Paris Olympic ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮਨੂ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ Brown Medal

Paris Olympic ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮਨੂ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ Brown Medal

ਨਵੀਂ ਦਿੱਲੀ (ਵੀਓਪੀ ਬਿਊਰੋ)- ਪੈਰਿਸ ਓਲੰਪਿਕ 2024 ‘ਚ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਮਨੂ ਭਾਕਰ ਨੇ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਪਹਿਲਾ ਤਮਗਾ ਦਿਵਾਇਆ ਹੈ। ਦੂਜੇ ਦਿਨ ਮਨੂ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਫਾਈਨਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਮਨੂ ਭਾਕਰ ਓਲੰਪਿਕ ਸ਼ੂਟਿੰਗ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣ ਗਈ ਹੈ।

ਮਨੂ ਭਾਕਰ ਨੇ ਫਾਈਨਲ ਵਿੱਚ ਕੁੱਲ 221.7 ਅੰਕ ਹਾਸਲ ਕੀਤੇ। ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ 580 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ। ਭਾਕਰ ਨੇ ਪਹਿਲੀ ਲੜੀ ਵਿੱਚ 97, ਦੂਜੀ ਵਿੱਚ 97, ਤੀਜੀ ਵਿੱਚ 98, ਚੌਥੀ ਵਿੱਚ 96, ਪੰਜਵੀਂ ਵਿੱਚ 96 ਅਤੇ ਛੇਵੀਂ ਵਿੱਚ 96 ਅੰਕ ਪ੍ਰਾਪਤ ਕੀਤੇ ਸਨ। ਫਾਈਨਲ ਵਿੱਚ ਮਨੂ ਭਾਕਰ ਦਾ ਸਾਹਮਣਾ ਵੀਅਤਨਾਮ, ਤੁਰਕੀ, ਕੋਰੀਆ, ਚੀਨ ਅਤੇ ਹੰਗਰੀ ਦੇ ਖਿਡਾਰੀਆਂ ਨਾਲ ਹੋਇਆ।

ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਡਲ ਜਿੱਤਣ ‘ਤੇ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਉਹ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਪੂਰੇ ਦੇਸ਼ ਨੂੰ ਮਨੂ ਭਾਕਰ ‘ਤੇ ਮਾਣ ਹੈ। ਉਸ ਦੀ ਇਹ ਪ੍ਰਾਪਤੀ ਕਈ ਖਿਡਾਰੀਆਂ ਖਾਸ ਕਰਕੇ ਮਹਿਲਾ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਮੈਂ ਚਾਹੁੰਦਾ ਹਾਂ ਕਿ ਉਹ ਭਵਿੱਖ ਵਿੱਚ ਹੋਰ ਉਚਾਈਆਂ ਨੂੰ ਛੂਹੇ।

error: Content is protected !!