Skip to content
Saturday, November 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
2
ਗੁਰਦੁਆਰਾ ਸਾਹਿਬ ‘ਚ ਫਟਿਆ ਸਲੰਡਰ, ਸੇਵਾ ਕਰਨ ਆਏ ਪੰਜ ਵਿਦਿਆਰਥੀ ਝੁਲਸੇ
Accident
Latest News
National
Punjab
ਗੁਰਦੁਆਰਾ ਸਾਹਿਬ ‘ਚ ਫਟਿਆ ਸਲੰਡਰ, ਸੇਵਾ ਕਰਨ ਆਏ ਪੰਜ ਵਿਦਿਆਰਥੀ ਝੁਲਸੇ
August 2, 2024
Voice of Punjab
ਗੁਰਦੁਆਰਾ ਸਾਹਿਬ ‘ਚ ਫਟਿਆ ਸਲੰਡਰ, ਸੇਵਾ ਕਰਨ ਆਏ ਪੰਜ ਵਿਦਿਆਰਥੀ ਝੁਲਸੇ
ਵੀਓਪੀ ਬਿਊਰੋ- ਫ਼ਿਰੋਜ਼ਪੁਰ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ। ਫ਼ਿਰੋਜ਼ਪੁਰ ਦੇ ਪਿੰਡ ਬਜੀਦਪੁਰ ਸਥਿਤ ਜਾਮਨੀ ਸਾਹਿਬ ਗੁਰਦੁਆਰੇ ਦੀ ਰਸੋਈ ਵਿੱਚ ਗੈਸ ਸਿਲੰਡਰ ਫਟ ਗਿਆ। ਇਸ ਕਾਰਨ ਪੰਜ ਵਿਦਿਆਰਥੀ ਝੁਲਸ ਗਏ। ਸਾਰੇ ਪੰਜਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਿਲੰਡਰ ਫਟਣ ਕਾਰਨ ਹਫੜਾ-ਦਫੜੀ ਮੱਚ ਗਈ। ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਗੁਰਦੁਆਰਾ ਸਾਹਿਬ ਦੀ ਰਸੋਈ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦੇ ਨਾਲ ਹੀ ਰਸੋਈ ਵਿਚ ਸਾਰਾ ਸਾਮਾਨ ਖਿਲਰਿਆ ਪਿਆ ਸੀ।
ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਗੁਰਦੁਆਰਾ ਸਾਹਿਬ ਪਹੁੰਚ ਗਏ। ਜਿੱਥੇ ਰਸੋਈ ਵਿੱਚ ਸੇਵਾ ਕਰਦੇ ਪੰਜ ਵਿਦਿਆਰਥੀ ਸੜ ਗਏ। ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਲੰਡਰ ਫਟਣ ਕਾਰਨ ਰਸੋਈ ‘ਚ ਰੱਖਿਆ ਸਾਰਾ ਸਮਾਨ ਖਿੱਲਰ ਗਿਆ। ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਸਰਕਾਰੀ ਸਕੂਲ ਦੇ ਸਨ, ਜੋ ਕਿ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਏ ਹੋਏ ਸਨ।
Post navigation
ਦੋਸਤ ਦੀ ਭੈਣ ਦੀ ਫੋਟੋ ਵਾਇਰਲ ਕੀਤੀ ਤਾਂ ਭਰਾ ਨੇ ਮਾਰਿਆਂ ਥੱ+ਪੜ, ਗੁੱਸੇ ਵਿੱਚ ਆਏ ਨੇ ਲੈ ਲਿਆ ਫਾ+ਹਾ
ਕੈਂਸਰ ਨਾਲ ਲੜ੍ਹ ਰਹੀ ਹਿਨਾ ਖਾਨ ਹੋ ਗਈ ਗੰਜ਼ੀ, ਅੱਖਾਂ ‘ਚ ਹੱਝੂ ਲੈਕੇ ਕਹਿੰਦੀ ਨਹੀਂ ਦੇਖ ਸਕਦੀ ਆਪਣੇ ਵਾਲਾਂ ਨੂੰ ਝੜ੍ਹਦੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us