Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
28
ਬਾਦਲ ਨੂੰ ਤਾਂ ਭੂਟਾਨ ‘ਚ ਮੰਤਰੀ ਦੀ ਕੁਰਸੀ ਮਿਲ ਗਈ ਤਾਂ ਇਹ ਉੱਥੇ ਚਲੇ ਜਾਣਗੇ, ਇਨ੍ਹਾਂ ਦਾ ਸੁੱਖ ਵਿਲਾਸ ਵੀ ਨਜ਼ਰ ‘ਚ ਆ: CM ਮਾਨ
Latest News
National
Politics
Punjab
ਬਾਦਲ ਨੂੰ ਤਾਂ ਭੂਟਾਨ ‘ਚ ਮੰਤਰੀ ਦੀ ਕੁਰਸੀ ਮਿਲ ਗਈ ਤਾਂ ਇਹ ਉੱਥੇ ਚਲੇ ਜਾਣਗੇ, ਇਨ੍ਹਾਂ ਦਾ ਸੁੱਖ ਵਿਲਾਸ ਵੀ ਨਜ਼ਰ ‘ਚ ਆ: CM ਮਾਨ
July 28, 2024
Voice of Punjab
ਬਾਦਲ ਨੂੰ ਤਾਂ ਭੂਟਾਨ ‘ਚ ਮੰਤਰੀ ਦੀ ਕੁਰਸੀ ਮਿਲ ਗਈ ਤਾਂ ਇਹ ਉੱਥੇ ਚਲੇ ਜਾਣਗੇ, ਇਨ੍ਹਾਂ ਦਾ ਸੁੱਖ ਵਿਲਾਸ ਵੀ ਨਜ਼ਰ ‘ਚ ਆ: CM ਮਾਨ
ਵੀਓਪੀ ਬਿਊਰੋ- ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ‘ਤੇ ਲਗਾਤਾਰ ਨਿਸ਼ਾਨਾ ਸਾਧਦੇ ਰਹਿੰਦੇ ਹਨ। ਕੱਲ੍ਹ ਗਿੱਦੜਬਾਹਾ ਦੇ ਪਿੰਡ ਦੋਦਾ ਵਿੱਚ ਮਾਲਵਾ ਕੈਨਾਲ ਪ੍ਰੋਜੈਕਟ ਦਾ ਨਿਰੀਖਣ ਕਰਨ ਪਹੁੰਚੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਕੁਰਸੀ ਦਾ ਇੰਨਾ ਭੁੱਖਾ ਹੈ ਕਿ ਜੇਕਰ ਉਸ ਨੂੰ ਭੂਟਾਨ ਦੀ ਸਿਆਸਤ ਦੀ ਕੁਰਸੀ ਮਿਲ ਜਾਵੇ ਤਾਂ ਉਹ ਇੱਥੇ ਸਭ ਛੱਡਕੇ ਉੱਥੇ ਹੀ ਚਲਾ ਜਾਵੇਗਾ।
ਸੀਐੱਮ ਮਾਨ ਨੇ ਕਿਹਾ ਕਿ ਮੈਂ ਹਾਲ ਹੀ ਵਿੱਚ ਮੋਹਾਲੀ ਦੇ ਸਿਸਵਾਂ ਵਿੱਚ ਸੁਖਬੀਰ ਬਾਦਲ ਦੇ ਆਲੀਸ਼ਾਨ ਹੋਟਲ ਸੁਖ ਵਿਲਾਸ ਵਿੱਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਸੀ। ਜਲਦ ਹੀ ਸੁਖ ਵਿਲਾਸ ਪੈਲੇਸ ਹੋਟਲ ਖਿਲਾਫ ਵੱਡੀ ਕਾਰਵਾਈ ਕਰਨ ਜਾ ਰਿਹਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਦੀ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇਗੀ। ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਖੇਤਾਂ ਵਿੱਚ ਹੀ ਨਹਿਰਾਂ ਖਤਮ ਹੋ ਜਾਂਦੀਆਂ ਹਨ। ਲੋਕਾਂ ਨੂੰ ਲੁੱਟ ਕੇ ਪਿੰਡ ਬਾਦਲ ਵਿੱਚ ਤਿਹਾੜ ਜੇਲ੍ਹ ਤੋਂ ਵੀ ਵੱਡੀਆਂ ਕੰਧਾਂ ਵਾਲਾ ਮਹਿਲ ਬਣਾਇਆ ਗਿਆ ਹੈ। ਉਨ੍ਹਾਂ ਨੂੰ ਨਹਿਰ ਤੇ ਮੋਗੇ ਬਾਰੇ ਕੀ ਪਤਾ? ਅੱਜ ਉਹ ਆਪਣੀ ਛਾਤੀ ‘ਤੇ ਇਹ ਨਹਿਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਦੇ ਵੀ ਨਹਿਰ ਬਣਾ ਕੇ ਕਿਸਾਨਾਂ ਨੂੰ ਦੇਣ ਬਾਰੇ ਨਹੀਂ ਸੋਚਿਆ। ਮੈਂ ਸੰਗਰੂਰ ਤੋਂ ਆਇਆ ਹਾਂ, ਪਰ ਸੰਗਰੂਰ ਤੋਂ ਆ ਕੇ ਬਾਦਲ ਦੇ ਜੱਦੀ ਜ਼ਿਲ੍ਹੇ ਦੇ ਲੋਕਾਂ ਲਈ ਸੋਚ ਰਿਹਾ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਨਹਿਰ ਇੱਥੋਂ ਨੇੜਿਓਂ ਲੰਘਦੀ ਹੈ। ਉਹ ਰਾਜਸਥਾਨ ਫੀਡਰ ਤੋਂ ਪਾਣੀ ਨਹੀਂ ਲੈ ਸਕਦੇ। ਪੁਰਾਣੇ ਕਾਨੂੰਨ ਕਾਇਮ ਹਨ ਪਰ ਇੱਥੋਂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ। ਕਿੱਥੇ ਲਿਖਿਆ ਹੈ ਕਿ ਪਾਣੀ ਅੰਤਰਰਾਸ਼ਟਰੀ ਪੱਧਰ ‘ਤੇ ਜਾ ਸਕਦਾ ਹੈ, ਪਰ ਲੈ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ। ਮੈਨੂੰ ਦੁੱਖ ਹੈ ਕਿ ਜੋ ਕੰਮ 40 ਸਾਲ ਪਹਿਲਾਂ ਹੋਣਾ ਚਾਹੀਦਾ ਸੀ, ਉਹ ਹੁਣ ਹੋ ਰਿਹਾ ਹੈ।
ਸੀਐੱਮ ਮਾਨ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਬੀਬਾ ਜੀ ਪਾਰਲੀਮੈਂਟ ‘ਚ ਕਹਿ ਰਹੇ ਹਨ ਕਿ ਉਹ ਰਾਜਸਥਾਨ ਨੂੰ ਜਾਣ ਵਾਲੇ ਨਹਿਰੀ ਪਾਣੀ ਦਾ ਮੁੱਦਾ ਉਠਾ ਰਹੇ ਹਨ, ਪਰ ਬੀਬਾ ਜੀ ਨੇ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਉਹ ਕੇਂਦਰ ‘ਚ ਮੰਤਰੀ ਸਨ। ਹੁਣ ਪੰਜਾਬ ‘ਚ ‘ਆਪ’ ਦੀ ਸਰਕਾਰ ਹੈ, ਹੁਣ ਉਹ ਸਾਰਾ ਦੋਸ਼ ਉਨ੍ਹਾਂ ‘ਤੇ ਮੜ੍ਹ ਰਹੇ ਹਨ।
Post navigation
ਖੇਤਾਂ ਨੂੰ ਪਾਣੀ ਲਾ ਕੇ ਵਾਪਸ ਘਰ ਆਉਂਦੇ ਕਿਸਾਨ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮੌਕੇ ‘ਤੇ ਛੱਡਿਆ ਸਾਹ
ਥਾਈਲੈਂਡ ਤੋਂ ਕੁੜੀਆਂ ਮੰਗਵਾ ਕੇ ਕਰਦੇ ਸੀ ਦੇਹ ਵਪਾਰ, ਪੰਜਾਬ ਪੁਲਿਸ ਨੇ ਛਾਪਾ ਮਾਰ ਕੇ ਬਿਗਾੜਿਆ ਖੇਡ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us