‘ਚੂਹੇ’ ਦੀ ਮੌ+ਤ ਦਾ ਬਦਲਾ ਲੈਣ ਲਈ ਮਾਰ ਦਿੱਤਾ ਸੋਹਣਾ ਸਨੁੱਖਾ ਗੱਭਰੂ, 5 ਭੈਣਾਂ ਦੇ ਇਕਲੌਤੇ ਭਰਾ ਦਾ 2 ਹਫਤੇ ਪਹਿਲਾ ਹੋਇਆ ਸੀ ਵਿਆਹ

ਬੁੱਧਵਾਰ ਬਾਅਦ ਦੁਪਹਿਰ ਫਿਰੋਜ਼ਪੁਰ ਫਾਜ਼ਿਲਕਾ ਮਾਰਗ ’ਤੇ ਪਿੰਡ ਛੀਂਬੀਵਾਲਾ ਨੇੜੇ ਕਾਰ ਸਵਾਰਾਂ ਨੇ ਅੱਗੇ ਜਾ ਰਹੀ ਕਾਰ ‘ਚ ਸਵਾਰ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨਕਾਰ ਚਲਾ ਰਹੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦੇ ਚਾਚੇ ਮਹਿੰਦਰ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਹਨ। ਮ੍ਰਿਤਕ ਆਕਾਸ਼ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।

ਗੋਲ਼ੀ ਲੱਗਦਿਆਂ ਹੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਮਾਮਲਾ ਗੈਂਗਵਾਰ ਦਾ ਦੱਸਿਆ ਜਾ ਰਿਹਾ ਹੈ ,ਪਰ ਮੌਕੇ ’ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਥਿਊਰੀ ਨੂੰ ਖਾਰਜ ਕਰਦਿਆਂ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਗਿਆ। ਪੁਲਿਸ ਟੀਮ ਵੱਲੋਂ ਜ਼ਖ਼ਮੀਆਂ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਲਿਆਂਦਾ ਗਿਆ,ਜਿਥੇ ਡਾਕਟਰਾਂ ਨੇ ਅਕਾਸ਼ ਨੂੰ ਮਿ੍ਤਕ ਐਲਾਣ ਦਿੱਤਾ। ਜਿਵੇਂ ਹੀ ਅਕਾਸ਼ ਦੀ ਮੌਤ ਦੀ ਖ਼ਬਰ ਬਾਹਰ ਆਈ ਤਾਂ ਮਾਹੌਲ ਕਾਫੀ ਸੋਗਮਈ ਹੋ ਗਿਆ। ਕਰੀਬ ਦੋ ਹਫਤੇ ਪਹਿਲੋਂ ਵਿਆਹੀ ਆਕਾਸ਼ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੂਰਾ ਹਾਲ ਹੋ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦੇਂਦਿਆਂ ਮਿ੍ਤਕ ਅਕਾਸ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕੁੱਝ ਲੋਕਾਂ ਨਾਲ ਉਨ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ। ਉਨ੍ਹਾਂ ਦੇ ਇਕ ਲੜਕੇ ਦੇ ਕਤਲ ਦੇ ਮਾਮਲੇ ’ਚ ਅਕਾਸ਼ ਦੇ ਚਾਚੇ ਦਾ ਮੁੰਡਾ ਜੇਲ੍ਹ ’ਚ ਹੈ। ਬੁੱਧਵਾਰ ਨੂੰ ਅਦਾਲਤ ਵਿਚ ਉਸ ਲੜਕੇ ਦੀ ਤਰੀਕ ਹੋਣ ਕਰਕੇ ਅਕਾਸ਼,ਉਸ ਦਾ ਚਾਚਾ ਮਹਿੰਦਰ ਅਤੇ ਹੋਰ ਲੋਕ ਅਦਾਲਤ ਵਿਚ ਉਸ ਨੂੰ ਮਿਲ ਕੇ ਜਦੋਂ ਵਾਪਸ ਪਿੰਡ ਜਾ ਰਹੇ ਸਨ ਤਾਂ ਫਿਰੋਜ਼ਪੁਰ ਫਾਜ਼ਿਲਕਾ ਮਾਰਗ ’ਤੇ ਪਿੰਡ ਛੀਂਬੀ ਵਾਲਾ ਕੋਲ ਪਿਛੋਂ ਆ ਰਹੀ ਇਕ ਕਾਰ ’ਚ ਸਵਾਰ ਕੁੱਝ ਲੋਕਾਂ ਨੇ ਉਨ੍ਹਾਂ ਦੀ ਕਾਰ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲੀ ਅਕਾਸ਼ ਦੇ ਸਿਰ ਵਿਚ ਲੱਗਣ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਰੁੱਖ ਨਾਲ ਟਕਰਾ ਗਈ।

