸਾਨ ਪਹੁੰਚਾਇਆ। ਅਜੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਹਾਲਾਂਕਿ ਹੜ੍ਹ ਦੇ ਬਾਅਦ ਪਲਚਨ ਪੁਲ ਉਤੇ ਮਲਬਾ ਜਮ੍ਹਾਂ ਹੋ ਗਿਆ ਹੈ ਜਿਸ ਨਾਲ ਹਲਕੇ ਦਾ ਮਹੱਤਵਪੂਰਨ ਮਨਾਲੀ-ਲੇਹ ਹਾਈਵੇਅ ਪ੍ਰਭਾਵਿਤ ਹੋਇਆ ਹੈ ਜਿਥੇ ਆਵਾਜਾਈ ਬੰਦ ਹੋ ਗਈ ਹੈ। ਬੱਦਲ ਫਟਣ ਕਾਰਨ ਬਿਆਸ ਦਰਿਆ ‘ਚ ਭਾਰੀ ਤਬਾਹੀ ਮਚੀ ਹੈ। ਪਾਣੀ ਦੇ ਤੇਜ਼ ਵਹਾਅ ਨੇ ਲੇਹ ਹਾਈਵੇਅ ਦਾ ਭਾਰੀ ਨੁਕਸਾਨ ਕੀਤਾ ਹੈ।

ਅਚਾਨਕ ਆਏ ਹੜ੍ਹ ਨੇ ਖੇਤਰ ਵਿੱਚ ਪਾਣੀ ਭਰ ਦਿੱਤਾ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਅਤੇ ਥੋੜ੍ਹੇ ਸਮੇਂ ਲਈ ਆਮ ਜਨ ਜੀਵਨ ਵਿੱਚ ਵਿਘਨ ਪਾਇਆ। ਲਾਹੌਲ ਅਤੇ ਸਪਿਤੀ ਪੁਲਿਸ ਨੇ ਇਕ ਐਡਵਾਈਜ਼ਰੀ ਵਿਚ ਕਿਹਾ ਕਿ ਅਟਲ ਸੁਰੰਗ ਦੇ ਉੱਤਰੀ ਪੋਰਟਲ ਰਾਹੀਂ ਲਾਹੌਲ ਅਤੇ ਸਪਿਤੀ ਤੋਂ ਮਨਾਲੀ ਜਾਣ ਵਾਲੇ ਵਾਹਨਾਂ ਨੂੰ ਰੋਹਤਾਂਗ ਵੱਲ ਮੋੜ ਦਿੱਤਾ ਗਿਆ ਹੈ।

ਸਥਾਨਕ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਤੁਰਤ ਕਾਰਵਾਈ ਆਰੰਭ ਦਿੱਤੀ ਹੈ। ਮਲਬੇ ਨੂੰ ਹਟਾਉਣ ਅਤੇ ਮਹੱਤਵਪੂਰਨ ਹਾਈਵੇਅ ਉਤੇ ਸੰਪਰਕ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।


