ਕੁਦਰਤ ਦਾ ਕਹਿਰ ਮਿੰਟਾਂ ਸੈਕਿੰਡਾਂ ‘ਚ ਮਿੱਟੀ ਹੇਠਾਂ ਆ ਗਿਆ ਪੂਰਾ ਪਿੰਡ ਹੋ ਗਿਆ ਥੇਹ, 84 ਲੋਕਾਂ ਦੀ ਮੌ+ਤ, 100 ਤੋਂ ਜਿਆਦਾ ਲੋਕ ਮਲਬੇ ‘ਚ ਦੱਬੇ,ਤਸਵੀਰਾਂ ਦੇਖ ਉੱਡ ਜਾਣਗੇ ਹੋਸ਼

ਦੇਸ਼ ਵਿੱਚ ਅੱਜ ਜਿੱਥੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਉੱਥੇ ਹੀ ਇੱਕ ਵੱਡੀ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ। ਇਹ ਹਾਦਸਾ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਮੇਪੜੀ ਨੇੜੇ ਵਾਪਰਿਆ। ਭਾਰੀ ਮੀਂਹ ਕਾਰਨ ਪਹਾੜਾਂ ‘ਚ ਤਰੇੜਾਂ ਆ ਗਈਆਂ ਅਤੇ ਭਾਰੀ ਮਲਬਾ ਪਾਣੀ ਨਾਲ ਹੇਠਾਂ ਆ ਗਿਆ, ਜਿਸ ਦੇ ਹੇਠਾਂ ਪਹਾੜਾਂ ‘ਚ ਰਹਿਣ ਵਾਲੇ ਲੋਕ ਦੱਬ ਗਏ। ਇਸ ਹਾਦਸੇ ‘ਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅਜੇ ਵੀ 100 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ।

ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਫੋਨ ਕੀਤਾ। ਉਨ੍ਹਾਂ ਤੋਂ ਸਥਿਤੀ ਅਤੇ ਰੈਸਕਿਊ ਆਪ੍ਰੇਸ਼ਨ ਦਾ ਜਾਇਜ਼ਾ ਲਿਆਇਸ ਤੋਂ ਬਾਅਦ ਉਨ੍ਹਾਂ ਨੇ ਜ਼ਮੀਨ ਖਿਸਕਣ ਵਿੱਚ ਮਰਨ ਵਾਲੇ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਐਲਾਨ ਮੁਤਾਬਕ ਜ਼ਮੀਨ ਖਿਸਕਣ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ (KSDMA) ਨੇ ਜ਼ਮੀਨ ਖਿਸਕਣ ਦੀ ਪੁਸ਼ਟੀ ਕੀਤੀ ਹੈ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਬਚਾਅ ਕਾਰਜ ‘ਚ ਜੁਟੀਆਂ ਹੋਈਆਂ ਹਨ। ਕੰਨੂਰ ਰੱਖਿਆ ਸੁਰੱਖਿਆ ਕੋਰ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ। ਜ਼ਮੀਨ ਖਿਸਕਣ ਦਾ ਹਾਦਸਾ ਤੜਕੇ 2 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਲੋਕ ਨੀਂਦ ਵਿੱਚ ਸਨ। ਇਸ ਤੋਂ ਬਾਅਦ ਕਰੀਬ 4 ਵਜੇ ਫਿਰ ਮਲਬਾ ਆ ਗਿਆ। 16 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਖੁਦ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੀ ਪੁਲਿਸ, ਪ੍ਰਸ਼ਾਸਨ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਵਾਇਨਾਡ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਅੱਜ ਸਵੇਰੇ ਜ਼ਮੀਨ ਖਿਸਕ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। NDRF ਦੀਆਂ ਟੀਮਾਂ ਬਚਾਅ ਕਾਰਜਾਂ ਲਈ ਤਾਇਨਾਤ ਕੀਤੀਆਂ ਗਈਆਂ ਹਨ। ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ MI-17 ਅਤੇ ALH ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾ ਰਹੇ ਹਨ। ਐਮਰਜੈਂਸੀ ਲਈ, ਲੋਕ ਹੈਲਪਲਾਈਨ ਨੰਬਰਾਂ 9656938689 ਅਤੇ 8086010833 ‘ਤੇ ਕਾਲ ਕਰ ਸਕਦੇ ਹਨ। ਨੈਸ਼ਨਲ ਹੈਲਥ ਮਿਸ਼ਨ ਨੇ ਹਾਦਸੇ ਵਾਲੀ ਥਾਂ ‘ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ

error: Content is protected !!