ਮਰਨ ਤੋ ਪਹਿਲਾ ਔਰਤ ਨੇ ਪੱਟ ਤੇ ਲਿਖੇ ਕਾ+ਤਲਾਂ ਦੇ ਨਾਂਅ, ਸਹੁਰਿਆਂ ਨੇ ਜਲਦਬਾਜ਼ੀ ‘ਚ ਮਿਟਾ ਦਿੱਤੇ ਨਾਂ ,ਨਣਦ ਕੁੱਟਦੀ ਸੀ ਥੱਪੜਾਂ ਨਾਲ,ਹੋਏ ਖੁਲਾਸੇ

ਜਲੰਧਰ ਦੇ ਫਿਲੌਰ ਕਸਬੇ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ ਸਸਕਾਰ ਕਰਨ ਲੱਗੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ੍ਹ ਕੇ ਸਾਹਮਣੇ ਆਇਆ। ਮ੍ਰਿਤਕ ਔਰਤ ਦੇ ਪੱਟ ‘ਤੇ ਕਾਲੇ ਰੰਗ ਦੀ ਪੈੱਨ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਵਾਂ ਵਾਲਾ ਸੁਸਾਈਡ ਨੋਟ ਲਿਖਿਆ ਹੋਇਆ ਸੀ, ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ ‘ਚ ਨਾਂ ਮਿਟਾ ਦਿੱਤੇ।

ਨਹਾਉਣ ਵਾਲੀਆਂ ਔਰਤਾਂ ਨੇ ਜਦੋਂ ਉਸ ਦੇ ਪੱਟ ਵੱਲ ਧਿਆਨ ਨਾਲ ਦੇਖਿਆ ਤਾਂ ਉਸ ‘ਤੇ ਲਿਖਿਆ ਸੀ-ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ। ਮ੍ਰਿਤਕ ਔਰਤ ਦਾ ਨਾਂ ਅਮਨਦੀਪ ਕੌਰ (30) ਹੈ। ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਭਨਕ ਮਿਲੀ ਤਾਂ ਉਨ੍ਹਾਂ ਨੇ ਔਰਤ ਦੀ ਲਾਸ਼ ਨੂੰ ਅੰਤਿਮ ਸਸਕਾਰ ਤੋਂ ਚੁੱਕ ਕੇ ਆਪਣੇ ਕਬਜ਼ੇ ‘ਚ ਲੈ ਲਿਆ। ਫਿਲਹਾਲ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ।

ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦਾ ਪਤੀ ਗੋਲੂ ਦੋ ਸਾਲਾਂ ਤੋਂ ਦੁਬਈ ‘ਚ ਕੰਮ ਕਰਦਾ ਹੈ। ਅਮਨਦੀਪ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ 2 ਲੜਕੇ ਅਤੇ ਇੱਕ ਲੜਕੀ ਹੈ। ਅਮਨਦੀਪ ਕੌਰ ਦੀ ਸੋਮਵਾਰ ਸਵੇਰੇ ਅਚਾਨਕ ਮੌਤ ਹੋ ਗਈ। ਸਹੁਰਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਭ ਕੁਝ ਸਹੁਰਿਆਂ ਮੁਤਾਬਕ ਚੱਲ ਰਿਹਾ ਸੀ।ਅੰਤਿਮ ਇਸ਼ਨਾਨ ਦੌਰਾਨ ਰਿਸ਼ਤੇਦਾਰ ਮਨਪ੍ਰੀਤ ਨੇ ਦੇਖਿਆ ਕਿ ਅਮਨਦੀਪ ਦੇ ਪੱਟ ‘ਤੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਲਿਖਿਆ ਸੀ-ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਚੰਗੀ ਤਰ੍ਹਾਂ ਪੜ੍ਹਦੀ, ਅਮਨਦੀਪ ਦੀ ਨਣਦ ਪਰਵੀਨ ਅਤੇ ਹੋਰ ਔਰਤਾਂ ਨੇ ਫਟਾਫਟ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਂ ਮਿਟਾ ਦਿੱਤੇ।

ਨਣਦ ਨੇ ਮਨਪ੍ਰੀਤ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ। ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਅਧਿਕਾਰੀਆਂ ਨੇ ਅੰਤਿਮ ਸਸਕਾਰ ਕਰਨ ਤੋਂ ਰੋਕ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ।ਦੂਜੇ ਪਾਸੇ ਅਮਨਦੀਪ ਕੌਰ ਦੀ ਭੈਣ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਆਪਣੀ ਭੈਣ ਅਮਨਦੀਪ ਨਾਲ ਗੱਲ ਕਰਦੀ ਸੀ ਤਾਂ ਉਹ ਕਹਿੰਦੀ ਸੀ ਕਿ ਉਸ ਦੀ ਤਲਾਕਸ਼ੁਦਾ ਨਣਦ ਪਰਵੀਨ ਨੇ ਉਸ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਨਣਦ ਨੇ ਵੀ ਉਸ ‘ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ।ਉਨ੍ਹਾਂ ਦੱਸਿਆ ਕਿ ਅਮਨਦੀਪ ਦੀ ਸਿਹਤ ਵਿਗੜ ਗਈ ਹੈ। ਉਹ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਪਰ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਘਰ ਵਿਚ ਹੀ ਮੌਤ ਹੋ ਗਈ। ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ ਸੀ। ਸਾਡੀ ਇੱਕ ਰਿਸ਼ਤੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਅਮਨਦੀਪ ਨੂੰ ਅੰਤਿਮ ਇਸ਼ਨਾਨ ਕਰਵਾਇਆ ਜਾ ਰਿਹਾ ਸੀ। ਉਹ ਇੰਨਾ ਹੀ ਪੜ੍ਹ ਸਕਦੀ ਸੀ। ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਮੇਰੀ ਮੌਤ ਲਈ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਉਹ ਕੁਝ ਪੜ੍ਹਦੀ, ਪਰਵੀਨ ਅਤੇ ਹੋਰ ਔਰਤਾਂ ਨੇ ਪਾਣੀ ਪਾ ਕੇ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।

error: Content is protected !!