ਮੌਕੇ ’ਤੇ ਮੌਜ਼ੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਖਿਲਾਫ ਨਸ਼ਾ ਤਸਕਰੀ ਅਤੇ ਹੋਰ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ। ਕਰੀਬ ਢਾਈ ਸਾਲ ਪਹਿਲੋਂ ਸੋਨੂੰ ਊਰਫ ‘ਚੂਹਾ’ ਨਾਂਅ ਦੇ ਨੌਜਵਾਨ ਦਾ ਕਤਲ ਹੋ ਗਿਆ ਸੀ।ਉਸ ਮਾਮਲੇ ਵਿਚ ਮਿ੍ਤਕ ਅਕਾਸ਼ ਦੇ ਚਾਚੇ ਮਹਿੰਦਰ ਦਾ ਲੜਕਾ ਵੀ ਨਾਮਜ਼ਦ ਸੀ। ਬੁਧਵਾਰ ਨੂੰ ‘ਚੂਹੇ’ ਦੇ ਕਥਿੱਤ ਕਾਤਲ ਦੀ ਅਦਾਲਤ ਵਿਚ ਪੇਸ਼ੀ ਮੌਕੇ ਲਵਪ੍ਰੀਤ ਸਿੰਘ ਉਰਫ ਅਕਾਸ਼ ਆਪਣੇ ਚਾਚੇ ਮਹਿੰਦਰ ਪਾਲ, ਰੋਹਿਤ ਅਤੇ ਮਿੱਠਣ ਨਾਲ ਫਿਰੋਜ਼ਪੁਰ ਛਾਉਣੀ ਸਥਿਤ ਕਚਹਿਰੀ ਵਿਚ ਪੇਸ਼ੀ ’ਤੇ ਆਏ ਮਹਿੰਦਰ ਦੇ ਲੜਕੇ ਨੂੰ ਮਿਲਣ ਤੋਂ ਬਾਅਦ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿੱਚ ਪਿੰਡ ਛੀਂਬੀ ਵਾਲਾ ਨੇੜੇ ਚੱਲਦੀ ਕਾਰ ਤੋਂ ਵਰ੍ਹਾਈਆਂ ਗੋਲ਼ੀਆਂ ਨਾਲ ਆਕਾਸ਼ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਿਕ ਮਾਮਲਾ ਢਾਈ ਸਾਲ ਪਹਿਲਾਂ ਕਤਲ ਹੋਏ ਸੋਨੂੰ ਉਰਫ਼ ਚੂਹਾ ਨਾਂਅ ਦੇ ਵੀ ਸਿਰ ‘ਚ ਗੋਲ਼ੀ ਮਾਰੀ ਗਈ ਸੀ | ਇਸ ਲਈ ਹਮਲਾਵਰਾਂ ਨੇ ਅਕਾਸ਼ ਦੇ ਵੀ ਸਿਰ ’ਚ ਗੋਲ਼ੀ ਮਾਰੀ ਹੈ।

ਗੈਂਗਵਾਰ ਨਹੀਂ, ਨਿੱਜੀ ਰੰਜਿਸ਼ ਦਾ ਮਾਮਲਾ ; ਸੌਮਿਆ

ਗੈਂਗਵਾਰ ਦੀ ਥਿਊਰੀ ਨੂੰ ਖਾਰਜ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਇਹ ਗੈਂਗਵਾਰ ਨਾ ਹੋ ਕੇ ਨਿਜੀ ਰੰਜਿਸ਼ ਦਾ ਮਾਮਲਾ ਹੈ। ਮੌਕਾ ਏ ਵਾਰਦਾਤ ’ਤੇ ਪਹੁੰਚੀ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਹਮਲਾਵਰ ਅਤੇ ਹਮਲੇ ਵਿੱਚ ਜ਼ਖ਼ਮੀ ਹੋਈਆਂ ਧਿਰਾਂ ਵਿਚਾਲੇ ਪੁਰਾਣੀ ਰੰਜ਼ਿਸ਼ ਚੱਲ ਰਹੀ ਹੈ, ਦੋਵਾਂ ਧਿਰਾਂ ਦੇ ਖਿਲਾਫ ਨਸ਼ਾ ਤਸਕਰੀ ਅਤੇ ਹੋਰ ਕਈ ਤਰਾਂ ਦੇ ਮਾਮਲੇ ਦਰਜ ਹਨ।

error: Content is protected !!