ਥਾਈਲੈਂਡ ਤੋਂ ਕੁੜੀਆਂ ਮੰਗਵਾ ਕੇ ਕਰਦੇ ਸੀ ਦੇਹ ਵਪਾਰ, ਪੰਜਾਬ ਪੁਲਿਸ ਨੇ ਛਾਪਾ ਮਾਰ ਕੇ ਬਿਗਾੜਿਆ ਖੇਡ

ਥਾਈਲੈਂਡ ਤੋਂ ਕੁੜੀਆਂ ਮੰਗਵਾ ਕੇ ਕਰਦੇ ਸੀ ਦੇਹ ਵਪਾਰ, ਪੰਜਾਬ ਪੁਲਿਸ ਨੇ ਛਾਪਾ ਮਾਰ ਕੇ ਬਿਗਾੜਿਆ ਖੇਡ

ਬਠਿੰਡਾ (ਵੀਓਪੀ ਬਿਊਰੋ) ਪੈਸਾ ਕਮਾਉਣ ਲਈ ਲੋਕ ਨਾਜਾਇਜ਼ ਧੰਦਿਆਂ ਵਿੱਚ ਧਸੇ ਚਲੇ ਜਾਂਦੇ ਰਹਿੰਦੇ ਹਨ। ਸਮਾਜ ਨੂੰ ਕਲੰਕਿਤ ਕਰਦਿਆਂ ਇਸ ਤਰ੍ਹਾਂ ਦੀਆਂ ਹਰਕਤਾਂ ਜਿੱਥੇ ਸ਼ਰਮਸਾਰ ਕਰਦੀਆਂ ਹਨ, ਉੱਥੇ ਹੀ ਸਾਡੀ ਨੌਜਵਾਨ ਪੀੜੀ ਸਾਡੇ ਸੱਭਿਆਚਾਰ ਤੋਂ ਵੀ ਦੂਰ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਇਸ ਸਮੇਂ ਸਪਾ ਸੈਂਟਰਾਂ ਦਾ ਕੰਮ ਕਾਫੀ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਾ ਅਤੇ ਮਸਾਜ ਸੈਂਟਰ ਚੱਲ ਰਹੇ ਹਨ। ਇਸੇ ਤਹਿਤ ਬੀਤੀ ਦੇਰ ਸ਼ਾਮ ਬਠਿੰਡਾ ਪੁਲਿਸ ਵੱਲੋਂ ਸਥਾਨਕ ਨਾਰਥ ਅਸਟੇਟ ਵਿੱਚ ਚੱਲ ਰਹੇ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਪੁਲਿਸ ਨੇ ਸੈਂਟਰ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚ ਥਾਈਲੈਂਡ ਦੀਆਂ ਚਾਰ ਲੜਕੀਆਂ ਵੀ ਸ਼ਾਮਲ ਹਨ, ਜੋ ਇੱਕ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਸਨ। ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦਕਿ ਸੈਂਟਰ ‘ਚ ਮਿਲੀਆਂ ਥਾਈ ਕੁੜੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ।

ਥਾਣਾ ਕੈਂਟ ਦੇ ਐੱਸਐੱਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਨਾਰਥ ਅਸਟੇਟ ਰੋਡ ’ਤੇ ਸਥਿਤ ਬਲੂਮਜ਼ ਡੇ ਸੈਲੂਨ ਐਂਡ ਸਪਾ ਸੈਂਟਰ ਵਿੱਚ ਮਸਾਜ ਸੈਂਟਰ ਦੀ ਆੜ ਵਿੱਚ ਵਿਦੇਸ਼ੀ ਲੜਕੀਆਂ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਹਨ। ਸੂਚਨਾ ਦੇ ਆਧਾਰ ‘ਤੇ ਸ਼ਨੀਵਾਰ ਦੇਰ ਸ਼ਾਮ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਸੈਂਟਰ ਤੋਂ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਗਾਹਕਾਂ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲਿਆ।

ਸੈਂਟਰ ਵਿੱਚ ਕੰਮ ਕਰਨ ਵਾਲੀਆਂ ਚਾਰ ਲੜਕੀਆਂ ਥਾਈਲੈਂਡ ਦੀਆਂ ਵਸਨੀਕ ਹਨ, ਜਿਨ੍ਹਾਂ ਦੇ ਪਾਸਪੋਰਟ ਵੀ ਮਿਲ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ, ਜਦਕਿ ਸੈਂਟਰ ਦੇ ਮਾਲਕ ਜਸਪਾਲ ਸਿੰਘ ਵਾਸੀ ਭੁੱਚਾ ਮੰਡੀ ਅਤੇ ਮੈਨੇਜਰ ਪ੍ਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪ੍ਰਸਾਸਨ ਨੇ ਬਾਕੀ ਸਪਾ ਸੈਂਟਰਾਂ ਵਾਲਿਆਂ ਨੂੰ ਵੀ ਦੇਹ ਵਪਾਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।

error: Content is protected !!