Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
2
ਬਲਾਊਜ਼ ਨੂੰ ਲੈਕੇ ਮਾਮਲਾ ਪਹੁੰਚ ਗਿਆ ਅਦਾਲਤ ‘ਚ, ਤਾਂ ਦੋਸ਼ੀ ਨੂੰ ਮਿਲੀ 15 ਹਜ਼ਾਰ ਦਾ ਜੁਰਮਾਨਾ ਤੇ ਇੱਕ ਬਲਾਊਜ਼ ਦੇਣ ਦੀ ਸਜ਼ਾ
Ajab Gajab
international
Latest News
National
Politics
Punjab
ਬਲਾਊਜ਼ ਨੂੰ ਲੈਕੇ ਮਾਮਲਾ ਪਹੁੰਚ ਗਿਆ ਅਦਾਲਤ ‘ਚ, ਤਾਂ ਦੋਸ਼ੀ ਨੂੰ ਮਿਲੀ 15 ਹਜ਼ਾਰ ਦਾ ਜੁਰਮਾਨਾ ਤੇ ਇੱਕ ਬਲਾਊਜ਼ ਦੇਣ ਦੀ ਸਜ਼ਾ
August 2, 2024
Voice of Punjab
ਵੀਓਪੀ ਬਿਊਰੋ- ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ਤੋਂ ਇੱਕ ਅਜੀਬ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬਲਾਊਜ਼ ਨੂੰ ਲੈ ਕੇ ਹੀ ਗੱਲ ਅਦਾਲਤ ਤੱਕ ਪਹੁੰਚ ਗਈ ਅਤੇ ਅਦਾਲਤ ਨੇ ਵੀ ਮਾਮਲੇ ‘ਚ ਭਾਰੀ ਜ਼ੁਰਮਾਨਾ ਲਗਾਇਆ ਹੈ। ਸਥਾਨਿਕ ਇਲਾਕੇ ਵਿੱਚ ਕੰਜ਼ਿਊਮਰ ਫੋਰਮ ਕੋਰਟ ਨੇ ਇਕ ਮਹਿਲਾ ਦੀ ਸ਼ਿਕਾਇਤ ’ਤੇ ਬੁਟੀਕ ਨੂੰ 15,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਬੁਟੀਕ ਮਹਿਲਾ ਨੂੰ ਇਕ ਬਲਾਊਜ਼ ਮੁਫਤ ’ਚ ਦੇਵੇਗਾ, ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ।
ਦਰਅਸਲ, ਮਾਮਲਾ ਕਸਟਮਰ ਨੂੰ ਦਿੱਤੇ ਸਮੇਂ ’ਤੇ ਆਰਡਰ ਪੂਰਾ ਨਾ ਕਰ ਪਾਉਣ ਦਾ ਹੈ। ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ (ਡਿਸਟ੍ਰਿਕਟ ਕੰਜ਼ਿਊਮਰ ਰਿਡ੍ਰੇਸਲ ਕਮਿਸ਼ਨ) ਦੇ ਪ੍ਰਧਾਨ ਕਿਸ਼ੋਰ ਵਾਂਦੇ ਅਤੇ ਮੈਂਬਰ ਵੈਸ਼ਾਲੀ ਬੋਰਡੇ ਨੇ 15 ਜੁਲਾਈ ਨੂੰ ਇਹ ਫੈਸਲਾ ਸੁਣਾਇਆ ਹੈ। ਇਕ ਸਾਲ ਪਹਿਲਾਂ ਸਵਾਤੀ ਕਸਤੂਰੀ ਨਾਂ ਦੀ ਇਕ ਮਹਿਲਾ ਨੇ ਧਾਰਾਸ਼ਿਵ ’ਚ ਮਾਰਟੀਨ ਬੁਟੀਕ ਨੂੰ 2 ਬਲਾਊਜ਼ ਤਿਆਰ ਕਰ ਕੇ ਦੇਣ ਦਾ ਆਰਡਰ ਦਿੱਤਾ ਸੀ। ਇਹ ਆਰਡਰ ਮਹਿਲਾ ਨੇ 13 ਜਨਵਰੀ 2023 ਨੂੰ ਦਿੱਤਾ ਸੀ। ਇਸ ਦਾ ਪੂਰਾ ਕਾਸਟ ਬੁਟੀਕ ਨੇ 6300 ਰੁਪਏ ਦੱਸਿਆ ਸੀ। ਇਸ ’ਤੇ ਸਵਾਤੀ ਨੇ 3000 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ।
