ਮਮਤਾ ਹੋਈ ਸ਼ਰਮਸਾਰ… ਮੁੰਡਾ ਭਾਲਦੀ ਦੇ ਜੰਮ ਪਈ ਕੁੜੀ ਤਾਂ 9 ਦਿਨ ‘ਚ ਹੀ ਗਲ਼ ਘੁੱਟ ਕੇ ਮਾਰ’ਤੀ
ਵੀਓਪੀ ਬਿਊਰੋ – ਔਲਾਦ ਲਈ ਲੋਕ ਕੀ-ਕੀ ਨਹੀਂ ਕਰਦੇ, ਪਰ ਕਈ ਲੋਕ ਅਜਿਹੇ ਹੁੰਦੇ ਹਨ ਜੋ ਰੱਬ ਤੋਂ ਵੀ ਨਹੀਂ ਡਰਦੇ। ਇਸੇ ਤਰ੍ਹਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਿੱਲੀ ਤੋਂ ਜਿੱਥੇ ਮਾਂ ਨੇ ਆਪਣੀ ਬੱਚੀ ਦਾ ਕਤਲ ਕਰ ਦਿੱਤਾ ਹੈ।
ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਮੁੰਡਕਾ ਇਲਾਕੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੀ 9 ਦਿਨਾਂ ਦੀ ਬੱਚੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਚਾਕੂ ਬਰਾਮਦ ਕਰ ਲਿਆ ਹੈ।
22 ਸਾਲਾ ਦੋਸ਼ੀ ਔਰਤ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਕੁੜੀ ਨਹੀਂ ਚਾਹੁੰਦੀ ਸੀ, ਇਸ ਲਈ ਉਸ ਨੇ ਉਸ ਦਾ ਕਤਲ ਕੀਤਾ। ਮਹਿਲਾ ਦਾ ਪਤੀ ਬਹਾਦੁਰਗੜ੍ਹ ਦੀ ਇੱਕ ਜੁੱਤੀ ਫੈਕਟਰੀ ਵਿੱਚ ਮਜ਼ਦੂਰ ਹੈ। ਇਸ ਜੋੜੇ ਦਾ ਦੋ ਸਾਲ ਦਾ ਬੇਟਾ ਵੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।