ਭਾਰੀ ਮੀਂਹ ਕਾਰਨ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ (Manali Leh National Highway) ‘ਤੇ ਅੰਜਨੀ ਮਹਾਦੇਵ ਡਰੇਨ ‘ਚ ਪਾਣੀ ਭਰ ਗਿਆ ਅਤੇ ਵੱਡੇ ਪੱਥਰ ਰੁੜ੍ਹ ਗਏ। ਇਸ ਕਾਰਨ ਹੁਣ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ ਅਤੇ ਰੋਹਤਾਂਗ ਦੱਰੇ ਰਾਹੀਂ ਲਾਹੌਲ ਘਾਟੀ ਵਿੱਚ ਆਵਾਜਾਈ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਕੁੱਲੂ ਅਤੇ ਲਾਹੌਲ ਸਪਿਤੀ ਪੁਲਿਸ ਨੇ ਹੁਣ ਐਡਵਾਈਜ਼ਰੀ ਜਾਰੀ ਕੀਤੀ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਸਮੇਂ ਮਨਾਲੀ ਵਿੱਚ ਸੂਰਜ ਚਮਕ ਰਿਹਾ ਹੈ ਅਤੇ ਮੌਸਮ ਸਾਫ਼ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ ਮਨਾਲੀ ‘ਚ ਤੇਜ਼ ਬਾਰਿਸ਼ ਹੋਈ ਅਤੇ ਫਿਰ ਬਿਆਸ ਦਰਿਆ ਨੂੰ ਮਿਲਣ ਵਾਲੀ ਅੰਜਨੀ ਮਹਾਦੇਵ ਡਰੇਨ ਓਵਰ ਫਲੋ ਹੋ ਗਈ। ਇਸੇ ਤਰ੍ਹਾਂ ਅਟਲ ਸੁਰੰਗ ਤੋਂ ਚਾਰ ਕਿਲੋਮੀਟਰ ਪਹਿਲਾਂ ਢੁੱਡੀ ਵਿੱਚ ਢਿੱਗਾਂ ਡਿੱਗਣ ਕਾਰਨ ਮਲਬਾ ਬਰਫ਼ ਦੀ ਗੈਲਰੀ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਇਲਾਵਾ ਮਨਾਲੀ ਲੇਹ ਹਾਈਵੇਅ ਦਾ ਇੱਕ ਹਿੱਸਾ ਵੀ ਬਿਆਸ ਦਰਿਆ ਵਿੱਚ ਵਹਿ ਗਿਆ ਹੈ।ਲਾਹੌਲ ਸਪਿਤੀ ਪੁਲਸ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਮਨਾਲੀ ‘ਚ ਬੱਦਲ ਫਟਣ ਕਾਰਨ ਢੁੱਡੀ ਤੋਂ ਪਲਚਨ ਤੱਕ ਹੜ੍ਹ ਆ ਗਿਆ ਹੈ। ਅਜਿਹੇ ‘ਚ ਲੋਕਾਂ ਨੂੰ ਇਸ ਮਾਰਗ ‘ਤੇ ਆਉਣ-ਜਾਣ ਤੋਂ ਬਚਣਾ ਚਾਹੀਦਾ ਹੈ। ਦੂਜੇ ਪਾਸੇ, ਅਟਲ ਸੁਰੰਗ ਦੇ ਦੱਖਣੀ ਪੋਰਟਲ ਤੋਂ ਪਾਰ ਹਾਈਵੇਅ ਬੰਦ ਹੋਣ ਕਾਰਨ, ਕੀਲੋਂਗ ਮਨਾਲੀ-ਸਰਕਾਘਾਟ ਬੱਸ ਨੂੰ ਉੱਤਰੀ ਪੋਰਟਲ ਦੇ ਨੇੜੇ ਰੋਕ ਦਿੱਤਾ ਗਿਆ ਹੈ। ਯਾਤਰੀਆਂ ਨਾਲ ਭਰੇ ਜਾਮ ਨੂੰ ਅਜੇ ਤੱਕ ਰੋਹਤਾਂਗ ਦੱਰੇ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਲੋਕਾਂ ਨੇ ਵਿਧਾਇਕ ਅਨੁਰਾਧਾ ਰਾਣਾ ਤੋਂ ਮੰਗ ਕੀਤੀ ਹੈ ਕਿ ਉਹ ਕੇਲੌਂਗ ਡਿਪੂ ਪ੍ਰਬੰਧਕਾਂ ਨੂੰ ਰੋਹਤਾਂਗ ਪਾਸ ਰਾਹੀਂ ਬੱਸਾਂ ਚਲਾਉਣ ਦੇ ਹੁਕਮ ਜਾਰੀ ਕਰਨ। ਫਿਲਹਾਲ ਕੋਈ ਆਰਡਰ ਨਹੀਂ ਆਇਆ ਹੈ।

error: Content is protected !!