Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
3
40 ਦਿਨਾਂ ਦੀ ਬੱਚੀ ਅਤੇ ਉਸਦੇ ਭਰਾ ਨੇ ਦਿੱਤੀ ਮੌ+ਤ ਨੂੰ ਮਾਤ, ਬਚਾਉਂਣ ਲਈ ਛੱਤ ਨਾਲ ਚਿਪਕੀ ਰਹੀ ਮਾਂ, 6 ਲੋਕ ਰੁੜੇ
Crime
Delhi
international
Latest News
National
Punjab
40 ਦਿਨਾਂ ਦੀ ਬੱਚੀ ਅਤੇ ਉਸਦੇ ਭਰਾ ਨੇ ਦਿੱਤੀ ਮੌ+ਤ ਨੂੰ ਮਾਤ, ਬਚਾਉਂਣ ਲਈ ਛੱਤ ਨਾਲ ਚਿਪਕੀ ਰਹੀ ਮਾਂ, 6 ਲੋਕ ਰੁੜੇ
August 3, 2024
Voice of Punjab
ਵਾਇਨਾਡ ‘ਚ ਜ਼ਮੀਨ ਖਿਸਕਣ ਤੋਂ ਬਾਅਦ ਫੌਜ ਵੱਲੋਂ ਬਚਾਅ ਕਾਰਜ ਜਾਰੀ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 300 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 200 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਇਸ ਤਬਾਹੀ ਤੋਂ ਬਾਅਦ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ।
ਵਾਇਨਾਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਨੇ ਜਿਥੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ। ਉਥੇ ਹੀ ਇਸ ਹਾਦਸੇ ‘ਚ 40 ਦਿਨਾਂ ਦੀ ਬੱਚੀ ਅਤੇ ਉਸ ਦਾ 6 ਸਾਲਾ ਭਰਾ ਜਿੰਦਗੀ ਦੀ ਲੜਾਈ ਲੜਦੇ ਰਹੇ। ਦੋਵਾਂ ਨੂੰ ਬਚਾਅ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬਚਾਅ ਟੀਮ ਮੁਤਾਬਕ ਅਨਾਰਾ ਅਤੇ ਹਯਾਨ ਨੂੰ ਬਚਾਉਣ ਲਈ ਉਨ੍ਹਾਂ ਦੀ ਮਾਂ ਤੰਜੀਰਾ ਇਕ ਘਰ ਦੀ ਛੱਤ ਨਾਲ ਚਿਪਕੀ ਰਹੀ।
ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਬੱਚਿਆਂ ਦੇ ਪਰਿਵਾਰ ਦੇ ਛੇ ਮੈਂਬਰ ਹੜ੍ਹ ਦੇ ਪਾਣੀ ‘ਚ ਰੁੜ੍ਹ ਗਏ ਪਰ ਕਿਸੇ ਚਮਤਕਾਰ ਨਾਲ ਇਹ ਦੋਵੇਂ ਬੱਚੇ ਬਚ ਗਏ। ਇਨ੍ਹਾਂ ਦੀ ਮਾਂ ਤੰਜੀਰਾ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਬੱਚੀ ਅਨਾਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਨੇੜੇ ਦੀ ਛੱਤ ‘ਤੇ ਚੜ੍ਹ ਗਈ ਸੀ, ਜਿਸ ਤੋਂ ਬਾਅਦ ਮਾਂ ਨੇ ਕਿਸੇ ਤਰ੍ਹਾਂ ਬੱਚੀ ਦਾ ਹੱਥ ਫੜ ਰੱਖਿਆ। ਬਾਅਦ ਵਿੱਚ ਬਚਾਅ ਟੀਮ ਨੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਬੱਚੀ ਦੇ ਹੱਥ ‘ਤੇ ਸੱਟ ਲੱਗ ਗਈ।
ਛੇ ਸਾਲ ਦਾ ਹਯਾਨ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਿਆ ਪਰ ਹਯਾਨ 100 ਮੀਟਰ ਦੂਰ ਇਕ ਖੂਹ ਦੇ ਕੋਲ ਲੰਘਦੀ ਤਾਰ ਦੇ ਸਹਾਰੇ ਲਟਕਦਾ ਰਿਹਾ। ਬਚਾਅ ਟੀਮ ਨੇ ਉਸ ਨੂੰ ਬਚਾ ਲਿਆ। ਦੋਵਾਂ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਮਾਂ ਤੰਜੀਰਾ ਲਈ ਜ਼ਿੰਦਗੀ ਜਿਊਣ ਦੀਆਂ ਦੋ ਉਮੀਦਾਂ ਬੱਝ ਗਈਆਂ ਹਨ। ਆਪਣੀ ਸਿਆਣਪ ਸਦਕਾ ਉਹ ਆਪਣੇ ਬੱਚਿਆਂ ਨੂੰ ਬਚਾਉਣ ਵਿੱਚ ਕਾਮਯਾਬ ਰਹੀ।
Post navigation
ਬਲਦੀ ਹੋਈ ਚਿਤਾ ‘ਚ 50 ਸਾਲ ਦੇ ਵਿਅਕਤੀ ਨੇ ਮਾਰ ਦਿੱਤੀ ਛਾਲ, ਮਾਮਲੇ ‘ਚ ਸਾਹਮਣੇ ਆਇਆ ਹੈਰਾਨ ਕਰਦਾ ਸੱਚ
SGPC ਦਫ਼ਤਰ ‘ਚ ਭਿੜੇ ਮੁਲਾਜ਼ਮ, ਇੱਕ ਦਾ ਹੋਇਆ ਕ.ਤਲ ,ਅਕਾਊਂਟ ਕਲਰਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us