ਆਨ-ਡਿਊਟੀ Lady SHO ‘ਤੇ ਜਾਨਲੇਵਾ ਹਮਲਾ, ਨਸ਼ੇ ‘ਚ ਧੁੱਤ ਬਦਮਾਸ਼ਾਂ ਨੇ ਤੇਜ਼ ਹਥਿਆਰਾਂ ਨਾਲ ਵੱਢਿਆ

ਆਨ-ਡਿਊਟੀ Lady SHO ‘ਤੇ ਜਾਨਲੇਵਾ ਹਮਲਾ, ਨਸ਼ੇ ‘ਚ ਧੁੱਤ ਬਦਮਾਸ਼ਾਂ ਨੇ ਤੇਜ਼ ਹਥਿਆਰਾਂ ਨਾਲ ਵੱਢਿਆ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਵਿੱਚ ਆਏ ਦਿਨ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਇੱਕ ਪਾਸੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆਪਸ ਵਿੱਚ ਲੜ ਪਏ ਅਤੇ ਇੱਕ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਮਹਿਲਾ ਐੱਸਐੱਚਓ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ।

ਉਕਤ ਮਹਿਲਾ ਐੱਸਐਚਓ ਹਮਲੇ ਤੋਂ ਬਾਅਦ ਗੰਭੀਰ ਜਖਮੀ ਹੋ ਗਈ ਹੈ, ਜਿਸਨੂੰ ਕਿ ਇਲਾਜ ਲਈ ਹਸਪਤਾਲ ਦਾ ਦਾਖਲ ਕਰਵਾਇਆ ਗਿਆ ਹੈ। ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਵਧ ਰਹੇ ਅਪਰਾਧ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਨਵੇਂ-ਨਵੇਂ ਸਵਾਲ ਪੈਦਾ ਹੋ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿੱਚ ਪੰਜਾਬ ਪੁਲਿਸ ਹੀ ਸੁਰੱਖਿਆ ਨਹੀਂ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਕਿਸ ਤਰਹਾਂ ਕਰ ਸਕਦੀ ਹੈ। ਸ਼ਰੇਆਮ ਆਨ ਡਿਊਟੀ ਮਹਿਲਾ ਐੱਸਐੱਚਓ ਉੱਤੇ ਜਾਨਲੇਵਾ ਹਮਲਾ ਕਰ ਦੇਣਾ, ਉਹ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ, ਇਹ ਕੋਈ ਮਾਮੂਲੀ ਗੱਲ ਨਹੀਂ ਹੈ।

ਤੁਹਾਨੂੰ ਦੱਸ ਦਈਏ ਕਿ ਵੇਰਕਾ ਪੁਲਿਸ ਥਾਣੇ ਵਿੱਚ ਤਾਇਨਾਤ ਮਹਿਲਾ ਐੱਸਐੱਚਓ ਅਮਨਜੋਤ ਕੌਰ ਆਨ ਡਿਊਟੀ ਸੀ, ਜਿਸ ਦੌਰਾਨ ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਅੰਮ੍ਰਿਤਸਰ ਦੇ ਪਿੰਡ ਮੂਧਲ ਵਿੱਚ ਪੁਲਿਸ ਨਾਕਾਬੰਦੀ ਦੌਰਾਨ ਸ਼ੱਕੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।ਇਸ ਦੌਰਾਨ ਕੁਝ ਬਦਮਾਸ਼ ਜੋ ਕਿ ਨਸ਼ੇ ਵਿੱਚ ਧੁੱਤ ਹੋਏ ਫਿਰਦੇ ਸਨ। ਉਹਨਾਂ ਨੂੰ ਵੀ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਆਪਸੀ ਤਕਰਾਰ ਇਨੀ ਵੱਧ ਗਈ ਕਿ ਉਕਤ ਮੁਲਜ਼ਮਾਂ ਨੇ ਜੋ ਨਸ਼ੇ ਦੇ ਵਿੱਚ ਟੱਲੀ ਹੋਏ ਫਿਰਦੇ ਸਨ, ਉਹਨਾਂ ਨੇ ਤੇਜ਼ ਹਥਿਆਰਾਂ ਦੇ ਨਾਲ ਐੱਸਐੱਚਓ ਅਮਨਜੋਤ ਕੌਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।

ਇਸ ਹਮਲੇ ਵਿੱਚ ਅਮਨਜੋਤ ਕੌਰ ਦੀ ਮਸਾਂ ਹੀ ਜਾਨ ਬਚੀ ਹੈ ਹਾਲਾਂਕਿ ਇਸ ਹਮਲੇ ਵਿੱਚ ਅਮਨਜੋਤ ਕੌਰ ਗੰਭੀਰ ਜਖਮੀ ਹੋ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!