ਇਸ ਤੋਂ ਬਾਅਦ ਬੁਟੀਕ ਵੱਲੋਂ ਦਿੱਤੇ ਸਮੇਂ ਅਨੁਸਾਰ 25 ਜਨਵਰੀ 2023 ਨੂੰ ਸਵਾਤੀ ਨੂੰ ਸਿਰਫ ਇਕ ਬਲਾਊਜ਼ ਬਣਾ ਕੇ ਦਿੱਤਾ ਗਿਆ, ਜਦੋਂਕਿ ਗੱਲ ਦੋਵੇਂ ਬਲਾਊਜ਼ ਦੇਣ ਦੀ ਹੋਈ ਸੀ। ਇਸ ਤੋਂ ਬਾਅਦ ਬੁਟੀਕ ਮਾਲਿਕ ਨੇ ਦੂਜਾ ਬਲਾਊਜ਼ 1 ਫਰਵਰੀ ਨੂੰ ਦੇਣ ਦਾ ਵਚਨ ਕੀਤਾ। ਇਸ ਤੋਂ ਬਾਅਦ ਵੀ ਉਸ ਸਮੇਂ ਤੱਕ ਦੂਜਾ ਬਲਾਊਜ਼ ਬਣਾ ਕੇ ਨਹੀਂ ਦਿੱਤਾ ਗਿਆ।
ਇਸ ਤੋਂ ਬਾਅਦ ਮਹਿਲਾ ਕਸਟਮਰ ਨੇ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਬੁਟੀਕ ਨੂੰ ਉਸ ਦਾ ਬਲਾਊਜ਼ ਬਣਾ ਕੇ ਦੇਣ ਨੂੰ ਕਿਹਾ ਪਰ ਬੁਟੀਕ ਦੀ ਮਾਲਿਕ ਨੇਹਾ ਸੰਤ ਨੇ ਦੂਜਾ ਬਲਾਊਜ਼ ਦੇਣ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਹ ਬਲਾਊਜ਼ ਨਾ ਦੇਣ ਪਿੱਛੇ ਕੋਈ ਵੀ ਸੰਤੋਸ਼ਜਨਕ ਵਜ੍ਹਾ ਨਹੀਂ ਦੱਸ ਸਕੀ।, ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੰਜ਼ਿਊਮਰ ਕੋਰਟ ‘ਚ ਕਰ ਦਿੱਤੀ, ਜਿਸ ਦੀ ਕਾਰਵਾਈ ਕਰਦੇ ਹੋਏ ਅਦਾਲਤ ਨੇ ਬੁਟੀਕ ‘ਤੇ 15,000 ਰੁਪਏ ਜੁਰਮਾਨਾ ਠੋਕਿਆ ਹੈ।
Post navigation
ਹੁਣੇ ਆਇਆ’ ਕਹਿ ਕੇ ਗਿਆ ਬੱਚਾ ਨਹੀਂ ਮੁੜਿਆ ਘਰ,ਡੈਮ ਦੇ ਕੰਢੇ ਮਿਲੀਆਂ ਚੱਪਲਾਂ ਤੇ ਸਾਈਕਲ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਬੱਚਾ
ਕੁਦਰਤੀ ਕਰੋਪੀ ਦਾ ਸ਼ਿਕਾਰ ਹੋਇਆ ਉੱਤਰਾਖੰਡ, 14 ਮੌ+ਤਾਂ, 3300 ਲੋਕਾਂ ਦਾ ਰੈਸਕਿਊ, ਕੇਦਾਰਨਾਥ ਯਾਤਰਾ ਰੋਕੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us