ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦਾ ਸੀ ਚਮਕੀਲਾ ਅਤੇ ਕੀ ਹੁੰਦੀਆਂ ਸਨ ਸ਼ਰਤਾ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪਰਚੀ

ਪੰਜਾਬੀ ਸੰਗੀਤ ਜਗਤ ਵਿੱਚ ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ। ਹਾਲਾਂਕਿ ਜਿੱਥੇ ਕਲਾਕਾਰ ਦੇ ਗੀਤਾਂ ਨੂੰ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ, ਉੱਥੇ ਹੀ ਕਲਾਕਾਰ ਦੇ ਕਈ ਦੁਸ਼ਮਣ ਵੀ ਪੈਦਾ ਕੀਤੇ। ਕਿਹਾ ਜਾ ਸਕਦਾ ਹੈ ਕਿ ਕਲਾਕਾਰ ਦੀ ਰਾਤੋਂ-ਰਾਤ ਵੱਧ ਰਹੀ ਪ੍ਰਸਿੱਧੀ ਨੇ ਹੀ ਉਨ੍ਹਾਂ ਦੀ ਜਾਨ ਲੈ ਲਈ। ਅੱਜ ਅਸੀ ਤੁਹਾਨੂੰ ਕਲਾਕਾਰ ਦੇ ਸੁਪਰਹਿੱਟ ਹੋਣ ਦੇ ਨਾਲ-ਨਾਲ ਮੌਤ ਦਾ ਕਾਰਨ ਬਣੇ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ।

ਖਬਰਾਂ ਮੁਤਾਬਕ ਜਦੋਂ ਅਮਰ ਸਿੰਘ ਚਮਕੀਲਾ ਕੱਟੜਪੰਥੀਆਂ ਤੋਂ ਮੁਆਫੀ ਮੰਗਣ ਲਈ ਅੰਮ੍ਰਿਤਸਰ ਪੁੱਜੇ ਸਨ ਤਾਂ ਭਾਈਚਾਰੇ ਨੇ ਉਨ੍ਹਾਂ ਦੇ ਗੀਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਅਜਿਹੇ ਗੀਤ ਲਿਖਣ ਅਤੇ ਗਾਉਣ ਤੋਂ ਮਨ੍ਹਾ ਕੀਤਾ ਸੀ।ਜਾਣਕਾਰੀ ਮੁਤਾਬਕ ਚਮਕੀਲਾ ਦੇ ਕਤਲ ਤੋਂ ਬਾਅਦ ਤਕਰੀਬਨ ਇੱਕ ਦਹਾਕੇ ਤੱਕ ਕਿਸੇ ਪੰਜਾਬੀ ਗਾਇਕ ਨੇ ਅਸ਼ਲੀਲ ਜਾਂ ਦੋਹਰੇ ਅਰਥਾਂ ਵਾਲੇ ਗੀਤ ਨਹੀਂ ਗਾਏ।

 ਇਸ ਵਿਚਾਲੇ ਦੋਵੇਂ ਕਲਾਕਾਰਾਂ ਦੇ ਸ਼ੋਅ ਨਾਲ ਜੁੜੀ ਇੱਕ ਪਰਚੀ ਸੋਸ਼ਲ ਮੀਡੀਐ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਆਪਣੇ ਸਮੇਂ ਵਿੱਚ ਅਮਰਜੋਤ ਅਤੇ ਚਮਕੀਲਾ ਸ਼ੋਅ ਲਈ ਕਿੰਨੇ ਪੈਸੇ ਲੈਂਦੇ ਸੀ ਦਰਅਸਲ, ‘ਪੰਜਾਬ ਦਾ ਐਲਵਿਸ’ ਚਮਕੀਲਾ ਦੀ 38 ਸਾਲ ਪਹਿਲਾਂ ਵਾਲੀ ਬੁਕਿੰਗ ਦੀ ਪਰਚੀ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪਰਚੀ ਨੂੰ  ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਚਮਕੀਲਾ ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦੇ ਸਨ। ਇਸ ਵਿੱਚ ਉਨ੍ਹਾਂ ਦੇ ਸ਼ੋਅ ਦੀ ਤੈਅ ਕੀਤੀ ਗਈ ਰਕਮ 4300, ਅਤੇ ਅਡਵਾਂਸ 200 ਰੁਪਏ ਹੁੰਦਾ ਸੀ। ਇਸ ਤੋਂ ਬਾਅਦ ਉਹ ਬਾਕੀ ਦੇ ਪੈਸੇ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ 4100 ਲੈਂਦੇ ਸੀ। ਇਸ ਤਸਵੀਰ ਨੂੰ ਸ਼ੇਅਰ ਕਰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ ਵੇਖੋ 38 ਸਾਲ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਅਖਾੜੇ ਦਾ ਕਿਹੋ ਜਿਹਾ ਐਗਰੀਮੈਂਟ ਹੁੰਦਾ ਸੀ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ੍ ਅਤੇ ਪਰਿਣੀਤੀ ਦੀ ਫਿਲਮ ਚਮਕੀਲਾ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਇਮਤਿਆਜ਼ ਅਲੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ ਵਿੱਚ ਸਾਊਂਡਟਰੈਕ ਚਮਕੀਲਾ ਦੇ ਮੂਲ ਗੀਤਾਂ ਦੇ ਨਾਲ-ਨਾਲ ਏ.ਆਰ. ਰਹਿਮਾਨ ਦੀਆਂ ਨਵੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।

error: Content is protected !!